ਵੈਭਵ ਸੁਰਿਆਵੰਸ਼ੀ ਦੀ ਧਮਾਕੇਦਾਰ ਪਾਰੀ ਨੇ ਜਿੱਤਿਆ ਸ਼੍ਰੇਅਸ ਅਈਅਰ ਦਾ ਦਿਲ, ਕਿਹਾ-15 ਸਾਲਾਂ ਦੀ ਉਮਰ ''ਚ...

Friday, Jul 24, 2026 - 11:30 AM (IST)

ਵੈਭਵ ਸੁਰਿਆਵੰਸ਼ੀ ਦੀ ਧਮਾਕੇਦਾਰ ਪਾਰੀ ਨੇ ਜਿੱਤਿਆ ਸ਼੍ਰੇਅਸ ਅਈਅਰ ਦਾ ਦਿਲ, ਕਿਹਾ-15 ਸਾਲਾਂ ਦੀ ਉਮਰ ''ਚ...

ਸਪਰੋਟਸ ਡੈਸਕ : ਭਾਰਤੀ ਟੀਮ ਨੇ ਵੀਰਵਾਰ ਨੂੰ ਹਰਾਰੇ ਵਿੱਚ ਖੇਡੇ ਗਏ ਟੀ-20 ਸੀਰੀਜ਼ ਦੇ ਪਹਿਲੇ ਮੁਕਾਬਲੇ ਵਿੱਚ ਜ਼ਿੰਬਾਬਵੇ 'ਤੇ 7 ਵਿਕਟਾਂ ਨਾਲ ਜਿੱਤ ਕੇ ਹਾਸਲ ਕੀਤੀ । ਇਸ ਜਿੱਤ ਦੇ ਨਾਲ ਹੀ ਭਾਰਤੀ ਟੀਮ ਨੇ ਤਿੰਨ ਮੈਚਾਂ ਦੀ ਸੀਰੀਜ਼ ਵਿੱਚ 1-0 ਦੀ ਬੜਤ ਬਣਾ ਲਈ ਹੈ । ਭਾਰਤੀ ਟੀਮ ਦੀ ਜਿੱਤ ਦੇ ਸਭ ਤੋਂ ਵੱਡੇ ਹੀਰੋ 15 ਸਾਲਾਂ ਵੈਭਵ ਸੁਰਿਆਵੰਸ਼ੀ ਰਹੇ । ਵੈਭਵ ਨੇ ਸਿਰਫ 19 ਗੇਂਦਾਂ ਵਿੱਚ 50 ਦੌੜਾਂ ਦੀ ਪਾਰੀ ਖੇਡ ਕੇ ਮੈਚ ਨੂੰ ਇਕ ਪਾਸੜ ਕਰ ਦਿੱਤਾ ।

ਮੈਚ ਤੋਂ ਬਾਅਦ ਭਾਰਤੀ ਕਪਤਾਨ ਸ਼੍ਰੇਅਸ ਅਈਅਰ ਵੀ ਇਸ ਨੌਜਵਾਨ ਬੱਲੇਬਾਜ਼ ਦੀ ਕਾਫੀ ਤਾਰੀਫ ਕਰਦੇ ਨਜ਼ਰ ਆਏ । ਸ਼੍ਰੇਅਸ ਅਈਅਰ ਨੇ ਕਿਹਾ ਕਿ ਇੰਨੀ ਘੱਟ ਉਮਰ ਵਿੱਚ ਉਸ ਦਾ ਆਤਮਵਿਸ਼ਵਾਸ ਅਤੇ ਨਿਡਰ ਰਵੱਇਆ ਅਸਾਧਾਰਨ ਹੈ । ਅਈਅਰ ਨੇ ਕਿਹਾ ਕਿ 'ਉਹ ਬਿਲਕੁਲ ਨਿਡਰ ਹੈ, ਜਿਸ ਤਰ੍ਹਾ ਉਹ ਬੱਲੇਬਾਜ਼ੀ ਦੀ ਸ਼ੁਰੂਆਤ ਕਰਦਾ ਹੈ, ਉਹ ਕਮਾਲ ਦਾ ਹੈ, ਮੈਦਾਨ 'ਤੇ ਕਦਮ ਰੱਖਦੇ ਹੋਏ ਹੀ ਉਸ ਦੇ ਅੰਦਰ ਜ਼ਬਰਦਸਤ ਆਤਮਵਿਸ਼ਵਾਸ ਨਜ਼ਰ ਆਉਦਾ ਹੈ ।

