ਸ਼ਿਮਰੋਨ ਹੇਟਮਾਇਰ ਦੀ ਪਤਨੀ ''ਤੇ ਸ਼ਰਮਨਾਕ ਕੁਮੈਂਟ ਕਰਕੇ ਵਿਵਾਦਾਂ ''ਚ ਘਿਰੇ ਸੁਨੀਲ ਗਾਵਸਕਰ, ਜਾਣੋ ਪੂਰਾ ਮਾਮਲਾ

Saturday, May 21, 2022 - 01:51 PM (IST)

ਸ਼ਿਮਰੋਨ ਹੇਟਮਾਇਰ ਦੀ ਪਤਨੀ ''ਤੇ ਸ਼ਰਮਨਾਕ ਕੁਮੈਂਟ ਕਰਕੇ ਵਿਵਾਦਾਂ ''ਚ ਘਿਰੇ ਸੁਨੀਲ ਗਾਵਸਕਰ, ਜਾਣੋ ਪੂਰਾ ਮਾਮਲਾ

ਸਪੋਰਟਸ ਡੈਸਕ- ਰਾਜਸਥਾਨ ਰਾਇਲਜ਼ ਤੇ ਚੇਨਈ ਸੁਪਰ ਕਿੰਗਜ਼ ਦਰਮਿਆਨ ਮੈਚ ਦੇ ਦੌਰਾਨ ਕੁਮੈਂਟਰੀ ਕਰ ਰਹੇ ਸਾਬਕਾ ਭਾਰਤੀ ਕ੍ਰਿਕਟਰ ਤੇ ਮਹਾਨ ਬੱਲੇਬਾਜ਼ ਸੁਨੀਲ ਗਾਵਸਕਰ ਨੇ ਰਾਜਸਥਾਨ ਦੇ ਖਿਡਾਰੀ ਸ਼ਿਮਰੋਨ ਹੇਟਮਾਇਰ ਦੀ ਪਤਨੀ ਨਿਰਵਾਨੀ 'ਤੇ ਕੁਮੈਂਟ ਕੀਤਾ ਜਿਸ ਤੋਂ ਬਾਅਦ ਉਹ ਇਕ ਵਾਰ ਮੁੜ ਵਿਵਾਦਾਂ ਦੇ ਘੇਰੇ 'ਚ ਹਨ। ਉਨ੍ਹਾਂ ਕਿਹਾ ਸੀ ਕਿ ਸ਼ਿਮਰੋਨ ਹੇਟਮਾਇਰ ਦੀ ਪਤਨੀ ਨੇ ਡਿਲੀਵਰ ਕਰ ਦਿੱਤਾ ਹੈ। ਕੀ ਹੇਟਮਾਇਰ ਰਾਜਸਥਾਨ ਲਈ ਡਿਲੀਵਰ ਕਰਨਗੇ? ਅਜਿਹੇ ਕੁਮੈਂਟ ਦੇ ਬਾਅਦ ਗਾਵਸਕਰ ਦੀ ਬਹੁਤ ਆਲੋਚਨਾ ਹੋ ਰਹੀ ਹੈ।

ਇਹ ਵੀ ਪੜ੍ਹੋ : RR vs CSK : ਰਾਜਸਥਾਨ ਨੇ ਚੇਨਈ ਨੂੰ 5 ਵਿਕਟਾਂ ਨਾਲ ਹਰਾਇਆ

ਰਾਜਸਥਾਨ ਰਾਇਲਜ਼ ਨੇ ਚੇਨਈ ਸੁਪਰ ਕਿੰਗਜ਼ ਦੇ ਖ਼ਿਲਾਫ਼ ਖੇਡਦੇ ਹੋਏ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਮੁਕਾਬਲੇ 'ਚ 5 ਵਿਕਟਾਂ ਨਾਲ ਜਿੱਤ ਦਰਜ ਕਰਦੇ ਹੋਏ ਪਲੇਅ ਆਫ਼ 'ਚ ਜਗ੍ਹਾ ਬਣਾਈ। ਚੇਨਈ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋ ਰਾਜਸਥਾਨ ਦੇ ਸਾਹਮਣੇ 151 ਦੌੜਾਂ ਦਾ ਟੀਚਾ ਰਖਿਆ। ਰਾਜਸਥਾਨ ਦੀ ਬੱਲੇਬਾਜ਼ੀ ਦੇ ਦੌਰਾਨ ਟੀਮ 4 ਵਿਕਟਾਂ ਗੁਆ ਕੇ 104 ਦੌੜਾਂ 'ਤੇ ਖੇਡ ਰਹੀ ਸੀ। 15ਵਾਂ ਓਵਰ ਚਲ ਰਿਹਾ ਸੀ ਤੇ ਕ੍ਰੀਜ਼ 'ਤੇ ਰਾਜਸਥਾਨ ਦੇ ਬੱਲੇਬਾਜ਼ ਸ਼ਿਮਰੋਨ ਹੇਟਮਾਇਰ ਉਤਰੇ। ਇਸ ਦੌਰਾਨ ਗਾਵਸਕਰ ਨੇ ਮਜ਼ਾਕੀਆ ਅੰਦਾਜ਼ 'ਚ ਹੇਟਮਾਇਰ ਦੀ ਪਤਨੀ ਨੂੰ ਲੈ ਕੇ ਵਿਵਾਦਗ੍ਰਸਤ ਕੁਮੈਂਟ ਕਰ ਦਿੱਤਾ।

