ਸਨਵੇ ਸਿਟਜਸ ਇੰਟਰਨੈਸ਼ਨਲ : ਲਗਾਤਾਰ ਚੌਥੀ ਜਿੱਤ ਨਾਲ ਸੇਥੂਰਮਨ ਸਾਂਝੀ ਬੜ੍ਹਤ ''ਤੇ

12/18/2021 3:54:19 AM

ਸਿਟਜਸ (ਸਪੇਨ) (ਨਿਕਲੇਸ਼ ਜੈਨ)- ਸਨਵੇ ਸਿਟਜਸ ਇੰਟਰਨੈਸ਼ਨਲ ਟੂਰਨਾਮੈਂਟ ਦੇ ਚੌਥੇ ਰਾਊਂਡ ਵਿਚ ਟਾਪ ਬੋਰਡ 'ਤੇ ਬੇਹੱਦ ਘੱਟ ਨਤੀਜੇ ਜਿੱਤ-ਹਾਰ ਦੇ ਤੌਰ 'ਤੇ ਸਾਹਮਣੇ ਆਏ ਤੇ ਟਾਪ-10 ਬੋਰਡਾਂ 'ਤੇ 7 ਮੁਕਾਬਲੇ ਡਰਾਅ ਰਹੇ ਜਦਕਿ ਤਿੰਨ ਦੇ ਨਤੀਜੇ ਜਿੱਤ-ਹਾਰ ਦੇ ਤੌਰ 'ਤੇ ਲਾਹਮਣੇ ਆਏ। ਭਾਰਤ ਦਾ ਗ੍ਰੈਂਡ ਮਾਸਟਰ ਐੱਸ. ਪੀ. ਸੇਥੂਰਮਨ ਜਿੱਤ ਦਰਜ ਕਰਨ ਵਾਲੇ ਖਿਡਾਰੀਆਂ ਵਿਚ ਰਿਹਾ ਤੇ ਉਸ ਨੇ ਹਮਵਤਨ ਹਰਸਾ ਭਾਰਤਕੋਠੀ ਨੂੰ ਹਰਾਉਂਦਿਆਂ ਲਗਾਤਾਰ ਚੌਥੀ ਜਿੱਤ ਹਾਸਲ ਕੀਤੀ। ਕਾਲੇ ਮੋਹਰਿਆਂ ਨਾਲ ਖੇਡ ਰਹੇ ਸੇਥੂਰਮਨ ਨੇ ਹਰਸਾ ਨੂੰ ਰਾਏ ਲੋਪੇਜ ਓਪਨਿੰਗ ਵਿਚ 34 ਚਾਲਾਂ ਵਿਚ ਹਾਰ ਮੰਨਣ ਲਈ ਮਜ਼ਬੂਰ ਕਰ ਦਿੱਤਾ। 

ਇਹ ਖ਼ਬਰ ਪੜ੍ਹੋ- ਡੇ-ਨਾਈਟ ਟੈਸਟ 'ਚ ਸਭ ਤੋਂ ਜ਼ਿਆਦਾ ਸੈਂਕੜੇ ਲਗਾਉਣ ਵਾਲੇ ਖਿਡਾਰੀ ਬਣੇ ਲਾਬੁਸ਼ੇਨ, ਇਸ ਖਿਡਾਰੀ ਨੂੰ ਛੱਡਿਆ ਪਿੱਛੇ


ਕੋਲੰਬੀਆ ਦਾ ਗ੍ਰੈਂਡ ਮਾਸਟਰ ਕ੍ਰਿਸਟੀਆਨ ਰਿਓਸ ਤੇ ਬੋਸਨੀਆ ਦਾ ਗ੍ਰੈਂਡ ਮਾਸਟਰ ਡੇਨਿਸ ਕਡਰਿਕ ਵੀ ਜਿੱਤ ਵਿਚ ਸਫਲ ਰਹੇ। ਉਨ੍ਹਾਂ ਨੇ ਕ੍ਰਮਵਾਰ ਕ੍ਰੋਏਸ਼ੀਆ ਦੇ ਲਿਆਨ ਲਿਵਾਇਕ ਤੇ ਬ੍ਰਾਜ਼ੀਲ ਦੇ ਰੇਨਾਟੋ ਪਿੰਟੋ ਨੂੰ ਹਰਾਇਆ। ਚੋਟੀ ਦੇ ਬੋਰਡ 'ਤੇ ਦੋ ਵਾਰ ਦੇ ਜੇਤੂ ਖਿਡਾਰੀਆਂ ਯੂਕ੍ਰੇਨ ਦੇ ਅੰਤੋਨ ਕੋਰੋਬੋਵ ਨੇ ਪਹਿਲੇ ਬੋਰਡ 'ਤੇ ਤਾਂ ਦੂਜੇ ਬੋਰਡ 'ਤੇ ਬੁਲਗਾਰੀਆ ਦੇ ਇਵਾਨ ਚੇਪਾਰਿਨੋਵ ਨੇ ਆਪਣੀ ਬਾਜ਼ੀ ਡਰਾਅ ਖੇਡੀ ਤੇ ਹੁਣ ਦੋਵੇਂ ਸਾਂਝੇ ਤੌਰ 'ਤੇ ਦੂਜੇ ਸਥਾਨ 'ਤੇ ਖਿਸਕ ਗਏ ਹਨ। 

ਇਹ ਖ਼ਬਰ ਪੜ੍ਹੋ- AUS v ENG : ਦੂਜੇ ਦਿਨ ਦੀ ਖੇਡ ਖਤਮ, ਇੰਗਲੈਂਡ ਦਾ ਸਕੋਰ 17/2

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ। 


Gurdeep Singh

Content Editor

Related News