ਵੈਭਵ ਸੁਰਿਆਵੰਸ਼ੀ ਦੇ ਇੰਟਰਨੈਸ਼ਨਲ ਕਰੀਅਰ ਦੀ ਸ਼ੁਰੂਆਤ ਉਮੀਦ ਦੇ ਮੁਤਾਬਕ ਨਹੀਂ ਰਹੀ ਸੀ । ਇੰਗਲੈਂਡ ਦੌਰੇ 'ਤੇ ਵੈਭਵ ਨੇ ਆਪਣੇ ਪਹਿਲੇ ਤਿੰਨ ਟੀ-20 ਇੰਟਰਨੈਸ਼ਨਲ ਮੈਚਾਂ ਵਿੱਚ 14,13 ਅਤੇ 15 ਦੌੜਾਂ ਬਣਾਈਆਂ । ਜਿਸ ਤੋਂ ਬਾਅਦ ਉਸ ਨੂੰ ਆਖਰੀ ਮੁਕਾਬਲੇ ਤੋਂ ਬਾਹਰ ਕਰ ਦਿੱਤਾ ਗਿਆ । ਭਾਰਤ ਉਹ ਸੀਰੀਜ਼ 0-4 ਤੋਂ ਹਾਰ ਗਿਆ ਸੀ ਪੁਰ ਹਰਾਰੇ ਪਹੁੰਚਦੇ ਹੀ ਕਹਾਣੀ ਬਦਲ ਗਿਆ । ਇਹ ਇਹੀ ਮੈਦਾਨ ਹੈ, ਜਿੱਥੇ ਇਸ ਸਾਲ ਅੰਡਰ-19 ਵਰਲਡ ਕੱਪ ਫਾਈਨਲ ਵਿੱਚ ਵੈਭਵ ਨੇ ਸਿਰਫ 80 ਗੇਂਦਾਂ 'ਤੇ 175 ਦੌੜਾਂ ਦੀ ਇਤਿਹਾਸਕ ਪਾਰੀ ਖੇਡੀ ਸੀ ।

ਸ਼ੁਰੂਆਤੀ ਚਾਰ ਗੇਂਦਾਂ 'ਤੇ ਖੁਦ ਨੂੰ ਸੰਭਲਣ ਤੋਂ ਬਾਅਦ ਵੈਭਵ ਸੁਰਿਆਵੰਸ਼ੀ ਨੇ ਗੇਅਰ ਬਦਲਿਆ ਅਤੇ ਫਿਰ ਜ਼ਿੰਬਾਬਵੇ ਦੇ ਗੇਂਦਬਾਜ਼ਾਂ 'ਤੇ ਟੁੱਟ ਪਿਆ। ਉਸ ਨੇ 4 ਚੌਕੇ ਅਤੇ 4 ਛੱਕੇ ਲਗਾਉਂਦੇ ਹੋਏ ਸਿਰਫ 18 ਗੇਂਦਾਂ ਵਿੱਚ ਆਪਣਾ ਪਹਿਲਾ ਇੰਟਰਨੈਸ਼ਨਲ ਅਰਧ ਸੈਕੜਾ ਪੂਰਾ ਕੀਤਾ । ਇਸ ਦੇ ਨਾਲ ਹੀ ਉਹ ਮੈਨਸ ਇੰਟਰਨੈਸ਼ਨਲ ਕ੍ਰਿਕਟ ਵਿੱਚ ਸਭ ਤੋਂ ਘੱਟ ਉਮਰ ਵਿੱਚ ਅਰਧ ਸੈਕੜਾ ਲਗਾਉਣ ਵਾਲੇ ਬੱਲੇਬਾਜ਼ ਬਣ ਗਏ ਹਨ।
 


author

SATPAL

Content Editor

Related News