ਸੁਪਰਨੋਵਾਸ ਨੇ ਜਿੱਤੀ ਮਹਿਲਾ ਟੀ20 ਚੈਲੰਜ ਟਰਾਫੀ

Saturday, May 28, 2022 - 11:18 PM (IST)

ਸੁਪਰਨੋਵਾਸ ਨੇ ਜਿੱਤੀ ਮਹਿਲਾ ਟੀ20 ਚੈਲੰਜ ਟਰਾਫੀ

ਸਪੋਰਟਸ ਡੈਸਕ-ਡਿਏਂਡ੍ਰਾ ਡੌਟਿਨ (62) ਦੇ ਸ਼ਾਨਦਾਰ ਅਰਧ ਸੈਂਕੜੇ ਨਾਲ ਸੁਪਰਨੋਵਾਜ ਨੇ ਵੇਲੋਸਿਟੀ ਨੂੰ ਸ਼ਨੀਵਾਰ ਨੂੰ ਰੋਮਾਂਚਕ ਫਾਈਨਲ ਵਿਚ 4 ਦੌੜਾਂ ਨਾਲ ਹਰਾ ਕੇ ਤੀਜੀ ਵਾਰ ਮਹਿਲਾ ਟੀ-20 ਚੈਲੰਜ ਦਾ ਖਿਤਾਬ ਜਿੱਤ ਲਿਆ। ਸੁਪਰਨੋਵਾਜ ਨੇ ਫਾਈਨਲ ਵਿਚ 20 ਓਵਰਾਂ ਵਿਚ 7 ਵਿਕਟਾਂ ’ਤੇ 165 ਦੌੜਾਂ ਦਾ ਚੁਣੌਤੀਪੂਰਨ ਸਕੋਰ ਬਣਾਇਆ ਤੇ ਵੇਲੋਸਿਟੀ ਦੀ ਚੁਣੌਤੀ ਨੂੰ 20 ਓਵਰਾਂ ਵਿਚ 8 ਵਿਕਟਾਂ ’ਤੇ 161 ਦੌੜਾਂ ’ਤੇ ਰੋਕ ਦਿੱਤਾ। ਸੁਪਰਨੋਵਾਜ ਨੇ ਇਸ ਤੋਂ ਪਹਿਲਾਂ 2018 ਤੇ 2019 ਵਿਚ ਵੀ ਇਹ ਖਿਤਾਬ ਜਿੱਤਿਆ ਸੀ।ਟਾਸ ਹਾਰ ਜਾਣ ਤੋਂ ਬਾਅਦ ਪਹਿਲਾਂ ਬੱਲੇਬਾਜ਼ੀ ਕਰਦਿਆਂ ਸੁਪਰਨੋਵਾਜ ਨੇ 73 ਦੌੜਾਂ ਦੀ ਚੰਗੀ ਸ਼ੁਰੂਆਤ ਕੀਤੀ ਪਰ ਟੀਮ ਫਿਰ ਵੱਡੇ ਸਕੋਰ ਤਕ ਨਹੀਂ ਪਹੁੰਚ ਸਕੀ। ਪ੍ਰਿਯਾ ਪੂਨੀਆ ਨੇ 29 ਗੇਂਦਾਂ ਵਿਚ 2 ਛੱਕਿਆਂ ਦੀ ਮਦਦ ਨਾਲ 28 ਦੌੜਾਂ ਬਣਾਈਆਂ। ਡੌਟਿਨ 15ਵੇਂ ਓਵਰ ਦੀ ਆਖਰੀ ਗੇਂਦ ’ਤੇ ਦੀਪਤੀ ਸ਼ਰਮਾ ਦੀ ਸ਼ਿਕਾਰ ਬਣੀ। ਦੀਪਤੀ ਨੇ ਉਸ ਨੂੰ ਬੋਲਡ ਕੀਤਾ। ਡੌਟਿਨ ਨੇ 44 ਗੇਂਦਾਂ ’ਤੇ 62 ਦੌੜਾਂ ਵਿਚ 1 ਚੌਕਾ ਤੇ 4 ਛੱਕੇ ਲਾਏ।

