ਭਾਰਤੀ ਅੰਡਰ-20 ਫੁੱਟਬਾਲ ਟੀਮ ਦੀ ਇਤਿਹਾਸਕ ਜਿੱਤ ''ਤੇ ਸੁਖਬੀਰ ਬਾਦਲ ਨੇ ਦਿੱਤੀ ਵਧਾਈ

Monday, Aug 06, 2018 - 06:27 PM (IST)

ਭਾਰਤੀ ਅੰਡਰ-20 ਫੁੱਟਬਾਲ ਟੀਮ ਦੀ ਇਤਿਹਾਸਕ ਜਿੱਤ ''ਤੇ ਸੁਖਬੀਰ ਬਾਦਲ ਨੇ ਦਿੱਤੀ ਵਧਾਈ

ਨਵੀਂ ਦਿੱਲੀ : ਭਾਰਤੀ ਅੰਡਰ-20 ਫੁੱਟਬਾਲ ਟੀਮ ਨੂੰ ਸ਼ਿਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਪੰਜਾਬ ਦੇ ਸਾਬਕਾ ਉਪ-ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਅਰਜਨਟੀਨਾ 'ਤੇ ਇਤਿਹਾਸਕ ਜਿੱਤ ਦੀ ਵਧਾਈ ਦਿੱਤੀ ਹੈ। ਬਾਦਲ ਨੇ ਆਪਣੇ ਫੇਸਬੁੱਕ ਅਕਾਊਂਟ 'ਤੇ ਟੀਮ ਦੀ ਤਸਵੀਰ ਨੂੰ ਸ਼ੇਅਰ ਕਰਦੇ ਲਿਖਿਆ, 6 ਵਾਰ ਦੀ ਵਿਸ਼ਵ ਚੈਂਪੀਅਨ ਰਹਿ ਚੁੱਕੀ ਅਰਜਨਟੀਨਾ ਦੀ ਟੀਮ ਨੂੰ ਹਰਾ ਕੇ ਕੋਟਿਫ ਕੱਪ ਫੁੱਟਬਾਲ ਟੂਰਨਾਮੈਂਟ 'ਚ ਸ਼ਾਨਦਾਰ ਜਿੱਤ ਹਾਸਲ ਕਰਨ 'ਤੇ ਭਾਰਤ ਦੀ ਫੁੱਟਬਾਲ ਅੰਡਰ-20 ਟੀਮ ਨੂੰ ਬਹੁਤ-ਬਹੁਤ ਵਧਾਈਆਂ। ਇਹ ਇਤਿਹਾਸਕ ਜਿੱਤ ਪੂਰੇ ਭਾਰਤ ਦੇ ਲਈ ਬੇਹੱਦ ਮਾਣ ਵਾਲੀ ਗੱਲ ਹੈ। ਇਹ ਸਭ ਦੇਸ਼ ਵਾਸੀਆਂ ਦੇ ਲਈ ਇਕ ਖੁਸ਼ੀ ਦਾ ਪਲ ਹੈ।

