ਸੂਰਿਆਕੁਮਾਰ ਨੇ ਟੀ-20 ਰੈਂਕਿੰਗ 'ਚ ਮ਼ਜਬੂਤ ਕੀਤਾ ਚੋਟੀ ਦਾ ਸਥਾਨ, ਤਿਲਕ ਤੇ ਰਿੰਕੂ ਨੇ ਵੀ ਮਾਰੀ ਵੱਡੀ ਛਲਾਂਗ

Wednesday, Dec 13, 2023 - 11:57 PM (IST)

ਸੂਰਿਆਕੁਮਾਰ ਨੇ ਟੀ-20 ਰੈਂਕਿੰਗ 'ਚ ਮ਼ਜਬੂਤ ਕੀਤਾ ਚੋਟੀ ਦਾ ਸਥਾਨ, ਤਿਲਕ ਤੇ ਰਿੰਕੂ ਨੇ ਵੀ ਮਾਰੀ ਵੱਡੀ ਛਲਾਂਗ

ਸਪੋਰਟਸ ਡੈਸਕ- ਭਾਰਤੀ ਟੀ-20 ਟੀਮ ਦੇ ਕਪਤਾਨ ਤੇ ਧਮਾਕੇਦਾਰ ਬੱਲੇਬਾਜ਼ ਸੂਰਿਆਕੁਮਾਰ ਯਾਦਵ ਨੂੰ ਦੱਖਣੀ ਅਫਰੀਕਾ ਖ਼ਿਲਾਫ਼ ਦੂਜੇ ਟੀ-20 ਮੈਚ 'ਚ ਉਸ ਦੇ ਤੇਜ਼ ਅਰਧ ਸੈਂਕੜੇ ਦਾ ਇਨਾਮ ਟੀ-20 ਰੈਂਕਿੰਗ 'ਚ 10 ਰੇਟਿੰਗ ਅੰਕਾਂ ਦੇ ਰੂਪ 'ਚ ਮਿਲਿਆ ਹੈ। ਇਸ ਤਰ੍ਹਾਂ ਸੂਰਿਆਕੁਮਾਰ ਦੀ ਪੁਰਸ਼ਾਂ ਦੀ ਆਈ.ਸੀ.ਸੀ. ਟੀ-20 ਬੱਲੇਬਾਜ਼ੀ ਰੈਂਕਿੰਗ ਵਿਚ ਚੋਟੀ ’ਤੇ ਉਸਦੀ ਬੜ੍ਹਤ ਹੋਰ ਵੱਡੀ ਹੋ ਗਈ ਹੈ। 

ਇਹ ਵੀ ਪੜ੍ਹੋ- ਸਾਬਕਾ ਪਾਕਿਸਤਾਨੀ ਕ੍ਰਿਕਟਰ ਨੇ ਕੋਹਲੀ-ਸਚਿਨ ਨਹੀਂ, ਇਸ ਨੂੰ ਦੱਸਿਆ ਭਾਰਤ ਦਾ ਬੈਸਟ ਬੱਲੇਬਾਜ਼

ਸੂਰਿਆ ਨੇ ਕੁੱਲ 10 ਰੇਟਿੰਗ ਅੰਕ ਹਾਸਲ ਕੀਤੇ, ਜਿਸ ਨਾਲ ਉਸ ਨੇ ਕ੍ਰਿਕਟ ਦੇ ਸਭ ਤੋਂ ਛੋਟੇ ਫਾਰਮੈੱਟ ਵਿਚ ਨੰਬਰ-1 'ਤੇ ਆਪਣੀ ਜਗ੍ਹਾ ਹੋਰ ਪੱਕੀ ਕਰ ਲਈ ਹੈ। ਭਾਰਤੀ ਸਟਾਰ ਦੇ ਹੁਣ ਕੁੱਲ 868 ਰੇਟਿੰਗ ਅੰਕ ਹਨ, ਜਦਕਿ ਉਸ ਤੋਂ ਬਾਅਦ ਦੂਜੇ ਸਥਾਨ 'ਤੇ ਪਾਕਿਸਤਾਨ ਦਾ ਮੁਹੰਮਦ ਰਿਜ਼ਵਾਨ (787 ਰੇਟਿੰਗ ਅੰਕ) ਤੇ ਤੀਜੇ ਸਥਾਨ 'ਤੇ ਦੱਖਣੀ ਅਫਰੀਕਾ ਦਾ ਐਡਨ ਮਾਰਕ੍ਰਮ (785 ਰੇਟਿੰਗ ਅੰਕ) ਕਾਬਜ਼ ਹਨ।

ਇਹ ਵੀ ਪੜ੍ਹੋ- ਵਿਦਿਆਰਥੀ ਦੇ ਸਿਰ ਚੜ੍ਹੀ ਧੋਨੀ ਦੀ ਦੀਵਾਨਗੀ, ਗਣਿਤ ਦੇ ਪੇਪਰ 'ਚ ਹਰ ਸਵਾਲ ਦੇ ਸਵਾਬ 'ਚ ਲਿਖਿਆ 'THALA'

ਦੱਖਣੀ ਅਫਰੀਕਾ ਦਾ ਸਲਾਮੀ ਬੱਲੇਬਾਜ਼ ਰੀਜ਼ਾ ਹੈਂਡ੍ਰਿਕਸ ਭਾਰਤ ਵਿਰੁੱਧ 49 ਦੌੜਾਂ ਦੀ ਪਾਰੀ ਤੋਂ ਬਾਅਦ ਇਕ ਸਥਾਨ ਉੱਪਰ 8ਵੇਂ ਸਥਾਨ ’ਤੇ ਪਹੁੰਚ ਗਿਆ ਹੈ। ਖੱਬੇ ਹੱਥ ਦਾ ਭਾਰਤੀ ਬੱਲੇਬਾਜ਼ ਤਿਲਕ ਵਰਮਾ ਵੀ 10 ਸਥਾਨਾਂ ਦੀ ਛਲਾਂਗ ਦੇ ਨਾਲ 55ਵੇਂ ਸਥਾਨ ’ਤੇ, ਜਦਕਿ ਫਿਨਿਸ਼ਰ ਦੀ ਭੂਮਿਕਾ ਨਿਭਾ ਰਹੇ ਰਿੰਕੂ ਸਿੰਘ 46 ਸਥਾਨਾਂ ਦੀ ਛਲਾਂਗ ਲਗਾਉਂਦੇ ਹੋਏ 59ਵੇਂ ਸਥਾਨ ’ਤੇ ਪਹੁੰਚ ਗਿਆ ਹੈ।

ਇਹ ਵੀ ਪੜ੍ਹੋ- IPL 2024 ਦੀ ਨਿਲਾਮੀ 'ਚ ਸ਼ਾਮਲ ਹੋਣਗੇ 333 ਖਿਡਾਰੀ, ਇਨ੍ਹਾਂ ਖਿਡਾਰੀਆਂ 'ਤੇ ਵੱਡੀ ਬੋਲੀ ਲੱਗਣ ਦੀ ਉਮੀਦ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Harpreet SIngh

Content Editor

Related News