ਸੁਲਤਾਨ ਆਫ਼ ਜੋਹਰ ਕੱਪ: ਆਸਟਰੇਲੀਆ ਨੇ ਭਾਰਤ ਨੂੰ 4-2 ਨਾਲ ਹਰਾਇਆ
Thursday, Oct 16, 2025 - 10:55 AM (IST)

ਸਪੋਰਟਸ ਡੈਸਕ- ਭਾਰਤੀ ਜੂਨੀਅਰ ਪੁਰਸ਼ ਹਾਕੀ ਟੀਮ ਨੂੰ ਸੁਲਤਾਨ ਆਫ਼ ਜੋਹਰ ਕੱਪ ਵਿੱਚ ਬੁੱਧਵਾਰ ਨੂੰ ਆਪਣੀ ਪਹਿਲੀ ਹਾਰ ਦਾ ਸਾਹਮਣਾ ਕਰਨਾ ਪਿਆ। ਇੱਕ ਪੂਲ ਮੈਚ ਵਿੱਚ ਆਸਟਰੇਲੀਆ ਨੇ ਭਾਰਤ ਨੂੰ 4-2 ਨਾਲ ਹਰਾਇਆ।
ਭਾਰਤ ਲਈ ਕਪਤਾਨ ਰੋਹਿਤ ਨੇ 22ਵੇਂ ਮਿੰਟ ਅਤੇ ਅਰਸ਼ਦੀਪ ਸਿੰਘ ਨੇ 60ਵੇਂ ਮਿੰਟ ਵਿਚ ਗੋਲ ਕੀਤੇ ਜਦੋਂ ਕਿ ਆਸਟਰੇਲੀਆ ਵੱਲੋਂ ਆਸਕਰ ਸਪ੍ਰੌਲ ਨੇ 39ਵੇਂ ਤੇ 42ਵੇਂ, ਐਂਡਰਿਊ ਪੈਟ੍ਰਿਕ ਨੇ 40ਵੇਂ ਅਤੇ ਕਪਤਾਨ ਡਾਇਲਨ ਡਾਊਨੀ ਨੇ 51ਵੇਂ ਮਿੰਟ ਵਿਚ ਗੋਲ ਕੀਤੇ। ਭਾਰਤ ਚਾਰ ਮੈਚਾਂ ਵਿੱਚੋਂ ਸੱਤ ਅੰਕਾਂ ਨਾਲ ਦੂਜੇ ਸਥਾਨ ’ਤੇ ਹੈ। ਭਾਰਤ ਨੇ ਦੋ ਮੈਚ ਜਿੱਤੇ ਤੇ ਇੱਕ ਡਰਾਅ ਖੇਡਿਆ ਅਤੇ ਇੱਕ ਮੈਚ ਹਾਰਿਆ ਹੈ। ਆਸਟਰੇਲੀਆ ਚਾਰ ਮੈਚਾਂ ਵਿੱਚੋਂ 10 ਅੰਕਾਂ ਨਾਲ ਸਿਖਰ ’ਤੇ ਹੈ। ਭਾਰਤ ਅਗਲਾ ਮੈਚ 17 ਅਕਤੂਬਰ ਨੂੰ ਮਲੇਸ਼ੀਆ ਨਾਲ ਖੇਡੇਗਾ।