ਅਖਿਰਕਾਰ ਟੀਮ ਇੰਡੀਆ ਤੋਂ ਕਿਉਂ ਨਾਰਾਜ਼ ਹੋਏ ਗਵਾਸਕਰ

12/07/2018 1:06:52 PM

ਨਵੀਂ ਦਿੱਲੀ— ਐਡੀਲੇਡ 'ਚ ਖੇਡੇ ਜਾ ਰਹੇ ਭਾਰਤ-ਆਸਟ੍ਰੇਲੀਆ ਵਿਚਕਾਰ ਪਹਿਲੇ ਮੁਕਾਬਲੇ 'ਚ ਟੀਮ ਇੰਡੀਆ ਨੇ ਪਹਿਲੀ ਪਾਰੀ 'ਚ 9 ਵਿਕਟਾਂ 'ਤੇ 250 ਦੌੜਾਂ ਜ਼ਰੂਰ ਬਣਾ ਲਈਆਂ ਹਨ। ਪਰ ਇਕ ਸਮਾਂ ਅਜਿਹਾ ਆਇਆ ਸੀ ਕਿ ਜਦੋਂ ਟੀਮ ਇੰਡੀਆ ਪੂਰੀ ਤਰ੍ਹਾਂ ਨਾਲ ਲੜਖੜਾ ਗਈ ਸੀ। ਚੇਤੇਸ਼ਵਰ ਪੁਜਾਰਾ ਦੇ ਸੈਂਕੜੇ ਦੀ ਬਦੌਲਤ ਭਾਰਤ 250 ਦਾ ਸਕੋਰ ਬਣਾ ਸਕੀ।

ਭਾਰਤੀ ਬੱਲੇਬਾਜ਼ਾਂ ਦੇ ਇਸ ਖਰਾਬ ਪ੍ਰਦਰਸ਼ਨ 'ਤੇ ਸਾਬਕਾ ਕਪਤਾਨ ਸੁਨੀਲ ਗਵਾਸਕਰ ਬੁਰੀ ਤਰ੍ਹਾਂ ਭੜਕ ਗਏ ਹਨ। ਗਵਾਸਕਰ ਨੇ ਇਕ ਇੰਟਰਵਿਊ 'ਚ ਕਿਹਾ ਕਿ ਟੀਮ ਇੰਡੀਆ ਦੇ ਬੱਲੇਬਾਜ਼ਾਂ ਨੂੰ ਖੂਬ ਫਟਕਾਰ ਲਗਾਈ ਹੈ। ਗਵਾਸਕਰ ਨੇ ਭਾਰਤੀ ਬੱਲੇਬਾਜ਼ਾਂ ਦੀਆਂ ਕਮੀਆਂ ਗਿਣਾਉਂਦੇ ਹੋਏ ਕਪਤਾਨ ਵਿਰਾਟ ਕੋਹਲੀ ਤੱਕ ਨੂੰ ਨਹੀਂ ਬਖਸ਼ਿਆ ਹੈ।

ਗਵਾਸਕਰ ਦਾ ਕਹਿਣਾ ਹੈ,' ਆਫ ਸਟੰਪ ਤੋਂ ਬਾਹਰ ਜਾ ਰਹੀਆਂ ਗੇਂਦਾਂ 'ਤੇ ਆਊਟ ਹੋਣਾ ਸਮਝ ਤੋਂ ਪਰੇ ਹੈ। ਇਹ ਬੱਲੇਬਾਜ਼ ਅਜਿਹੀਆਂ ਗੇਂਦਾਂ 'ਤੇ ਆਊਟ ਹੋਏ ਹਨ ਜਿਨ੍ਹਾਂ ਨੂੰ ਉਹ ਆਸਾਨੀ ਨਾਲ ਛੱਡ ਸਕਦੇ ਸਨ, ਜੇਕਰ ਕੇ.ਐੱਲ. ਰਾਹੁਲ ਨੂੰ ਛੱਡ ਦਿੱਤਾ ਜਾਵੇ ਤਾਂ ਬਾਕੀ ਬੱਲੇਬਾਜ਼ ਅਜਿਹੇ ਸ਼ਾਟਸ ਖੇਡ ਕੇ ਆਊਟ ਹੋਏ ਜਿਨ੍ਹਾਂ 'ਚ ਆਸਾਨੀ ਨਾਲ ਬਚਿਆ ਜਾ ਸਕਦਾ ਸੀ।'

ਗਵਾਸਕਰ ਭਾਰਤੀ ਬੱਲੇਬਾਜ਼ਾਂ ਤੋਂ ਬਹੁਤ ਨਾਰਾਜ਼ ਹੈ, ਉਨ੍ਹਾਂ ਦਾ ਕਹਿਣਾ ਸੀ, ' ਇਹ ਪਹਿਲੇ ਟੈਸਟ ਦੇ ਪਹਿਲੇ ਦਿਨ ਦਾ ਪਹਿਲਾ ਸੈਸ਼ਲ ਸੀ। ਪੰਜ ਦਿਨਾਂ ਦੇ ਮੈਚ 'ਚ ਇਕ ਵੱਡਾ ਸਕੋਰ ਖੜਾ ਕਰਨ ਲਈ ਟੀਮ ਕੋਲ ਕਾਫੀ ਸਮਾਂ ਸੀ। ਕੂਕਾਬੁਰਾ ਗੇਂਦ ਆਮਤੌਰ 'ਤੇ 12 ਓਵਰਾਂ ਲਈ ਸਵਿੰਗ ਹੁੰਦੀ ਹੈ। ਇਸ ਤੋਂ ਬਾਅਦ ਇਸਦਾ ਫਾਇਦਾ ਉਠਾ ਕੇ ਵੱਡਾ ਸਕੋਰ ਬਣਾਇਆ ਜਾ ਸਕਦਾ ਸੀ ਪਰ ਇਸ ਮੌਕੇ ਨੂੰ ਗੁਆ ਦਿੱਤਾ ਗਿਆ।' ਟੀਮ ਇੰਡੀਆ ਕੋਲ ਇਸ ਟੈਸਟ 'ਚ ਅਜੇ ਇਕ ਪਾਰੀ ਦਾ ਮੌਕਾ ਹੋਰ ਬਚਿਆ ਹੈ ਅਤੇ ਦੇਖਣਾ ਹੋਵੇਗਾ ਕਿ ਭਾਰਤੀ ਬੱਲੇਬਾਜ਼ ਆਪਣੀਆਂ ਗਲਤੀਆਂ ਤੋਂ ਕਿੰਨਾ ਸਿੱਖਦੇ ਹਨ।


suman saroa

Content Editor

Related News