CSK ਨੇ ਸੁਰੇਸ਼ ਰੈਨਾ ਨੂੰ ਟੀਮ ’ਚ ਰੱਖਣ ਦੀ ਸਥਿਤੀ ਕੀਤੀ ਸਪੱਸ਼ਟ

12/24/2020 11:49:00 AM

ਸਪੋਰਟਸ ਡੈਸਕ— ਹਾਲ ਹੀ ’ਚ ਸਾਬਕਾ ਭਾਰਤੀ ਕ੍ਰਿਕਟਰ ਸੁਰੇਸ਼ ਰੈਨਾ ਗ਼ਲਤ ਕਾਰਨਾਂ ਦੀ ਵਜ੍ਹਾ ਨਾਲ ਮੀਡੀਆ ਦੀਆਂ ਸੁਰਖ਼ੀਆਂ ’ਚ ਰਹੇ ਸਨ। ਪਰ ਹੁਣ ਰੈਨਾ ਲਈ ਉਨ੍ਹਾਂ ਦੀ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੀ ਟੀਮ ਚੇਨਈ ਸੁਪਰ ਕਿੰਗਜ਼ (ਸੀ. ਐੱਸ. ਕੇ.) ਵੱਲੋਂ ਰਾਹਤ ਦੀ ਖ਼ਬਰ ਆ ਰਹੀ ਹੈ। ਸੀ. ਐੱਸ. ਕੇ. ਨੇ ਇਕ ਅਧਿਕਾਰਤ ਬਿਆਨ ’ਚ ਕਿਹਾ ਕਿ ਅਗਲੇ ਸਾਲ ਹੋਣ ਵਾਲੇ ਆਈ. ਪੀ. ਐੱਲ. ਦੇ ਸੀਜ਼ਨ ’ਚ ਰੈਨਾ ਸੀ. ਐੱਸ. ਕੇ. ਵੱਲੋਂ ਹੀ ਖੇਡਣਗੇ। ਇਸ ਦੀ ਪੁਸ਼ਟੀ ਫ੍ਰੈਂਚਾਈਜ਼ੀ ਦੇ ਅਧਿਕਾਰੀਆਂ ਨੇ ਖ਼ੁਦ ਕੀਤੀ ਹੈ।
ਇਹ ਵੀ ਪੜ੍ਹੋ : ਵੇਖੋ ਕ੍ਰਿਕਟਰ ਯੁਜਵੇਂਦਰ ਚਾਹਲ ਅਤੇ ਧਨਾਸ਼੍ਰੀ ਦੇ ਵਿਆਹ ਦੀਆਂ ਅਣਦੇਖੀਆਂ ਤਸਵੀਰਾਂ

PunjabKesariਚੇਨਈ ਸੁਪਰ ਕਿੰਗਜ਼ ਦੀ ਫ੍ਰੈਂਚਾਈਜ਼ੀ ਦੇ ਅਧਿਕਾਰੀਆਂ ਨੇ ਇਕ ਇੰਟਰਵਿਊ ’ਚ ਸੁਰੇਸ਼ ਰੈਨਾ ਦੇ ਬਿਨਾ ਟੀਮ ਦੇ ਆਈ. ਪੀ. ਐੱਲ. ’ਚ ਹਿੱਸਾ ਲੈਣ ਦੀ ਕੋਈ ਯੋਜਨਾ ਨਹੀਂ ਹੈ।  ਸੀ. ਐੱਸ. ਕੇ. ਫ੍ਰੈਂਚਾਈਜ਼ੀ ਅਧਿਕਾਰੀਆਂ ਨੇ ਰੈਨਾ ਦੇ ਵਿਵਾਦ ’ਤੇ ਕਿਹਾ ਕਿ ਸਾਨੂੰ ਉਨ੍ਹਾਂ ਬਾਰੇ ਇੰਨਾ ਪਤਾ ਲੱਗਾ ਹੈ ਕਿ ਉਨ੍ਹਾਂ ਨੂੰ ਹਿਰਾਸਤ ’ਚ ਲਿਆ ਗਿਆ ਹੈ। ਸਾਡਾ ਰੈਨਾ ਦੇ ਉਸ ਵਿਵਾਦ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। 
ਇਹ ਵੀ ਪੜ੍ਹੋ : ਆਸਟ੍ਰੇਲੀਆ ਕ੍ਰਿਕਟ ਬੋਰਡ ਦਾ ਨਵਾਂ ਫ਼ਰਮਾਨ, ਬਿੱਗ ਬੈਸ਼ ਖੇਡਣ ਵਾਲੇ ਖਿਡਾਰੀਆਂ 'ਤੇ ਲਾਈ ਵਾਲ ਕਟਾਉਣ ਦੀ ਪਾਬੰਦੀ

PunjabKesariਜ਼ਿਕਰਯੋਗ ਹੈ ਕਿ ਸੁਰੇਸ਼ ਰੈਨਾ ਨੇ ਆਪਣਾ ਆਈ. ਪੀ. ਐੱਲ. ਕਰੀਅਰ ਚੇਨਈ ਸੁਪਰਕਿੰਗਜ਼ ਦੇ ਨਾਲ ਹੀ ਸਾਲ 2008 ’ਚ ਸ਼ੁਰੂ ਕੀਤਾ ਸੀ। ਚੇਨਈ ਦੇ ਦੋ ਸਾਲ ਬੈਨ ਹੋਣ ਦੇ ਬਾਅਦ ਉਹ 2016-17 ਦਾ ਸੀਜ਼ਨ ਨਹੀਂ ਖੇਡੇ ਸਨ। ਰੈਨਾ ਨੇ ਚੇਨਈ ਲਈ 160 ਮੈਚ ਖੇਡੇ ਹਨ ਜਿਸ ’ਚ ਉਹ 4 ਹਜ਼ਾਰ ਤੋਂ ਵੱਧ ਦੌੜਾਂ ਬਣਾ ਚੁੱਕੇ ਹਨ। ਚੇਨਈ ਨੂੰ ਸਭ ਤੋਂ ਸਫਲ ਟੀਮ ਬਣਾਉਣ ’ਚ ਰੈਨਾ ਦਾ ਵੀ ਅਹਿਮ ਯੋਗਦਾਨ ਰਿਹਾ ਹੈ।  

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।                                 

                        


Tarsem Singh

Content Editor

Related News