IPL ਤੋਂ ਪਹਿਲਾਂ ਇਸ ਕ੍ਰਿਕਟਰ ਨੇ 45 ਗੇਂਦਾਂ ’ਚ ਜੜਿਆ ਸੈਂਕੜਾ, ਲਾਏ 10 ਛੱਕੇ ਅਤੇ 7 ਚੌਕੇ

Friday, Feb 28, 2020 - 12:01 PM (IST)

IPL ਤੋਂ ਪਹਿਲਾਂ ਇਸ ਕ੍ਰਿਕਟਰ ਨੇ 45 ਗੇਂਦਾਂ ’ਚ ਜੜਿਆ ਸੈਂਕੜਾ, ਲਾਏ 10 ਛੱਕੇ ਅਤੇ 7 ਚੌਕੇ

ਸਪੋਰਟਸ ਡੈਸਕ— ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) 2020 ਸ਼ੁਰੂ ਹੋਣ ’ਚ ਹੁਣ ਇਕ ਮਹੀਨੇ ਦਾ ਹੀ ਸਮਾਂ ਬਚਿਆ ਹੈ। 29 ਮਾਰਚ ਨੂੰ ਮੁੰਬਈ ਦੇ ਵਾਨਖੇੜੇ ਸਟੇਡੀਅਮ ’ਚ ਦੁਨੀਆ ਦੀ ਸਭ ਤੋਂ ਵੱਡੀ ਟੀ-20 ਲੀਗ ਦਾ ਉਦਘਾਟਨ ਮੈਚ ਮੁੰਬਈ ਇੰਡੀਅਨਜ਼ ਅਤੇ ਚੇਨਈ ਸੁਪਰਕਿੰਗਜ਼ ਵਿਚਾਲੇ ਖੇਡਿਆ ਜਾਵੇਗਾ। ਉਸ ਤੋਂ ਪਹਿਲਾਂ ਮੁੰਬਈ ਇੰਡੀਅਨਜ਼ ਦੇ ਸਟਾਰ ਖਿਡਾਰੀ ਨੇ ਆਪਣੇ ਬੱਲੇ ਨਾਲ ਧਮਾਲ ਮਚਾ ਦਿੱਤਾ ਹੈ।

PunjabKesari

ਜੀ ਹਾਂ, ਸੂਰਯ ਕੁਮਾਰ ਯਾਦਵ ਨੇ ਵੀਰਵਾਰ ਨੂੰ ਡੀ ਵਾਈ ਪਾਟਿਲ ਟੀ-20 ਟੂਰਨਾਮੈਂਟ ’ਚ ਬੀ. ਪੀ. ਸੀ. ਐੱਲ. ਵੱਲੋਂ ਸੈਂਟਰਲ ਰੇਲਵੇ ਦੇ ਖਿਲਾਫ 45 ਗੇਂਦਾਂ ’ਚ ਸੈਂਕੜਾ ਠੋਕ ਦਿੱਤਾ। ਉਨ੍ਹਾਂ ਨੇ 45 ਗੇਂਦਾਂ ਦੀ ਆਪਣੀ ਪਾਰੀ ’ਚ 10 ਛੱਕੇ ਅਤੇ 7 ਚੌਕਿਆਂ ਦੀ ਮਦਦ ਨਾਲ ਆਪਣਾ ਸੈਂਕੜਾ ਪੂਰਾ ਕੀਤਾ। ਉਨ੍ਹਾਂ ਨੇ 24 ਗੇਂਦਾਂ ’ਤੇ ਆਪਣਾ ਅਰਧ ਸੈਂਕੜਾ ਪੂਰਾ ਕੀਤਾ ਸੀ।

PunjabKesariਸੂਰਯ ਕੁਮਾਰ ਯਾਦਵ ਨੇ ਆਪਣੀ ਇਸ ਪਾਰੀ ਦੇ ਜ਼ਰੀਏ ਫਿਰ ਟੀਮ ਇੰਡੀਆ ਦਾ ਦਰਵਾਜ਼ਾ ਖੜਕਾਇਆ ਹੈ। ਹਾਲਾਂਕਿ, ਇਹ ਬੱਲੇਬਾਜ਼ ਲਗਾਤਾਰ ਚੰਗਾ ਪ੍ਰਦਰਸ਼ਨ ਕਰ ਰਿਹਾ ਹੈ। ਇਸ ਦੇ ਬਾਵਜੂਦ ਉਹ ਭਾਰਤੀ ਕ੍ਰਿਕਟ ਟੀਮ ਦੇ ਚੋਣਕਰਤਾਵਾਂ ਦਾ ਧਿਆਨ ਆਪਣੀ ਵੱਲ ਖਿੱਚਣ ’ਚ ਸਫਲ ਨਹੀਂ ਹੋ ਸਕਿਆ ਹੈ। ਜ਼ਿਕਰਯੋਗ ਹੈ ਕਿ ਸੂਰਯ ਕੁਮਾਰ ਪ੍ਰਤੀ ਚੋਣਕਰਤਾਵਾਂ ਦੀ ਨਜ਼ਰਅੰਦਾਜ਼ੀ ’ਤੇ ਹਰਭਜਨ ਸਿੰਘ ਵੀ ਭੜਕ ਚੁੱਕੇ ਹਨ।
 


author

Tarsem Singh

Content Editor

Related News