ਮੁੱਕੇਬਾਜ਼ ਸੁਮਿਤ ਸਾਂਗਵਾਨ ''ਤੇ ਨਾਡਾ ਨੇ ਹਟਾਇਆ ਬੈਨ

Tuesday, Mar 03, 2020 - 09:39 AM (IST)

ਮੁੱਕੇਬਾਜ਼ ਸੁਮਿਤ ਸਾਂਗਵਾਨ ''ਤੇ ਨਾਡਾ ਨੇ ਹਟਾਇਆ ਬੈਨ

ਸਪੋਰਟਸ ਡੈਸਕ— ਭਾਰਤ ਦੇ ਸਟਾਰ ਮੁੱਕੇਬਾਜ਼ ਅਤੇ ਸਾਬਕਾ ਏਸ਼ੀਆਈ ਚਾਂਦੀ ਤਮਗਾ ਜੇਤੂ ਸੁਮਿਤ ਸਾਂਗਵਾਨ 'ਤੇ ਇਕ ਸਾਲ ਦੀ ਨੂੰ ਹਟਾ ਦਿੱਤਾ ਗਿਆ ਹੈ। ਸੋਮਵਾਰ ਨੂੰ ਰਾਸ਼ਟਰੀ ਡੋਪਿੰਗ ਰੋਕੂ ਏਜੰਸੀ (ਨਾਡਾ) ਵੱਲੋਂ ਹੋਈ ਸੁਣਵਾਈ 'ਚ ਉਨ੍ਹਾਂ ਨੇ ਸਾਬਤ ਕਰ ਦਿੱਤਾ ਕਿ ਉਨ੍ਹਾਂ ਨੇ ਅਨਜਾਨੇ 'ਚ ਇਕ ਪਾਬੰਦੀਸ਼ੁਦਾ ਪਦਾਰਥ ਦਾ ਸੇਵਨ ਕੀਤਾ ਸੀ। ਵਿਸ਼ਵ ਐਂਟੀ-ਡੋਪਿੰਗ ਏਜੰਸੀ (ਵਾਡਾ) ਨੇ 2019 'ਚ ਵਰਜਿਤ ਸੂਚੀ ਦੇ ਤਹਿਤ ਐਸੀਟਾਜ਼ੋਲਮਾਈਡ ਨੂੰ ਪਾਬੰਦੀਸ਼ੁਦਾ ਦਵਾਈਆਂ ਦੀ ਸੂਚੀ 'ਚ ਰਖਿਆ ਹੈ, ਸਾਂਗਵਾਨ ਨੇ ਉਸ ਦਾ ਸੇਵਨ ਕੀਤਾ ਸੀ ਜਿਸ ਤੋਂ ਬਾਅਦ ਉਨ੍ਹਾਂ 'ਤੇ ਨਿਯਮ ਮੁਤਾਬਕ ਦਸੰਬਰ 2019 'ਚ ਇਕ ਸਾਲ ਲਈ ਪਾਬੰਦੀ ਲਾ ਦਿੱਤੀ ਗਈ ਸੀ।

ਸਾਂਗਵਾਨ ਨੇ ਸੁਣਵਾਈ ਦੇ ਬਾਅਦ ਆਪਣੇ ਪੱਖ 'ਚ ਫੈਸਲਾ ਆਉਣ ਦੇ ਬਾਅਦ ਕਿਹਾ, ''ਮੈਂ ਰਾਹਤ ਮਹਿਸੂਸ ਕਰ ਰਿਹਾ ਹਾਂ, ਮੇਰੇ ਮੋਢਿਆਂ ਤੋਂ ਬਹੁਤ ਵੱਡਾ ਭਾਰ ਘੱਟ ਹੋ ਗਿਆ ਹੈ। ਮੈਨੂੰ ਪਤਾ ਸੀ ਕਿ ਮੈਂ ਗ਼ਲਤ ਨਹੀਂ ਸੀ। ਮੈਨੂੰ ਖ਼ੁਸ਼ੀ ਹੈ ਕਿ ਮੈਂ ਖ਼ੁਦ ਨੂੰ ਸਾਬਤ ਕਰ ਸਕਿਆ ਹਾਂ।'' ਹਾਲਾਂਕਿ, 2012 ਓਲੰਪਿਕ ਦਾ ਹਿੱਸਾ ਰਿਹਾ ਇਹ 27 ਸਾਲਾ ਮੁੱਕੇਬਾਜ਼ ਇਸ ਸਾਲ ਟੋਕੀਓ ਓਲੰਪਿਕ 'ਚ ਹਿੱਸਾ ਨਹੀਂ ਲੈ ਸਕੇਗਾ ਕਿਉਂਕਿ ਬੈਨ ਦੇ ਬਾਅਦ ਉਹ ਟ੍ਰਾਇਲ 'ਚ ਸ਼ਾਮਲ ਹੋਣ ਤੋਂ ਖੁੰਝ ਗਿਆ ਸੀ।


author

Tarsem Singh

Content Editor

Related News