ਬੈਂਗਲੁਰੂ ਐੱਫ.ਸੀ. ਨੇ ਪੁਣੇ ਸਿਟੀ ਨੂੰ 3-0 ਨਾਲ ਹਰਾਇਆ

Tuesday, Oct 23, 2018 - 09:14 AM (IST)

ਬੈਂਗਲੁਰੂ ਐੱਫ.ਸੀ. ਨੇ ਪੁਣੇ ਸਿਟੀ ਨੂੰ 3-0 ਨਾਲ ਹਰਾਇਆ

ਪੁਣੇ— ਸੁਨੀਲ ਛੇਤਰੀ ਦੇ ਦੋ ਗੋਲ ਦੀ ਬਦੌਲਤ ਬੈਂਗਲੁਰੂ ਐੱਫ.ਸੀ. ਨੇ ਇੰਡੀਅਨ ਸੁਪਰ ਲੀਗ 'ਚ ਸੋਮਵਾਰ ਨੂੰ ਇੱਥੇ ਐੱਫ.ਸੀ. ਪੁਣੇ ਸਿਟੀ ਨੂੰ 3-0 ਨਾਲ ਹਰਾ ਦਿੱਤਾ। ਛੇਤਰੀ ਨੇ 41ਵੇਂ ਅਤੇ 43ਵੇਂ ਮਿੰਟ 'ਚ ਗੋਲ ਦਾਗੇ ਜਦਕਿ ਟੀਮ ਵੱਲੋਂ ਇਕ ਹੋਰ ਗੋਲ 64ਵੇਂ ਮਿੰਟ 'ਚ ਵੈਨੇਜੁਏਲਾ ਦੇ ਮਿਕੂ ਨੇ ਕੀਤਾ।

PunjabKesari

ਬੈਂਗਲੁਰੂ ਐੱਫ.ਸੀ. ਦੀ ਟੀਮ ਹਾਫ ਟਾਈਮ ਤੱਕ 2-0 ਨਾਲ ਅੱਗੇ ਸੀ। ਇਸ ਜਿੱਤ ਨਾਲ ਬੈਂਗਲੁਰੂ ਐੱਫ.ਸੀ. ਦੀ ਟੀਮ 7 ਅੰਕਾਂ ਦੇ ਨਾਲ ਸਕੋਰ ਬੋਰਡ 'ਚ ਚੋਟੀ 'ਤੇ ਪਹੁੰਚ ਗਈ ਹੈ। ਨਾਰਥਈਸਟ ਯੂਨਾਈਟਿਡ ਐੱਫ.ਸੀ. ਦੇ ਵੀ 7 ਅੰਕ ਹਨ ਪਰ ਬੈਂਗਲੁਰੂ ਦੀ ਟੀਮ ਦਾ ਗੋਲ ਦਾ ਫਰਕ ਬਿਹਤਰ ਹੈ। ਪੁਣੇ ਦੀ ਟੀਮ ਤਿੰਨ ਮੈਚਾਂ 'ਚ ਸਿਰਫ ਇਕ ਅੰਕ ਜੁਟਾ ਸਕੀ ਹੈ।


Related News