ਇਹ ਵੀ ਪੜ੍ਹੋ : ਸ਼ਿਕਾਗੋ 'ਚ ਹੋਈ ਗੋਲੀਬਾਰੀ ,ਤਿੰਨ ਜ਼ਖਮੀ

ਕਪਤਾਨ ਹਰਮਨਪ੍ਰੀਤ ਕੌਰ ਨੇ 29 ਗੇਂਦਾਂ ’ਤੇ 43 ਦੌੜਾਂ ਵਿਚ 1 ਚੌਕਾ ਤੇ 3 ਛੱਕੇ ਲਾਏ। ਉਸ ਤੋਂ ਬਾਅਦ ਕੋਈ ਵੀ ਬੱਲੇਬਾਜ਼ ਦਹਾਈ ਦੀ ਗਿਣਤੀ ਵਿਚ ਨਹੀਂ ਪਹੁੰਚ ਸਕੀ।  ਸੁਪਰਨੋਵਾਜ਼ ਦੀ ਪਾਰੀ ਵਿਚ ਚੌਥਾ ਸਭ ਤੋਂ ਵੱਡਾ ਸਕੋਰ 9 ਵਾਧੂ ਦੌੜਾਂ ਦਾ ਰਿਹਾ। ਵੇਲੋਸਿਟੀ ਵਲੋਂ ਕੇਟ ਕ੍ਰਾਸ, ਦੀਪਤੀ ਤੇ ਸਿਮਰਨ ਦਿਲ ਬਹਾਦੁਰ ਨੇ 2-2 ਵਿਕਟਾਂ ਲਈਆਂ। ਟੀਚੇ ਦਾ ਪਿੱਛਾ ਕਰਦਿਆਂ ਵੇਲੋਸਿਟੀ ਵਲੋਂ ਸ਼ੈਫਾਲੀ ਵਰਮਾ (15) ਤੇ ਯਾਸਤਿਕਾ ਭਾਟੀਆ(13) ਨੇ ਸ਼ੁਰੂਆਤੀ ਦੋ ਓਵਰਾਂ ਵਿਚ 28 ਦੌੜਾਂ ਬਣਾ ਕੇ ਸ਼ਾਨਦਾਰ ਸ਼ੁਰੂਆਤ ਦਿਵਾਈ ਪਰ ਤੀਜੇ ਓਵਰ ਵਿਚ ਡੌਟਿਨ ਦੀ ਗੇਂਦ ’ਤੇ ਸ਼ੈਫਾਲੀ ਤੇ ਚੌਥੇ ਓਵਰ ਵਿਚ ਐਕਲਸਟਨ ਦੀ ਗੇਂਦ ’ਤੇ ਯਸਤਿਕਾ ਦੇ ਆਊਟ ਹੋਣ ਤੋਂ ਬਾਅਦ ਦੌੜਾਂ ’ਤੇ ਰੋਕ ਲੱਗ ਗਈ। ਪਿਛਲੇ ਮੈਚ ਵਿਚ 69 ਦੌੜਾਂ ਦੀ ਹਮਲਾਵਰ ਪਾਰੀ ਖੇਡਣ ਵਾਲੀ ਕਿਰਣ ਨਵਗਿਰੇ 13 ਗੇਂਦਾਂ ਦੀ ਪਾਰੀ ਵਿਚ ਖਾਤਾ ਖੋਲ੍ਹੇ ਬਿਨਾਂ ਅਸਫਲ ਰਹੀ।