PunjabKesari

ਗਾਵਸਕਰ ਨੇ ਕੁਮੈਂਟਰੀ ਕਰਦੇ ਹੋਏ ਕਿਹਾ, 'ਸ਼ਿਮਰੋਨ ਹੇਟਮਾਇਰ ਦੀ ਪਤਨੀ ਨੇ ਡਿਲੀਵਰ ਕਰ ਦਿੱਤਾ ਹੈ । ਕੀ ਹੇਟਮਾਇਰ ਰਾਜਸਥਾਨ ਲਈ ਡਿਲੀਵਰ ਕਰਨਗੇ?' ਦਰਅਸਲ ਹੇਟਮਾਇਰ ਦੀ ਪਤਨੀ ਨੇ 10 ਮਈ ਨੂੰ ਬੱਚੇ ਨੂੰ ਜਨਮ ਦਿੱਤਾ ਹੈ ਤੇ ਹੇਟਮਾਇਰ ਆਪਣੇ ਬੱਚੇ ਦੇ ਜਨਮ ਦੇ ਦੌਰਾਨ ਵਾਪਸ ਘਰ ਪਰਤ ਗਏ ਸਨ ਤੇ ਹਾਲ ਹੀ 'ਚ ਵਾਪਸ ਪਰਤ ਕੇ ਟੀਮ ਨਾਲ ਜੁੜੇ ਸਨ।

ਇਹ ਵੀ ਪੜ੍ਹੋ : ਭਾਰਤ ਨੇ ਹਾਕੀ ਫਾਈਵਜ਼ ਲਈ ਕੀਤਾ ਮਹਿਲਾ ਟੀਮ ਦਾ ਐਲਾਨ, ਇਸ ਤਜਰਬੇਕਾਰ ਖਿਡਾਰਨ ਨੂੰ ਮਿਲੀ ਕਪਤਾਨੀ

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਕੋਹਲੀ ਦੀ ਫ਼ਾਰਮ 'ਤੇ ਮਿਹਣਾ ਮਾਰਦੇ ਹੋਏ ਗਾਵਸਕਰ ਨੇ ਕਿਹਾ ਸੀ ਕਿ ਵਿਰਾਟ ਲਾਕਡਾਊਨ 'ਚ ਅਨੁਸ਼ਕਾ ਦੀਆਂ ਗੇਂਦਾਂ 'ਤੇ ਪ੍ਰੈਕਟਿਸ ਕਰ ਰਹੇ ਸਨ। ਅਜਿਹਾ ਉਨ੍ਹਾਂ ਨੇ ਇਕ ਵੀਡੀਓ ਦੇ ਬਦਲੇ ਕਿਹਾ ਸੀ ਜਿਸ 'ਚ ਅਨੁਸ਼ਕਾ ਗੇਂਦਬਾਜ਼ੀ ਕਰ ਰਹੀ ਹੁੰਦੀ ਹੈ ਤੇ ਵਿਰਾਟ ਬੱਲੇਬਾਜ਼ੀ ਕਰ ਰਹੇ ਹੁੰਦੇ ਹਨ। ਉਦੋਂ ਵੀ ਕਾਫ਼ੀ ਵਿਵਾਦ ਹੋਇਆ ਸੀ ਤੇ ਇਸ ਤੋਂ ਬਾਅਦ ਗਾਵਸਕਰ ਨੇ ਸਫ਼ਾਈ ਦਿੰਦੇ ਹੋਏ ਕਿਹਾ ਸੀ ਕਿ ਉਸ ਦੀ ਗੱਲ ਨੂੰ ਤੋੜ-ਮਰੋੜ ਦੇ ਪੇਸ਼ ਕੀਤਾ ਗਿਆ ਸੀ।

ਫੈਨਜ਼ ਨੇ ਕੀਤੀ ਆਲੋਚਨਾ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News