ਸੁਮਿਤ ਨਾਗਲ ਨੂੰ 3 ਤੇ ਬੋਪੰਨਾ ਨੂੰ ਇਕ ਸਥਾਨ ਦਾ ਨੁਕਸਾਨ
Tuesday, Sep 15, 2020 - 12:55 AM (IST)

ਨਵੀਂ ਦਿੱਲੀ– ਭਾਰਤ ਦੇ ਚੋਟੀ ਦੇ ਸਿੰਗਲਜ਼ ਖਿਡਾਰੀ ਸੁਮਿਤ ਨਾਗਲ ਨੂੰ ਤਾਜ਼ਾ ਟੈਨਿਸ ਰੈਂਕਿੰਗ ਵਿਚ 3 ਤੇ ਰੋਹਿਨ ਬੋਪੰਨਾ ਨੂੰ ਇਕ ਸਥਾਨ ਦਾ ਨੁਕਸਾਨ ਹੋਇਆ ਹੈ। ਨਾਗਲ ਹੁਣ 127ਵੇਂ ਨੰਬਰ 'ਤੇ ਖਿਸਕ ਗਿਆ ਹੈ। ਪ੍ਰਜਨੇਸ਼ ਗੁਣੇਸ਼ਵਰਨ 5 ਸਥਾਨਾਂ ਦੇ ਨੁਕਸਾਨ ਨਾਲ 141ਵੇਂ ਸਥਾਨ 'ਤੇ ਖਿਸਕ ਗਿਆ ਹੈ। ਰਾਮਕੁਮਾਰ ਰਾਮਨਾਥਨ 7 ਸਥਾਨਾਂ ਦੇ ਨੁਕਸਾਨ ਨਾਲ 197ਵੇਂ ਨੰਬਰ 'ਤੇ ਖਿਸਕ ਗਿਆ ਹੈ। ਡਬਲਜ਼ ਵਿਚ ਯੂ. ਐੱਸ. ਓਪਨ ਦੇ ਕੁਆਰਟਰ ਫਾਈਨਲ ਵਿਚ ਪਹੁੰਚੇ ਬੋਪੰਨਾ ਨੂੰ ਇਕ ਸਥਾਨ ਦਾ ਨੁਕਸਾਨ ਹੋਇਆ ਹੈ ਤੇ ਉਹ ਹੁਣ 38ਵੇਂ ਨੰਬਰ 'ਤੇ ਖਿਸਕ ਗਿਆ ਹੈ, ਜਦਕਿ ਪਹਿਲੇ ਰਾਊਂਡ 'ਚ ਬਾਹਰ ਹੋਣ ਵਾਲੇ ਦਿਵਿਜ ਸ਼ਰਣ ਨੇ ਦੋ ਸਥਾਨ ਦਾ ਸੁਧਾਰ ਕੀਤਾ ਅਤੇ ਉਹ 56ਵੇਂ ਨੰਬਰ 'ਤੇ ਪਹੁੰਚ ਗਏ ਹਨ।