ਪੰਜਾਬ ''ਚ 22, 23, 24, 25 ਤੇ 26 ਤੱਕ ਕਹਿਰ ਵਰ੍ਹਾਏਗਾ ਮੀਂਹ! ਮੌਸਮ ਵਿਭਾਗ ਨੇ ਦਿੱਤੀ ਚਿਤਾਵਨੀ
Wednesday, Aug 20, 2025 - 10:38 PM (IST)

ਚੰਡੀਗੜ੍ਹ (ਰੋਹਾਲ) - ਮੰਗਲਵਾਰ ਦੁਪਹਿਰ ਅੱਧੇ ਸ਼ਹਿਰ ਵਿਚ ਹੋਈ ਭਾਰੀ ਬਾਰਿਸ਼ ਤੋਂ ਬਾਅਦ ਬੁੱਧਵਾਰ ਨੂੰ ਫਿਰ ਸ਼ਹਿਰ ਦੇ ਕੁਝ ਹਿੱਸਿਆਂ ਵਿਚ ਬਾਰਿਸ਼ ਹੋਈ ਪਰ ਇਹ ਬਾਰਿਸ਼ ਪਿਛਲੇ ਦਿਨ ਜਿੰਨੀ ਨੁਕਸਾਨ ਕਰਨ ਵਾਲੀ ਨਹੀਂ ਸੀ। ਸਵੇਰ ਤੋਂ ਸਾਫ਼ ਮੌਸਮ ਦੇ ਨਾਲ ਸ਼ੁਰੂ ਹੋਏ ਦਿਨ ਦੇ ਵਿਚਕਾਰ ਦੁਪਹਿਰ ਬਾਅਦ ਤਿੰਨ ਵਜੇ ਨੇੜੇ ਫਿਰ ਸੰਘਣੇ ਬੱਦਲ ਸ਼ਹਿਰ ’ਤੇ ਛਾਏ। ਸੈਕਟਰ-19 ਅਤੇ 27 ਦੇ ਨਾਲ ਲੱਗਦੇ ਕੁਝ ਸੈਕਟਰਾਂ ਵਿਚ ਬਾਰਿਸ਼ ਦਾ ਇਕ ਸਪੈਲ ਆਇਆ ਅਤੇ ਉਸ ਤੋਂ ਬਾਅਦ ਬਾਰਿਸ਼ ਰੁੱਕ ਗਈ। ਬਾਰਿਸ਼ ਦੇ ਕਾਰਨ ਪਿਛਲੇ ਦਿਨ 36 ਡਿਗਰੀ ਤੱਕ ਗਿਆ ਪਾਰਾ 3 ਡਿਗਰੀ ਡਿੱਗਿਆ। ਇਸ ਵਿਚਕਾਰ 22 ਤੋਂ 26 ਅਗਸਤ ਵਿਚਕਾਰ ਤਿੰਨ ਚਾਰ ਦਿਨਾਂ ਤੱਕ ਸ਼ਹਿਰ ਵਿਚ ਚੰਗੀ ਬਾਰਿਸ਼ ਦਾ ਦੌਰ ਸ਼ੁਰੂ ਹੋਣ ਦੀ ਸੰਭਾਵਨਾ ਬਣ ਰਹੀ ਹੈ। ਮਾਨਸੂਨ ਦੇ ਦੁਬਾਰਾ ਸਰਗਰਮ ਦੇ ਲਈ ਬਣਨ ਵਾਲੀ ਅਨੁਕੂਲ ਪਰਿਸਥਿਤੀਆਂ ਦੇ ਕਾਰਨ ਇਨ੍ਹਾਂ ਚਾਰ ਪੰਜ ਦਿਨਾਂ ਦੇ ਦੌਰਾਨ ਬਾਰੀ ਬਾਰਿਸ਼ ਦੇ ਸਪੈਲ ਆਉਣ ਦੀ ਸੰਭਾਵਨਾ ਹੈ।
ਟ੍ਰਾਈਸਿਟੀ ਦਾ ਤਾਪਮਾਨ ਅਤੇ ਬਾਰਿਸ਼
ਸ਼ਹਿਰ | ਵੱਧ ਤੋਂ ਵੱਧ | ਘੱਟ ਤੋਂ ਘੱਟ | ਬਾਰਿਸ਼ ਮਿ.ਮੀ. |
ਚੰਡੀਗੜ੍ਹ | 33.4 | 25.2 | 0.4 |
ਮੋਹਾਲੀ | 32.9 | 26.4 | 1.0 |
ਪੰਚਕੂਲਾ | 33.7 | 24.5 | 0 |