ਰੈਨਾ ਨੇ ਧੋਨੀ ਦੇ ਬੱਲੇ ਕੋਲੋਂ ਮੰਗੀ ਮੁਆਫੀ, ਵਾਇਰਲ ਹੋ ਰਹੀ ਵੀਡੀਓ

03/11/2020 6:06:48 PM

ਚੇਨਈ– ਇੰਡੀਅਨ ਪ੍ਰੀਮੀਅਰ ਲੀਕ ਦੇ 13ਵੇਂ ਸੀਜ਼ਨ (IPL 2020) ਦਾ ਆਗਾਜ਼ 29 ਮਾਰਚ ਤੋਂ ਹੋ ਰਿਹਾ ਹੈ ਅਤੇ ਇਸ ਤੋਂ ਪਹਿਲਾਂ ਚੇਨਈ ਸੁਪਰਕਿੰਗਸ ਦੀ ਟੀਮ ਜੰਮ ਕੇ ਮੈਦਾਨ ’ਤ ਪਸੀਨਾ ਵਹਾਅ ਰਹੀ ਹੈ। ਹਾਲਾਂਕਿ ਇਹ ਚੇਨਈ ਦੀ ਟੀਮ ਦਾ ਅਧਿਕਾਰਤ ਕੈਂਪ ਨਹੀਂ ਹੈ ਪਰ ਐੱਮ.ਐੱਸ. ਧੋਨੀ ਸਮੇਤ ਕਈ ਸੀਨੀਅਰ ਖਿਡਾਰੀ ਚੇਪਾਕ ਸਟੇਡੀਅਮ ’ਚ ਤਿਆਰੀਆਂ ’ਚ ਜੁਟੇ ਹਨ। ਐੱਮ.ਐੱਸ. ਧੋਨੀ ਦੀ ਤਾਂ ਰੋਜ਼ਾਨਾ ਕੋਈ ਨਾ ਕੋਈ ਫੋਟੋ ਅਤੇ ਵੀਡੀਓ ਮੀਡੀਆ ’ਚ ਸੁਰੱਖਿਆਂ ਬਟੋਰ ਰਹੀ ਹੈ। ਇਸ ਵਿਚਕਾਰ ਚੇਪਾਕ ਸਟੇਡੀਅਮ ’ਚੋਂ ਇਕ ਹੋਰ ਬੇਹੱਦ ਹੀ ਦਿਲਚਸਪ ਵੀਡੀਓ ਸਾਹਮਣੇ ਆਈ ਹੈ। ਜਿਸ ਵਿਚ ਸੁਰੇਸ਼ ਰੈਨਾ ਆਪਣੇ ਕਪਤਾਨ ਧੋਨੀ ਦੇ ਬੱਲੇ ਕੋਲੋਂ ਮੁਆਫੀ ਮੰਗਦੇ ਦਿਖਾਈ ਦੇ ਰਹੇ ਹਨ। 

ਦਰਅਸਲ ਰੈਨਾ ਅਤੇ ਧੋਨੀ ਚੇਪਾਕ ਸਟੇਡੀਅਮ ਦੇ ਮੈਦਾਨ ’ਚ ਪ੍ਰੈਕਟਿਸ ਦੌਰਾਨ ਗੱਲਾਂ ਕਰ ਰਹੇ ਸਨ। ਇਸੇ ਦੌਰਾਨ ਸੁਰੇਸ਼ ਰੈਨਾ ਦਾ ਪੈਰ ਧੋਨੀ ਦੇ ਬੱਲੇ ਨਾਲ ਲੱਗ ਗਿਆ। ਰੈਨਾ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਾ ਤਾਂ ਉਨ੍ਹਾਂ ਨੇ ਧੋਨੀ ਦੇ ਬੱਲੇ ਨੂੰ ਛੂਹ ਕੇ ਮੁਆਫੀ ਮੰਗੀ। ਰੈਨਾ ਅਤੇ ਧੋਨੀ ਦੀ ਇਹ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਈ ਹੈ। ਫੈਨਜ਼ ਰੈਨਾ ਦੇ ਇਸ ਰਵੱਈਏ ਨੂੰ ਸਲਾਮ ਕਰ ਰਹੇ ਹਨ। 

 


Related News