ਸੁਪਰਵੇਟ ਕਲਾਸਿਕ ਸ਼ਤਰੰਜ ਟੂਰਨਾਮੈਂਟ : ਵੇਸਲੀ ਸੋ ਨੇ ਫਬਿਆਨੋ ਕਰੂਆਨਾ ਨੂੰ ਹਰਾਇਆ

Thursday, Jun 10, 2021 - 02:22 AM (IST)

ਸੁਪਰਵੇਟ ਕਲਾਸਿਕ ਸ਼ਤਰੰਜ ਟੂਰਨਾਮੈਂਟ : ਵੇਸਲੀ ਸੋ ਨੇ ਫਬਿਆਨੋ ਕਰੂਆਨਾ ਨੂੰ ਹਰਾਇਆ

ਬੁਕਾਰੇਸਟ (ਰੋਮਾਨੀਆ) (ਨਿਕਲੇਸ਼ ਜੈਨ)– ਰੋਮਾਨੀਆ ਦੀ ਰਾਜਧਾਨੀ ਵਿਚ ਸੁਪਰਬੇਟ ਚੈੱਸ ਕਲਾਸਿਕ ਸੁਪਰ ਗ੍ਰੈਂਡ ਮਾਸਟਰ ਟੂਰਨਾਮੈਂਟ ਦੇ ਚੌਥੇ ਰਾਊਂਡ ਵਿਚ ਸਭ ਤੋਂ ਅੱਗੇ ਚੱਲ ਰਹੇ ਯੂ. ਐੱਸ. ਏ. ਦੇ ਵਿਸ਼ਵ ਨੰਬਰ-2 ਫਬਿਆਨੋ ਕਰੂਆਨਾ ਨੂੰ ਹਮਵਤਨ ਵੇਸਲੀ ਸੋ ਨੇ ਹਰਾਉਂਦੇ ਹੋਏ ਟੂਰਨਾਮੈਂਟ ਵਿਚ ਬੜ੍ਹਤ ਹਾਸਲ ਕਰ ਲਈ ਹੈ। ਸਫੇਦ ਮੋਹਰਿਆਂ ਨਾਲ ਖੇਡਦੇ ਹੋਏ ਵੇਸਲੀ ਸੋ ਨੇ ਇੰਗਲਿਸ਼ ਓਪਨਿੰਗ ਵਿਚ ਸ਼ੁਰੂਆਤ ਤੋਂ ਹੀ ਬੜ੍ਹਤ ਬਣਾ ਲਈ ਤੇ ਸ਼ਾਨਦਾਰ ਐਂਡਗੇਮ ਦੇ ਦਮ ’ਤੇ 52 ਚਾਲਾਂ ਵਿਚ ਖੇਡ ਆਪਣੇ ਨਾਂ ਕਰ ਲਈ।

ਇਹ ਖ਼ਬਰ ਪੜ੍ਹੋ- ਮੈਂ TV 'ਤੇ ਦੇਖ ਕੇ ਸਚਿਨ ਦਾ ਸਟੇਟ ਡ੍ਰਾਈਵ ਸਿੱਖਿਆ : ਸਹਿਵਾਗ


ਚੌਥੇ ਰਾਊਂਡ ਵਿਚ ਇਕ ਹੋਰ ਜਿੱਤ ਦਰਜ ਕੀਤੀ ਰੂਸ ਦੇ ਅਲੈਗਜ਼ੈਂਡਰ ਗ੍ਰੀਸਚੁਕ ਨੇ, ਜਿਸ ਨੇ ਰੋਮਾਨੀਆ ਦੇ ਡੇਕ ਬੋਗਦਾਨ ਡੇਨੀਅਲ ਨੂੰ, ਜਿਸ ਨੇ ਕਿਊ. ਜੀ. ਡੀ. ਓਪਨਿੰਗ ਵਿਚ ਸਫੇਦ ਮੋਹਰਿਆਂ ਨਾਲ ਖੇਡਦੇ ਹੋਏ ਵਜ਼ੀਰ ਦੇ ਐਂਡਗੇਮ ਵਿਚ 62 ਚਾਲਾਂ ਵਿਚ ਖੇਡ ਆਪਣੇ ਨਾਂ ਕੀਤੀ ਤੇ ਵੇਸਲੀ ਸੋ ਦੇ ਨਾਲ ਸਾਂਝੀ ਬੜ੍ਹਤ ’ਤੇ ਆ ਗਿਆ। ਹੋਰ ਨਤੀਜੇ ਡਰਾਅ ਰਹੇ। ਨੀਦਰਲੈਂਡ ਦੇ ਅਨੀਸ਼ ਗਿਰੀ ਨੇ ਯੂ. ਐੱਸ. ਏ. ਦੇ ਲੇਵੋਨ ਅਰੋਨੀਅਨ ਨਾਲ, ਅਜਰਬੈਜਾਨ ਦੇ ਮਮੇਘਾਰੋਵ ਨੇ ਹਮਵਤਨ ਤੈਮੂਰ ਰਦਜਾਬੋਵ ਨਾਲ ਤੇ ਫਰਾਂਸ ਦੇ ਮੈਕਸਿਮ ਲਾਗ੍ਰੇਵ ਨੇ ਰੋਮਾਨੀਆ ਦੇ ਲੂਪਲੇਂਸਕੂ ਕੋਂਸਟਇੰਟਿਨ ਨਾਲ ਮੁਕਾਬਲਾ ਡਰਾਅ ਖੇਡਿਆ।

 ਇਹ ਖ਼ਬਰ ਪੜ੍ਹੋ- ICC ਟੈਸਟ ਰੈਂਕਿੰਗ : ਡੇਵੋਨ ਕਾਨਵੇ ਦੀ ਵੱਡੀ ਛਲਾਂਗ, ਜਡੇਜਾ ਨੇ ਸਟੋਕਸ ਨੂੰ ਪਛਾੜਿਆ


ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News