ਵਿਰਾਟ ਦੀ ਗੈਰ-ਮੌਜੂਦਗੀ ਆਸਟਰੇਲੀਆਈ ਟੀਮ ਨੂੰ ਰਾਹਤ ਦੇਵੇਗੀ : ਗਾਵਸਕਰ

Wednesday, Dec 16, 2020 - 02:07 PM (IST)

ਵਿਰਾਟ ਦੀ ਗੈਰ-ਮੌਜੂਦਗੀ ਆਸਟਰੇਲੀਆਈ ਟੀਮ ਨੂੰ ਰਾਹਤ ਦੇਵੇਗੀ : ਗਾਵਸਕਰ

ਐਡੀਲੇਡ (ਵਾਰਤਾ) : ਭਾਰਤੀ ਟੀਮ ਦੇ ਸਾਬਕਾ ਕਪਤਾਨ ਸੁਨੀਲ ਗਾਵਸਕਰ ਨੇ ਕਿਹਾ ਹੈ ਕਿ ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਦੀ ਗੈਰ-ਮੌਜੂਦਗੀ ਆਸਟਰੇਲੀਆਈ ਟੀਮ ਨੂੰ ਰਾਹਤ ਦੇਵੇਗੀ। ਵਿਰਾਟ ਕੋਹਲੀ ਭਾਰਤ ਅਤੇ ਆਸਟਰੇਲੀਆ ਵਿਚ 17 ਦਸੰਬਰ ਤੋਂ ਸ਼ੁਰੂ ਹੋ ਰਹੀ 4 ਮੈਚਾਂ ਦੀ ਟੈਸਟ ਸੀਰੀਜ਼ ਦੇ ਪਹਿਲੇ ਟੈਸਟ ਮੈਚ ਦੇ ਬਾਅਦ ਆਪਣੇ ਪਹਿਲਾਂ ਬੱਚੇ ਦੇ ਜਨਮ ਦੇ ਮੱਦੇਨਜ਼ਰ ਆਪਣੇ ਦੇਸ਼ ਵਾਪਸ ਪਰਤ ਆਉਣਗੇ। ਵਿਰਾਟ ਨੇ ਆਸਟਰੇਲੀਆ ਵਿੱਚ ਖੇਡੇ ਗਏ 12 ਟੈਸਟ ਮੈਚਾਂ ਵਿੱਚ 6 ਸੈਂਕੜੇ ਜੜੇ ਹਨ। ਅਜਿਹੇ ਵਿੱਚ ਉਨ੍ਹਾਂ ਦਾ ਆਪਣੇ ਦੇਸ਼ ਪਰਤਣਾ ਟੀਮ ਦੇ ਪ੍ਰਦਰਸ਼ਨ 'ਤੇ ਅਸਰ ਪਾ ਸਕਦਾ ਹੈ।

ਗਾਵਸਕਰ ਨੇ ਕਿਹਾ , 'ਮੈਂ ਇਸ ਗੱਲ ਤੋ ਸਹਿਮਤ ਹਾਂ ਕਿ ਵਿਰਾਟ ਦੀ ਗੈਰ-ਮੌਜੂਦਗੀ ਵਿੱਚ ਬੱਲੇਬਾਜ਼ੀ ਲਾਇਨਅਪ ਵਿੱਚ ਇੱਕ ਬਹੁਤ ਗੈਪ ਦੇਖਣ ਨੂੰ ਮਿਲੇਗਾ। ਆਸਟਰੇਲੀਆ ਟੀਮ ਨੂੰ ਵਿਰਾਟ ਕੋਹਲੀ ਖਿਲਾਫ਼ ਆਖਰੀ 3 ਟੈਸਟ ਮੈਚਾਂ ਵਿੱਚ ਗੇਂਦਬਾਜ਼ੀ ਨਹੀਂ ਕਰਣੀ ਪਵੇਗੀ ਅਤੇ ਇਹ ਉਨ੍ਹਾਂ ਲਈ ਵੱਡੀ ਰਾਹਤ ਭਰਿਆ ਹੋਵੇਗਾ।'  ਉਨ੍ਹਾਂ ਕਿਹਾ, ਅਜਿਹੇ ਵਿੱਚ ਵਿਰਾਟ ਐਡੀਲੇਡ ਟੈਸਟ ਵਿੱਚ ਬਿਹਤਰ ਪ੍ਰਦਰਸ਼ਨ ਕਰਣਾ ਚਾਹੁੰਣਗੇ, ਤਾਂਕਿ ਟੀਮ ਨੂੰ ਇੱਕ ਸਹੀ ਸ਼ੁਰੂਆਤ ਮਿਲ ਸਕੇ ਪਰ ਵਿਰਾਟ ਦੀ ਗੈਰ-ਮੌਜੂਦਗੀ ਵਿੱਚ ਟੀਮ ਦੇ ਕਿਸੇ ਹੋਰ ਖਿਡਾਰੀ ਨੂੰ ਵਾਧੂ ਭਾਰ ਲੈਣਾ ਹੋਵੇਗਾ ਅਤੇ ਆਪਣੇ ਖੇਡ ਦੇ ਪੱਧਰ ਨੂੰ ਉੱਚਾ ਚੁੱਕਣਾ ਹੋਵੇਗਾ। ਆਸਟਰੇਲੀਆ ਦੇ ਸਾਬਕਾ ਕਪਤਾਨ ਏਲਨ ਬਾਰਡਰ ਨੇ ਵੀ ਵਿਰਾਟ ਦੀ ਗੈਰ-ਮੌਜੂਦਗੀ 'ਤੇ ਅਪਣੀ ਰਾਏ ਦਿੱਤੀ ਅਤੇ ਕਿਹਾ ਕਿ ਉਨ੍ਹਾਂ ਦਾ ਬਦਲ ਲੱਭਣਾ ਬਹੁਤ ਔਖਾ ਹੈ। ਉਨ੍ਹਾਂ ਕਿਹਾ, ਵਿਰਾਟ ਦਾ ਬਦਲ ਮਿਲਣਾ ਬੇਹੱਦ ਮੁਸ਼ਕਲ ਹੈ। ਇਸ ਲਈ ਸਾਨੂੰ ਉਨ੍ਹਾਂ ਦੇ ਟੀਮ ਵਿੱਚ ਨਾ ਹੋਣ ਨਾਲ ਪੈਣ ਵਾਲੇ ਪ੍ਰਭਾਵ ਨੂੰ ਦੇਖਣ ਦਾ ਇੰਤਜਾਰ ਕਰਣਾ ਹੋਵੇਗਾ । ਬਿਨਾ ਸ਼ੱਕ ਵਿਰਾਟ ਦੀ ਗੈਰ-ਮੌਜੂਦਗੀ ਵਿੱਚ ਆਸਟਰੇਲੀਆ ਟੀਮ ਬਾਰਡਰ-ਗਾਵਸਕਰ ਟਰਾਫੀ ਦੀ ਪ੍ਰਬਲ ਦਾਅਵੇਦਾਰ ਹੈ। 


author

cherry

Content Editor

Related News