ਮੈਚ ਸ਼ੁਰੂ ਹੋਣ ਤੋਂ ਪਹਿਲਾਂ ਕਮੈਂਟਰੀ ਬਾਕਸ ''ਚ ਵਾਪਰਿਆ ਹਾਦਸਾ, ਵਾਲ-ਵਾਲ ਬਚੇ ਗਾਵਸਕਰ
Wednesday, Nov 07, 2018 - 10:58 AM (IST)

ਨਵੀਂ ਦਿੱਲੀ— ਪਹਿਲੀ ਵਾਰ ਕਿਸੇ ਅੰਤਰਰਾਸ਼ਟਰੀ ਮੈਚ ਦੀ ਮੇਜ਼ਬਾਨੀ ਕਰ ਰਹੇ ਲਖਨਊ ਦੇ ਅਟਲ ਸਟੇਡੀਅਮ 'ਚ ਮੰਗਲਵਾਰ ਦੀ ਸ਼ਾਮ ਕਮੈਂਟਰੀ ਬਾਕਸ 'ਚ ਵੱਡਾ ਹਾਦਸਾ ਟਲ ਗਿਆ। ਕਮੈਂਟਰੀ ਬਾਕਸ ਦੇ ਦਰਵਾਜੇ ਦਾ ਸ਼ੀਸ਼ਾ ਮੈਚ ਸ਼ੁਰੂ ਹੋਣ ਤੋਂ ਪੰਜ ਮਿੰਟ ਪਹਿਲਾਂ ਅਚਾਨਕ ਟੁੱਟ ਗਿਆ। ਇਸ ਦੌਰਾਨ ਕ੍ਰਿਕਟਰ ਤੋਂ ਕਮੈਂਟੇਟਰ ਬਣੇ ਸੁਨੀਲ ਗਾਵਸਕਰ ਅਤੇ ਸੰਜੇ ਮਾਂਜਰੇਕਰ ਉਸਦੀ ਚਪੇਟ 'ਚ ਆਉਣ ਤੋਂ ਵਾਲ-ਵਾਲ ਬਚੇ।
ਮੀਡੀਆ ਸੇਂਟਰ ਦੇ ਬਗਲ 'ਚ ਸਥਿਤ ਕਮੈਂਟਰੀ ਬਾਕਸ ਤੋਂ ਸ਼ਾਮ 6: 55 ਮਿੰਟ 'ਤੇ ਜ਼ੋਰਦਾਰ ਧਮਾਕੇ ਦੀ ਆਵਾਜ਼ ਸੁਣ ਕੇ ਮੀਡੀਆ ਕਰਮੀ ਉਥੇ ਪਹੁੰਚੇ, ਤਾਂ ਦੇਖਿਆ ਕਿ ਦਰਵਾਜੇ ਦਾ ਸ਼ੀਸ਼ਾ ਟੁੱਟ ਪਿਆ ਸੀ। ਗਾਵਸਕਰ ਅਤੇ ਮਾਂਜਰੇਕਰ ਦੂਰ ਖੜੇ ਸਨ। ਹਾਲਾਂਕਿ, ਇਸ ਹਾਦਸੇ 'ਚ ਗਾਵਸਕਰ ਅਤੇ ਮਾਂਜਰੇਕਰ ਨੂੰ ਕਿਸੇ ਤਰ੍ਹਾਂ ਦੀ ਸੱਟ ਨਹੀਂ ਆਈ, ਮਾਂਜਰੇਕਰ ਨੇ ਕਿਹਾ,' ਕੱਚ ਦਾ ਇਕ ਦਰਵਾਜਾ ਤਾਸ਼ ਦੇ ਪੱਤਿਆਂ ਦੀ ਤਰ੍ਹਾਂ ਬਿਖਰ ਗਿਆ, ਪਰ ਕਿਸੇ ਨੂੰ ਸੱਟ ਨਹੀਂ ਆਈ ਸਾਰੇ ਸੁਰੱਖਿਅਤ ਹਨ।'