ਸੁਮਿਤ ਨਾਗਲ ਏ. ਟੀ. ਪੀ. ਚੈਲੰਜਰਜ਼ ਦੇ ਫਾਈਨਲ ''ਚ

Monday, Sep 30, 2019 - 01:28 AM (IST)

ਸੁਮਿਤ ਨਾਗਲ ਏ. ਟੀ. ਪੀ. ਚੈਲੰਜਰਜ਼ ਦੇ ਫਾਈਨਲ ''ਚ

ਨਵੀਂ ਦਿੱਲੀ- ਸਾਲ ਦੇ ਆਖਰੀ ਗ੍ਰੈਂਡ ਸਲੈਮ ਯੂ. ਐੱਸ. ਓਪਨ ਦੇ ਪਹਿਲੇ ਰਾਊਂਡ ਵਿਚ ਧਾਕੜ ਖਿਡਾਰੀ ਰੋਜਰ ਫੈਡਰਰ ਤੋਂ ਪਹਿਲਾਂ ਸੈੱਟ ਖੋਹਣ ਵਾਲੇ ਭਾਰਤ ਦੇ ਉਭਰਦੇ ਖਿਡਾਰੀ ਸੁਮਿਤ ਨਗਾਲ ਨੇ ਅਰਜਨਟੀਨਾ ਵਿਚ ਚੱਲ ਰਹੇ ਬਿਊਨਸ ਆਇਰਸ ਏ. ਟੀ. ਪੀ. ਚੈਲੰਜਰਜ਼ ਟੈਨਿਸ ਟੂਰਨਾਮੈਂਟ ਦੇ ਫਾਈਨਲ ਵਿਚ ਜਗ੍ਹਾ ਬਣਾ ਲਈ ਹੈ। ਸੱਤਵੀਂ ਸੀਡ ਸੁਮਿਤ ਨੇ ਚੌਥੀ ਸੀਡ ਬ੍ਰਾਜ਼ੀਲ ਦੇ ਤਿਆਗੋ ਮਾਂਟੀਓ ਨੂੰ ਲਗਾਤਾਰ ਸੈੱਟਾਂ ਵਿਚ 6-0, 6-1 ਨਾਲ ਹਰਾ ਕੇ ਫਾਈਨਲ ਵਿਚ ਜਗ੍ਹਾ ਬਣਾਈ। ਵਿਸ਼ਵ ਰੈਂਕਿੰਗ ਵਿਚ 161ਵੇਂ ਨੰਬਰ ਦਾ ਖਿਡਾਰੀ ਸੁਮਿਤ ਆਪਣੇ ਕਰੀਅਰ ਵਿਚ ਤੀਜੀ ਵਾਰ ਕਿਸੇ ਟੂਰਨਾਮੈਂਟ ਦੇ ਫਾਈਨਲ ਵਿਚ ਪਹੁੰਚਿਆ ਹੈ।


author

Gurdeep Singh

Content Editor

Related News