ਭਾਰਤੀ ਫੁੱਟਬਾਲ ਟੀਮ ਦੇ ਕਪਤਾਨ ਸੁਨੀਲ ਛੇਤਰੀ ਨੇ ਛੱਡਿਆ ਮਾਸ ਅਤੇ ਦੁੱਧ ਉਤਪਾਦਾਂ ਦਾ ਸੇਵਨ
Sunday, Oct 13, 2019 - 10:07 AM (IST)

ਨਵੀਂ ਦਿੱਲੀ— ਭਾਰਤੀ ਫੁੱਟਬਾਲ ਕਪਤਾਨ ਸੁਨੀਲ ਛੇਤਰੀ ਨੇ ਫਿੱਟ ਰਹਿਣ ਲਈ ਕ੍ਰਿਕਟਰ ਵਿਰਾਟ ਕੋਹਲੀ ਦੇ ਨਕਸ਼ੇਕਦਮ 'ਤੇ ਚਲਦੇ ਹੋਏ 'ਵੀਗਨ' ਬਣਨ ਦਾ ਫੈਸਲਾ ਕੀਤਾ ਹੈ ਜਿਸ ਕਾਰਨ ਉਨ੍ਹਾਂ ਨੇ ਮਾਸ ਅਤੇ ਦੁੱਧ ਉਤਪਾਦਾਂ ਦਾ ਸੇਵਨ ਕਰਨਾ ਛੱਡ ਦਿੱਤਾ ਹੈ। ਪਿਛਲੇ ਸਾਲ ਕੋਹਲੀ ਨੇ 'ਵੀਗਨ' ਬਣਨ ਦਾ ਫੈਸਲਾ ਕੀਤਾ ਸੀ ਜਿਸ 'ਚ ਰੁੱਖਾਂ ਤੋਂ ਮਿਲਣ ਵਾਲੇ ਉਤਪਾਦਾਂ ਦਾ ਹੀ ਸੇਵਨ ਕੀਤਾ ਜਾਂਦਾ ਹੈ। ਛੇਤਰੀ ਨੇ ਰਿਕਾਰਡ 72 ਕੌਮਾਂਤਰੀ ਗੋਲ ਲਏ ਹਨ। ਉਨ੍ਹਾਂ ਨੇ ਪੱਤਰਕਾਰਾਂ ਨੂੰ ਕਿਹਾ, ''ਮੈਂ ਵੀਗਨ ਬਣ ਗਿਆ ਹਾਂ, ਮੈਂ ਹੁਣ ਦੁੱਧ ਦੇ ਉਤਪਾਦਾਂ ਅਤੇ ਮਾਸ ਦਾ ਸੇਵਨ ਨਹੀਂ ਕਰਦਾ ਹਾਂ। ਇਸ ਨਾਲ ਮੈਨੂੰ ਉਭਰਨ ਦੀ ਪ੍ਰਕਿਰਿਆ 'ਚ ਕਾਫੀ ਮਦਦ ਮਿਲੀ ਹੈ, ਨਾਲ ਹੀ ਪਾਚਨ ਵੀ ਮਜ਼ਬੂਤ ਹੋਇਆ ਹੈ।