ਇਹ ਵੀ ਪੜ੍ਹੋ : ਸ਼ੰਘਾਈ 'ਚ ਲੋਕਾਂ ਨੇ ਲਾਕਡਾਊਨ ਹਟਾਉਣ ਦੀ ਕੀਤੀ ਮੰਗ

ਉਹ ਐਕਲਸਟਨ ਦਾ ਦੂਜਾ ਸ਼ਿਕਾਰ ਬਣੀ। ਲੌਰਾ ਵੁਲਵਾਰਡਟ ਨੇ 9ਵੇਂ ਓਵਰ ਵਿਚ ਪੂਜਾ ਵਸਤਾਰਕਰ ਵਿਰੁੱਧ 2 ਚੌਕੇ ਲਾਏ ਪਰ ਨਟਕਾਨ ਚੰਥਾਮ (6) ਇਸੇ ਓਵਰ ਵਿਚ ਐੱਲ. ਬੀ. ਡਬਲਯੂ. ਹੋ ਗਈ। 11ਵੇਂ ਓਵਰ ਵਿਚ ਗੇਂਦਬਾਜ਼ੀ ਲਈ ਆਈ ਅਲਾਨਾ ਕਿੰਗ ਨੇ ਕਪਤਾਨ ਦੀਪਤੀ (2) ਨੂੰ ਆਪਣੀ ਫਿਰਕੀ ਵਿਚ ਫਸਾ ਕੇ ਵੇਲੋਸਿਟੀ ਦੀਆਂ ਉਮੀਦਾਂ ਨੂੰ ਝਟਕਾ ਦਿੱਤਾ। ਵੁਲਵਾਰਡਟ ਤੇ ਸਨੇਹ ਰਾਣਾ (15) ਨੇ ਇਸ ਤੋਂ ਬਾਅਦ 40 ਦੌੜਾਂ ਦੀ ਸਾਂਝੇਦਾਰੀ ਕੀਤੀ ਪਰ ਟੀਮ ਨੇ ਇਸ ਤੋਂ ਬਾਅਦ 13 ਦੌੜਾਂ ਦੇ ਅੰਦਰ ਤਿੰਨ ਵਿਕਟਾਂ ਗੁਆ ਦਿੱਤੀਆਂ। ਵੇਲੋਸਿਟੀ ਨੂੰ ਆਖਰੀ 3 ਓਵਰਾਂ ਵਿਚ 48 ਦੌੜਾਂ ਦੀ ਲੋੜ ਸੀ। 18ਵੇਂ ਓਵਰ ਵਿਚ ਕਿੰਗ ਵਿਰੁੱਧ ਵੁਲਵਾਰਡਟ ਤੇ ਸਿਮਰਨ ਨੇ ਛੱਕਾ ਲਾਉਣ ਤੋਂ ਬਾਅਦ 19ਵੇਂ ਓਵਰ ਵਿਚ 17 ਦੌੜਾਂ ਬਣਾਈਆਂ। ਆਖਰੀ ਓਵਰ ਵਿਚ ਟੀਮ ਨੂੰ 17 ਦੌੜਾਂ ਦੀ ਲੋੜ ਸੀ ਤੇ ਵੁਲਵਾਰਡਟ ਨੇ ਐਕਲਸਟਨ ਦੀ ਪਹਿਲੀ ਗੇਂਦ ’ਤੇ ਛੱਕਾ ਲਾ ਕੇ ਮੈਚ ਵਿਚ ਰੋਮਾਂਚ ਹੋਰ ਵਧਾ ਦਿੱਤਾ। ਟੀਮ ਹਾਲਾਂਕਿ ਅਗਲੀਆਂ ਪੰਜ ਗੇਂਦ ’ਤੇ 6 ਦੌੜਾਂ ਹੀ ਬਣਾ ਸਕੀ।

ਇਹ ਵੀ ਪੜ੍ਹੋ : ਸਕੂਲ 'ਚ ਗੋਲੀਬਾਰੀ 'ਤੇ ਪੁਲਸ ਦੀ ਜਵਾਬੀ ਕਾਰਵਾਈ ਦੇ ਬਾਰੇ 'ਚ ਉਨ੍ਹਾਂ ਨੂੰ ਗੁੰਮਰਾਹ ਕੀਤਾ ਗਿਆ : ਗਵਰਨਰ

ਪਲੇਇੰਗ ਇਲੈਵਨ
ਸੁਪਰਨੋਵਾਸ ਟੀਮ : ਪ੍ਰਿਆ ਪੁਨੀਆ, ਡਿਐਂਡ੍ਰਾ ਡਾਟਿਨ, ਹਰਲੀਨ ਦਿਓਲ, ਤਾਨੀਆ ਭਾਟੀਆ (ਵਿਕਟਕੀਪਰ), ਹਰਮਨਪ੍ਰੀਤ ਕੌਰ (ਕਪਤਾਨ), ਸੁਨੇ ਲੁਸ, ਪੂਜਾ ਵਸਤਰਾਕਰ, ਅਲਾਨਾ ਕਿੰਗ, ਸੋਫੀ ਐਕਲੇਸਟੋਨ, ਮਾਨਸੀ ਜੋਸ਼ੀ, ਰਾਸ਼ੀ ਕਨੌਜੀਆ।
ਵੇਲੋਸਿਟੀ ਟੀਮ : ਸ਼ੈਫਾਲੀ ਵਰਮਾ, ਯਾਸਤਿਕਾ ਭਾਟੀਆ (ਵਿਕਟਕੀਪਰ), ਕਿਰਨ ਨਵਗਿਰੇ, ਲੌਰਾ ਵੋਲਵਾਡਰਟ, ਦੀਪਤੀ ਸ਼ਰਮਾ (ਕਪਤਾਨ), ਸਨੇਹ ਰਾਣਾ, ਰਾਧਾ ਯਾਦਵ, ਸਿਮਰਨ ਬਹਾਦੁਰ, ਕੇਟ ਕ੍ਰਾਸ, ਨਤਥਕਨ ਚੈਂਥਮ, ਅਯਾਬੋਂਗਾ ਖਾਕਾ।

ਇਹ ਵੀ ਪੜ੍ਹੋ : ਮਨੀਲਾ ਤੋਂ ਆਈ ਮੰਦਭਾਗੀ ਖ਼ਬਰ, ਪੰਜਾਬੀ ਔਰਤ ਦਾ ਗੋਲੀ ਮਾਰ ਕੇ ਕੀਤਾ ਕਤਲ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ

 


author

Karan Kumar

Content Editor

Related News