ਗਾਵਸਕਰ ਨੇ KBC ''ਚ ਟੀਮ ਇੰਡੀਆ ਨਾਲ ਜੁੜੇ ਇਸ ਸਵਾਲ ਨੂੰ ਪੁੱਛੇ ਜਾਣ ਦੀ ਪ੍ਰਗਟਾਈ ਇੱਛਾ

09/23/2019 4:32:08 PM

ਨਵੀਂ ਦਿੱਲੀ— ਬਿੱਗ ਬੀ ਭਾਵ ਅਮਿਤਾਭ ਬੱਚਨ ਕੌਣ ਬਣੇਗਾ ਕਰੋੜਪਤੀ ਸ਼ੋਅ 'ਚ ਅਕਸਰ ਕ੍ਰਿਕਟ ਨਾਲ ਜੁੜੇ ਸਵਾਲ ਪੁੱਛਦੇ ਰਹਿੰਦੇ ਹਨ। ਪਰ ਸਾਬਕਾ ਧਾਕੜ ਖਿਡਾਰੀ ਅਤੇ ਕੁਮੈਨਟੇਟਰ ਸੁਨੀਲ ਗਾਵਸਕਰ ਨੇ ਭਾਰਤੀ ਕ੍ਰਿਕਟ ਟੀਮ 'ਚ ਨੰਬਰ 4 ਦੀ ਸਮੱਸਿਆ ਦੂਰ ਨਾ ਹੋਣ 'ਤੇ ਕੌਣ ਬਣੇਗਾ ਕਰੋੜਪਤੀ (ਕੇ.ਬੀ.ਸੀ.) 'ਚ ਇਸ 'ਤੇ ਸਵਾਲ ਪੁੱਛੇ ਜਾਣ ਦੀ ਗੱਲ ਕਹੀ ਹੈ।
PunjabKesari
ਬੈਂਗਲੁਰੂ 'ਚ ਟੀ-20 ਕੌਮਾਂਤਰੀ ਮੈਚ ਦੇ ਦੌਰਾਨ ਰਿਸ਼ਭ ਪੰਤ ਦੀ ਬੱਲੇਬਾਜ਼ੀ ਦੇ ਦੌਰਾਨ ਬੀ.ਸੀ.ਸੀ.ਆਈ. ਨੇ ਨੰਬਰ 4 ਖਿਡਾਰੀ ਨੂੰ ਲੈ ਕੇ ਸਵਾਲ ਕੀਤਾ ਹੈ ਕਿ ਕਿਸ ਨੂੰ ਟੀ-20 ਕੌਮਾਂਤਰੀ ਇੰਟਰਨੈਸ਼ਨਲ ਲਈ ਜਗ੍ਹਾ ਮਿਲਣੀ ਚਾਹੀਦੀ ਹੈ। ਇਸ ਸਵਾਲ 'ਤੇ ਗਾਵਸਕਰ ਕੁਮੈਂਟਕਰੀ 'ਚ ਅਮਿਤਾਭ ਬੱਚਨ ਦੇ ਅੰਦਾਜ਼ 'ਚ ਪੁੱਛਦੇ ਹਨ ਕਿ ਭਾਰਤੀ ਟੀਮ ਦੇ ਕਿਸ ਖਿਡਾਰੀ ਨੂੰ ਟੀ-20 ਇੰਟਰਨੈਸ਼ਨਲ ਕ੍ਰਿਕਟ 'ਚ ਨੰਬਰ 4 'ਤੇ ਬੱਲੇਬਾਜ਼ੀ ਕਰਨੀ ਚਾਹੀਦੀ ਹੈ। ਇਹ ਕੌਣ ਬਣੇਗਾ ਕਰੋੜਪਤੀ ਸ਼ੋਅ ਜਿਹਾ ਸਵਾਲ ਹੈ। ਤੁਹਾਡੇ ਆਪਸ਼ਨ ਹਨ, ਕੀ ਰਿਸ਼ਭ ਪੰਤ, ਕੀ ਮਨੀਸ਼ ਪਾਂਡੇ, ਕੀ ਸ਼੍ਰੇਅਸ ਅਈਅਰ ਜਾਂ ਕੀ ਕੇ. ਐੱਲ. ਰਾਹੁਲ?''
PunjabKesari
ਜਦਕਿ ਕੁਮੈਂਟਰੀ ਬਾਕਸ 'ਚ ਬੈਠੇ ਹਰਸ਼ਾ ਭੋਗਲੇ ਕਹਿੰਦੇ ਹਨ ਕਿ ਇਸ ਤਰ੍ਹਾਂ ਦੇ ਸਵਾਲ ਤਾਂ ਤੁਹਾਡੇ ਦੋਸਤ (ਅਮਿਤਾਭ ਬੱਚਨ) ਕਰੇ ਹਨ। ਇਸ ਦੌਰਾਨ ਉਹ ਅਮਿਤਾਭ ਬੱਚਨ ਦੀ ਆਵਾਜ਼ ਦੀ ਨਕਲ ਕਰਦੇ ਵੀ ਦਿਸੇ। ਇਸ 'ਤੇ ਗਾਵਸਕਰ ਨੇ ਕਿਹਾ, ''ਇਹ ਅਸਲ 'ਚ ਕੇ. ਬੀ. ਸੀ. ਦਾ ਇਕ ਸਵਾਲ ਹੋਣਾ ਚਾਹੀਦਾ ਹੈ।'' ਇਸ ਦਾ ਵੀਡੀਓ ਬੀ. ਸੀ. ਸੀ. ਆਈ. ਨੇ ਸ਼ੇਅਰ ਕੀਤਾ ਹੈ ਜਿਸ ਨੂੰ ਤੁਸੀਂ ਹੇਠਾਂ ਦੇਖ ਸਕਦੇ ਹੋ।
 

