ਕ੍ਰਿਕਟਰ ਸੁਨੀਲ ਨਰਾਇਣ ਬਣੇ ਪਿਤਾ, ਪਤਨੀ ਨੇ ਦਿੱਤਾ ਪੁੱਤਰ ਨੂੰ ਜਨਮ
Tuesday, Feb 02, 2021 - 11:00 AM (IST)

ਸਪੋਰਟਸ ਡੈਸਕ : ਵੈਸਟਇੰਡੀਜ਼ ਦੇ ਆਫ ਸਪਿਨਰ ਸੁਨੀਲ ਨਰਾਇਣ ਪਿਤਾ ਬਣ ਗਏ ਹਨ। ਸੋਮਵਾਰ ਨੂੰ ਉਨ੍ਹਾਂ ਦੀ ਪਤਨੀ ੲੰਜੇਲੀਆ ਨੇ ਪੁੱਤਰ ਨੂੰ ਜਨਮ ਦਿੱਤਾ। ਸੁਨੀਲ ਨਰਾਇਣ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਪੁੱਤਰ ਦੀ ਤਸਵੀਰ ਸਾਂਝੀ ਕਰਦੇ ਹੋਏ ਪ੍ਰਸ਼ੰਸਕਾਂ ਨਾਲ ਇਹ ਖ਼ੁਸ਼ਖ਼ਬਰੀ ਸਾਂਝੀ ਕੀਤੀ।
ਇਹ ਵੀ ਪੜ੍ਹੋ: ਸਿਰਸਾ ਨੇ ਦਿੱਲੀ ਪੁਲਸ ਵਲੋਂ ਗ੍ਰਿਫਤਾਰ ਕੀਤੇ 120 ਲੋਕਾਂ ਦੀ ਸੂਚੀ ਕੀਤੀ ਜਾਰੀ
ਸੁਨੀਲ ਨਰਾਇਣ ਨੇ ਆਪਣੇ ਪੁੱਤਰ ਦੀ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ, ‘ਤੁਸੀਂ ਸਾਡੇ ਦਿਲ ਵਿਚ ਇਕ ਅਜਿਹੀ ਜਗ੍ਹਾ ਭਰਦੇ ਹੋ, ਜਿਸ ਨੂੰ ਅਸੀਂ ਕਦੇ ਨਹੀਂ ਜਾਣਦੇ ਸੀ ਕਿ ਉਹ ਖ਼ਾਲ੍ਹੀ ਹੈ। ਤੁਹਾਡੇ ਛੋਟੇ ਜਿਹੇ ਚਿਹਰੇ ਵਿਚ ਅਸੀਂ ਭਗਵਾਨ ਦੀ ਭਲਾਈ ਅਤੇ ਕ੍ਰਿਪਾ ਦੇਖ ਲਈ ਹੈ। ਅਸੀਂ ਤੁਹਾਨੂੰ ਬੇਇੰਤਹਾ ਪਿਆਰ ਕਰਦੇ ਹਾਂ।’
ਇਹ ਵੀ ਪੜ੍ਹੋ: ਕੀ ਸਿਧਾਰਥ ਸ਼ੁਕਲਾ ਤੇ ਸ਼ਹਿਨਾਜ਼ ਗਿੱਲ ਨੇ ਕਰਵਾ ਲਿਆ ਹੈ ਵਿਆਹ? ਤਸਵੀਰ ਵਾਇਰਲ
ਦੱਸ ਦੇਈਏ ਕਿ ਸੁਨੀਲ ਨਰਾਇਣ ਆਪਣੇ ਬੱਚੇ ਦੇ ਜਨਮ ਦੇ ਸਮੇਂ ਪਤਨੀ ੲੰਜੇਲੀਆ ਨਾਲ ਨਹੀਂ ਹਨ। ਸਨੀਲ ਇਸ ਸਮੇਂ ਆਬੂ ਧਾਬੀ ਵਿਚ ਟੀ10 ਲੀਗ ਵਿਚ ਖੇਡ ਰਹੇ ਹਨ। ਸੁਨੀਲ ਡੈਕਨ ਗਲੇਡੀਏਟਰਸ ਟੀਮ ਦਾ ਹਿੱਸਾ ਹਨ। ਇਹ ਆਫ ਸਪਿਨਰ ਗਲੇਡੀਏਟਰਸ ਲਈ 3 ਮੈਚਾਂ ਵਿਚ 3 ਵਿਕਟਾਂ ਲੈ ਚੁੱਕਾ ਹੈ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।