ਫੁੱਟਬਾਲ ਟੀਮ ਨੇ ਆਪਣਾ ਸਰਵਸ਼੍ਰੇਸ਼ਠ ਪ੍ਰਦਰਸ਼ਨ ਕਰਦੇ ਹੋਏ 10 ਖਿਡਾਰੀ ਹੋਣ ਦੇ ਬਾਵਜੂਦ ਅਰਜਨਟੀਨਾ ਨੂੰ 2-1 ਨਾਲ ਹਰਾ ਦਿੱਤਾ ਹੈ। ਭਾਰਤ ਦੇ ਲਈ ਦੀਪਕ ਟਾਂਗੜੀ ਨੇ ਚੌਥੇ ਅਤੇ ਅਨਵਰ ਨੇ 68ਵੇਂ ਮਿੰਟ 'ਚ ਗੋਲ ਕੀਤੇ। ਭਾਰਤ ਨੇ 6ਵਾਰ ਦੀ ਅੰਡਰ-20 ਵਿਸ਼ਵ ਚੈਂਪੀਅਨ ਟੀਮ ਨੂੰ ਹਰਾਇਆ ਜਿਸਦੇ ਕੋਚ 2006 ਦੇ ਵਿਸ਼ਵ ਕੱਪ ਖਿਡਾਰੀ ਲਿਓਨੇਲ ਸਕਾਲੋਨੀ ਅਤੇ ਸਾਬਕਾ ਸਟਾਰ ਮਿਡਫੀਲਡਰ ਪਾਬਲੋ ਏਮਾਰ ਹਨ।
PunjabKesari
ਫਲਾਇਡ ਪਿੰਟੋ ਦੀ ਭਾਰਤੀ ਟੀਮ ਮਿਰਸ਼ਿਯਾ ਨਾਲ 0-2 ਅਤੇ ਮੌਰਿਸ਼ਾਨੀਆ ਤੋਂ 0-3 ਨਾਲ ਹਾਰ ਗਈ ਸੀ। ਵੇਨਜੁਏਲਾ ਨਾਲ ਗੋਲ ਰਹਿਤ ਡਰਾਅ ਖੇਡਿਆ। ਪਿੰਟੋ ਨੇ ਮੈਚ ਦੇ ਬਾਅਦ ਕਿਹਾ, ਇਸ ਜਿੱਤ ਨਾਲ ਭਾਰਤੀ ਫੁੱਟਬਾਲ ਨੂੰ ਵਿਸ਼ਵ ਪੱਧਰ 'ਤੇ ਹੋਰ ਸਨਮਾਨ ਮਿਲੇਗਾ। ਇਸ ਨਾਲ ਸਾਨੂੰ ਦੁਨੀਆ ਦੀਆਂ ਸਰਵਸ਼੍ਰੇਸ਼ਠ ਟੀਮਾਂ ਖਿਲਾਫ ਨਿਯਮਿਤ ਤੌਰ 'ਤੇ ਹੋਰ ਖੇਡਣ ਦੇ ਮੌਕੇ ਮਿਲਣਗੇ।

ਟਾਂਗੜੀ ਨੇ ਐੱਨ. ਮੀਤਾਈ ਦੇ ਕਾਰਨਰ ਸ਼ਾਟ 'ਤੇ ਗੇਂਦ ਨੂੰ ਫੜਦੇ ਹੋਏ ਪਹਿਲਾ ਗੋਲ ਕੀਤਾ। ਇਸਦੇ ਬਾਅਦ ਭਾਰਤ ਨੇ ਕਾਫੀ ਹਮਲਾਵਰ ਖੇਡ ਦਿਖਾਇਆ। ਦੂਜੇ ਹਾਫ ਦੀ ਸ਼ੁਰੂਆਤ 'ਚ ਹੀ ਅਲੀ ਨੇ ਕਪਤਾਨ ਅਮਰਜੀਤ ਸਿੰਘ ਦੇ ਕੋਲ ਮੂਵ ਬਣਾਇਆ ਪਰ ਉਹ ਗੋਲ ਨਾ ਕਰ ਸਕਿਆ। ਭਾਰਤ ਨੂੰ ਦੱਸ ਖਿਡਾਰੀਆਂ ਦੇ ਨਾਲ ਖੇਡਣਾ ਪਿਆ ਕਿਉਂਕਿ ਅਨਿਕੇਤ ਜਾਧਵ ਨੂੰ 54ਵੇਂ ਮਿੰਟ 'ਚ ਲਾਲ ਕਾਰਡ ਦਿਖਾਇਆ ਗਿਆ ਸੀ। ਅਰਜਨਟੀਨਾ ਨੇ ਆਖਰੀ ਮਿੰਟਾਂ 'ਚ ਇਕਲੌਤਾ ਗੋਲ ਕੀਤਾ।


Related News