ਨਾਗਲ ਅਮਰੀਕੀ ਓਪਨ ਕੁਆਲੀਫਾਇਰ ਦੇ ਆਖਰੀ ਦੌਰ ''ਚ

Friday, Aug 23, 2019 - 12:04 PM (IST)

ਨਾਗਲ ਅਮਰੀਕੀ ਓਪਨ ਕੁਆਲੀਫਾਇਰ ਦੇ ਆਖਰੀ ਦੌਰ ''ਚ

ਨਿਊਯਾਰਕ— ਭਾਰਤ ਦੇ ਸੁਮਿਤ ਨਾਗਲ ਪਹਿਲੀ ਵਾਰ ਗ੍ਰੈਂਡਸਲੈਮ 'ਚ ਪ੍ਰਵੇਸ਼ ਦੇ ਕਰੀਬ ਪਹੁੰਚ ਗਏ ਜਿਨ੍ਹਾਂ ਨੇ ਅਮਰੀਕੀ ਓਪਨ ਕੁਆਲੀਫਾਇਰ ਦੇ ਦੂਜੇ ਦੌਰ 'ਚ ਪੀਟਰ ਪੋਲਾਂਸਕੀ ਨੂੰ ਹਰਾਇਆ। ਕਰੀਅਰ ਦੀ ਸਰਵਸ੍ਰੇਸ਼ਠ 190ਵੀਂ ਰੈਂਕਿੰਗ 'ਤੇ ਕਾਬਜ਼ ਨਾਗਲ ਨੇ ਕੈਨੇਡਾ ਦੇ 192ਵੀਂ ਰੈਂਕਿੰਗ ਵਾਲੇ ਖਿਡਾਰੀ ਨੂੰ 7-5, 7-6 ਨਾਲ ਹਰਾਇਆ। ਨਾਗਲ ਨੇ ਹਾਲਾਂਕਿ ਦੋ ਵਾਰ ਪੋਲਾਂਸਕੀ ਦੀ ਸਰਵਿਸ ਤੋੜ ਕੇ ਪਹਿਲਾ ਸੈੱਟ ਜਿੱਤ ਲਿਆ। ਦੂਜੇ ਸੈਟ 'ਚ ਵੀ ਮੁਕਾਬਲਾ ਬਰਾਬਰੀ ਦਾ ਰਿਹਾ ਅਤੇ ਟਾਈਬ੍ਰੇਕਰ ਤਕ ਖਿੱਚਿਆ। 
PunjabKesari
ਨਾਗਲ ਨੇ ਦਬਾਅ ਦਾ ਡਟ ਕੇ ਸਾਹਮਣਾ ਕਰਦੇ ਹੋਏ ਜਿੱਤ ਦਰਜ ਕੀਤੀ। ਹੁਣ ਉਨ੍ਹਾਂ ਦਾ ਸਾਹਮਣਾ ਬ੍ਰਾਜ਼ੀਲ ਦੇ ਜੋਓ ਮੇਨੇਜੇਸ ਨਾਲ ਹੋਵੇਗਾ। ਪਿਛਲੇ ਸਾਲ ਨਾਗਲ ਆਸਟਰੇਲੀਆਈ ਓਪਨ, ਫ੍ਰੈਂਚ ਓਪਨ ਅਤੇ ਵਿੰਬਲਡਨ ਕੁਆਲੀਫਾਇਰ ਖੇਡੇ ਸਨ ਪਰ ਇਕ ਵੀ ਜਿੱਤ ਦਰਜ ਨਹੀਂ ਕਰ ਸਕੇ ਸਨ। ਇਸ ਵਿਚਾਲੇ ਭਾਰਤ ਦੇ ਚੋਟੀ ਦੇ ਸਿੰਗਲ ਖਿਡਾਰੀ ਪ੍ਰਜਨੇਸ਼ ਗੁਣੇਸ਼ਵਰਨ ਨੂੰ ਮੁਸ਼ਕਲ ਡਰਾਅ ਮਿਲਿਆ ਹੈ ਜਿਨ੍ਹਾਂ ਨੂੰ ਪਹਿਲੇ ਦੌਰ 'ਚ ਸਿਨਸਿਨਾਟੀ ਓਪਨ ਚੈਂਪੀਅਨ ਡਾਨਿਲ ਮੇਵੇਡੇਵ ਨਾਲ ਖੇਡਣਾ ਹੈ।


author

Tarsem Singh

Content Editor

Related News