ਕੁਸ਼ਤੀ ਦੌਰਾਨ ਸਿਰ ਦੇ ਭਾਰ ਡਿੱਗੇ ਸੂਮੋ ਪਹਿਲਵਾਨ ਦੀ ਮੌਤ

Friday, Apr 30, 2021 - 02:04 PM (IST)

ਟੋਕੀਓ (ਭਾਸ਼ਾ) : ਜਾਪਾਨ ’ਚ ਸੂਮੋ ਕੁਸ਼ਤੀ ਦੌਰਾਨ ਸਿਰ ਦੇ ਭਾਰ ਡਿੱਗਣ ਦੇ ਇਕ ਮਹੀਨੇ ਬਾਅਦ 28 ਸਾਲਾ ਪਹਿਲਵਾਨ ਹਿਬੀਕਿਰੋ ਦੀ ਮੌਤ ਹੋ ਗਈ। ਜਾਪਾਨ ਸੂਮੋ ਸੰਘ ਨੇ ਵੀਰਵਾਰ ਨੂੰ ਦੱਸਿਆ ਕਿ ਹਿਬੀਕਿਰੋ ਦੀ ਮੌਤ ਸਾਹ ਲੈਣ ਵਿਚ ਪਰੇਸ਼ਾਨੀ ਕਾਰਨ ਹੋਈ। ਇਸ ਘਟਨਾ ਦੇ ਬਾਅਦ ਜਾਪਾਨ ਵਿਚ ਖੇਡ ਦੌਰਾਨ ਮੈਡੀਕਲ ਐਮਰਜੈਂਸੀ ਸਥਿਤੀ ਦੀ ਪ੍ਰਕਿਰਿਆ ’ਤੇ ਸਵਾਲ ਉਠਣ ਲੱਗੇ ਹਨ। ਹਿਬੀਕਿਰੋ ਦਾ ਅਸਲੀ ਨਾਮ ਮਿਤਸੁਕੀ ਅਮਾਨੋ ਸੀ।

ਇਕ ਟੂਰਨਾਮੈਂਟ ਵਿਚ 26 ਮਾਰਚ ਨੂੰ ਕੁਸ਼ਤੀ ਦੌਰਾਨ ਵਿਰੋਧੀ ਪਹਿਲਵਾਨ ਨੇ ਉਨ੍ਹਾਂ ਨੂੰ ਸਿਰ ਦੇ ਭਾਰ ਸੁੱਟ ਦਿੱਤਾ ਸੀ। ਇਸ ਦੇ ਬਾਅਦ ਉਹ ਕੁੱਝ ਮਿੰਟਾਂ ਤੱਕ ਬੇਹੋਸ਼ ਰਹੇ। ਸੂਮੋ ਅਧਿਕਾਰੀਆਂ ਨੇ ਥੋੜ੍ਹਾ ਇੰਤਜ਼ਾਰ ਕਰਨ ਦੇ ਬਾਅਦ ਡਾਕਟਰਾਂ ਨੂੰ ਸੱਦਿਆ। ਸਟ੍ਰੈਚਰ ’ਤੇ ਲਿਜਾਂਦੇ ਸਮੇਂ ਉਹ ਹੋਸ਼ ਵਿਚ ਆ ਗਏ ਸਨ। ਇਸ ਪਹਿਲਵਾਨ ਨੇ ਸੂਮੋ ਅਧਿਕਾਰੀਆਂ ਨੂੰ ਕਿਹਾ ਕਿ ਅਜਿਹਾ ਲੱਗ ਰਿਹਾ ਕਿ ਉਸ ਦਾ ਹੇਠਲਾਂ ਸਰੀਰ ਲਕਵਾਗ੍ਰਸਤ ਹੋ ਗਿਆ ਹੈ। ਨਿਕਾਨ ਸਪੋਰਟਸ ਮੁਤਾਬਕ ਹਸਪਤਾਲ ਵਿਚ ਉਨ੍ਹਾਂ ਦੀ ਸਥਿਤੀ ਵਿਚ ਸੁਧਾਰ ਹੋ ਰਿਹਾ ਸੀ। ਜਾਪਾਨੀ ਮੀਡੀਆ ਮੁਤਾਬਕ ਘਟਨਾ ਦੇ ਬਾਅਦ ਸੂਮੋ ਪਹਿਲਵਾਨ ਨੂੰ ਮੁੱਢਲਾ ਇਲਾਜ ਦੇਣ ਲਈ ਉਥੇ ਕੋਈ ਮੈਡੀਕਲ ਸਟਾਫ਼ ਮੌਜੂਦ ਨਹੀਂ ਸੀ। ਸੂਮੋ ਅਧਿਕਾਰੀਆਂ ਨੇ ਕਿਹਾ ਕਿ ਹਿਬੀਕਿਰੋ ਦੀ ਮੌਤ ਸੱਟ ਨਾਲ ਹੋਈ ਹੈ। ਹਿਬੀਕਿਰੋ ਨੇ 2011 ਵਿਚ ਸ਼ੁਰੂਆਤ ਕੀਤੀ ਸੀ।
 


cherry

Content Editor

Related News