ਜ਼ਿਕਰਯੋਗ ਹੈ ਕਿ ਵਰਲਡ ਕੱਪ ਦੇ ਦੌਰਾਨ ਵੀ ਭਾਰਤ ਨੂੰ ਨੰਬਰ 4 ਦੀ ਸਮੱਸਿਆ ਦੇ ਕਾਰਨ ਹੀ ਨਿਊਜ਼ੀਲੈਂਡ ਦੇ ਹੱਥੋਂ ਹਾਰ ਕੇ ਬਾਹਰ ਹੋਣਾ ਪਿਆ ਸੀ। ਕੱਲ ਦੱਖਣੀ ਅਫਰੀਕਾ ਦੇ ਖਿਲਾਫ ਖੇਡੇ ਗਏ ਮੈਚ ਦੇ ਦੌਰਾਨ ਵੀ ਪੰਤ ਨੂੰ 4 ਨੰਬਰ 'ਤੇ ਉਤਾਰਨਾ ਸਹੀ ਸਾਬਤ ਨਹੀਂ ਹੋਇਆ। ਹਾਲ ਹੀ 'ਚ ਵੀ.ਵੀ.ਐੱਸ. ਲਕਸ਼ਮਣ ਨੇ ਵੀ ਪੰਤ ਦੀ ਬੱਲੇਬਾਜ਼ੀ ਨੂੰ ਦੇਖਦੇ ਹੋਏ ਉਸ ਨੂੰ 5ਵੇਂ ਜਾਂ ਛੇਵੇਂ ਨੰਬਰ 'ਤੇ ਬੱਲੇਬਾਜ਼ੀ ਕਰਵਾਉਣ ਦੀ ਗੱਲ ਕਹੀ ਹੈ। ਜਦਕਿ ਕ੍ਰਿਕਟ ਫੈਂਸ ਦੀਆਂ ਮੰਨੀਏ ਤਾਂ ਪੰਤ ਦੀ ਜਗ੍ਹਾ ਟੀਮ 'ਚ ਸੰਜੂ ਸੈਮਸਨ ਨੂੰ ਮੌਕਾ ਦੇਣਾ ਚਾਹੀਦਾ ਹੈ।

 


Tarsem Singh

Content Editor

Related News