20 ਅਗਸਤ ਨੂੰ ਹੋਵੇਗਾ ਸੁਸ਼ੀਲ ਦਾ ਟਰਾਇਲ

Wednesday, Aug 14, 2019 - 09:49 PM (IST)

20 ਅਗਸਤ ਨੂੰ ਹੋਵੇਗਾ ਸੁਸ਼ੀਲ ਦਾ ਟਰਾਇਲ

ਨਵੀਂ ਦਿੱਲੀ— 2 ਵਾਰ ਦਾ ਓਲੰਪਿਕ ਤਮਗਾ ਜੇਤੂ ਪਹਿਲਵਾਨ ਸੁਸ਼ੀਲ ਕੁਮਾਰ ਅਗਲੀ ਵਿਸ਼ਵ ਚੈਂਪੀਅਨਸ਼ਿਪ ਦੀ ਟਿਕਟ ਹਾਸਲ ਕਰਨ ਲਈ 20 ਅਗਸਤ ਨੂੰ ਰਾਜਧਾਨੀ ਦੇ ਕੇ. ਡੀ. ਜਾਧਵ ਕੁਸ਼ਤੀ ਸਟੇਡੀਅਮ ਵਿਚ 74 ਕਿ. ਗ੍ਰਾ. ਵਰਗ ਦੇ ਟਰਾਇਲ ਵਿਚ ਉਤਰੇਗਾ। ਭਾਰਤੀ ਕੁਸ਼ਤੀ ਮਹਾਸੰਘ ਨੇ ਦੱਸਿਆ ਕਿ 19 ਅਗਸਤ ਨੂੰ ਲਖਨਊ ਵਿਚ ਮਹਿਲਾਵਾਂ ਦੇ 4 ਗੈਰ-ਓਲੰਪਿਕ ਵਰਗਾਂ 55 ਕਿ. ਗ੍ਰਾ., 59 ਕਿ. ਗ੍ਰਾ., 65 ਕਿ. ਗ੍ਰਾ. ਅਤੇ 72 ਕਿ. ਗ੍ਰਾ. ਦੇ ਟਰਾਇਲ ਹੋਣਗੇ, ਜਦਕਿ 20 ਅਗਸਤ ਨੂੰ ਕੇ. ਡੀ. ਜਾਧਵ ਕੁਸ਼ਤੀ ਸਟੇਡੀਅਮ ਵਿਚ 74 ਕਿ. ਗ੍ਰਾ. ਦੇ ਓਲੰਪਿਕ ਵਜ਼ਨ ਵਰਗ ਅਤੇ 61 ਕਿ. ਗ੍ਰਾ. ਦੇ ਗੈਰ-ਓਲੰਪਿਕ ਵਜ਼ਨ ਵਰਗਾਂ ਦੇ ਟਰਾਇਲ ਹੋਣਗੇ।
ਸੁਸ਼ੀਲ ਦੇ 74 ਕਿ. ਗ੍ਰਾ. ਵਜ਼ਨ ਵਰਗ ਦਾ ਟਰਾਇਲ ਪਿਛਲੇ ਮਹੀਨੇ ਹੋਣਾ ਸੀ ਪਰ ਉਸ ਦੇ ਮੁੱਖ ਵਿਰੋਧੀ ਪਹਿਲਵਾਨਾਂ ਦੇ ਜ਼ਖਮੀ ਹੋਣ ਕਾਰਣ ਇਸ ਟਰਾਇਲ ਨੂੰ ਅਗਸਤ ਵਿਚ ਕਰਾਉਣ ਦਾ ਫੈਸਲਾ ਲਿਆ ਗਿਆ ਸੀ। ਸੁਸ਼ੀਲ ਦੇ ਇਸ ਵਜ਼ਨ ਵਰਗ ਵਿਚ ਪ੍ਰਵੀਣ ਰਾਣਾ, ਜਤਿੰਦਰ ਅਤੇ ਅਮਿਤ ਧਨਖੜ ਹਨ ਪਰ ਰਾਣਾ ਨੇ ਸੱਟ ਕਾਰਣ ਟਰਾਇਲ 'ਚੋਂ ਆਪਣਾ ਨਾਂ ਵਾਪਸ ਲੈ ਲਿਆ ਹੈ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਗੋਲਡ ਕੋਸਟ ਰਾਸ਼ਟਰਮੰਡਲ ਖੇਡਾਂ ਲਈ ਕੇ. ਡੀ. ਜਾਧਵ ਕੁਸ਼ਤੀ ਸਟੇਡੀਅਮ ਵਿਚ ਹੀ ਹੋਏ ਟ੍ਰਾਇਲ ਦੌਰਾਨ ਸੁਸ਼ੀਲ ਅਤੇ ਰਾਣਾ ਵਿਚਾਲੇ ਵਿਵਾਦ ਹੋਇਆ ਸੀ, ਜਦਕਿ ਰਿੰਗ 'ਚੋਂ ਬਾਹਰ ਉਸ ਦੇ ਸਮਰਥਨ ਵਿਚ ਝੜਪ ਹੋ ਗਈ ਸੀ। ਵਿਸ਼ਵ ਚੈਂਪੀਅਨਸ਼ਿਪ ਲਈ 5 ਫ੍ਰੀ ਸਟਾਈਲ ਪਹਿਲਵਾਨ ਰਵੀ ਦਹੀਆ (57), ਬਜਰੰਗ ਪੂਨੀਆ (65), ਦੀਪਕ ਪੂਨੀਆ (86), ਮੌਸਮ ਖੱਤਰੀ (97) ਅਤੇ ਸੁਮਿਤ ਮਲਿਕ (125) ਟਿਕਟ ਹਾਸਲ ਕਰ ਚੁੱਕੇ ਹਨ। ਉਨ੍ਹਾਂ ਨੇ ਪਿਛਲੇ ਮਹੀਨੇ 26 ਜੁਲਾਈ ਨੂੰ ਹੋਏ ਟਰਾਇਲ ਵਿਚ ਵਿਸ਼ਵ ਚੈਂਪੀਅਨਸ਼ਿਪ ਦੀ ਟਿਕਟ ਹਾਸਲ ਕੀਤੀ ਸੀ।


author

Gurdeep Singh

Content Editor

Related News