ਸਟੁਅਰਡ ਬਰਾਡ ਨੇ ਆਪਣੀ ਗਰਲਫ੍ਰੈਂਡ ਨਾਲ ਕੀਤੀ ਮੰਗਣੀ, ਸ਼ੇਅਰ ਕੀਤੀ ਤਸਵੀਰ

Sunday, Jan 03, 2021 - 08:59 PM (IST)

ਸਟੁਅਰਡ ਬਰਾਡ ਨੇ ਆਪਣੀ ਗਰਲਫ੍ਰੈਂਡ ਨਾਲ ਕੀਤੀ ਮੰਗਣੀ, ਸ਼ੇਅਰ ਕੀਤੀ ਤਸਵੀਰ

ਨਵੀਂ ਦਿੱਲੀ- ਇੰਗਲੈਂਡ ਦੇ ਦਿੱਗਜ ਗੇਂਦਬਾਜ਼ ਸਟੁਅਰਡ ਬਰਾਡ ਨੇ ਆਪਣੀ ਗਰਲਫ੍ਰੈਂਡ ਮੋਲੀ ਕਿੰਗ ਦੇ ਨਾਲ ਮੰਗਣੀ ਕਰ ਲਈ ਹੈ। ਨਵੇਂ ਸਾਲ 2021 ਦੇ ਪਹਿਲੇ ਦਿਨ ਬਰਾਡ ਨੇ ਇਹ ਖੁਸ਼ਖਬਰੀ ਆਪਣੇ ਸੋਸ਼ਲ ਮੀਡੀਆ ’ਤੇ ਤਸਵੀਰ ਸ਼ੇਅਰ ਕਰ ਦਿੱਤੀ ਹੈ। ਦੱਸ ਦੇਈਏ ਕਿ ਮੋਲੀ ਕਿੰਗ ਮਾਡਲ ਹੈ ਅਤੇ ਬਰਾਡ ਨਾਲ ਦੋਸਤੀ ਸਾਲ 2018 ’ਚ ਹੋਈ ਸੀ। ਬਰਾਡ ਨੇ ਸੋਸ਼ਲ ਮੀਡੀਆ ’ਤੇ ਤਸਵੀਰ ਸ਼ੇਅਰ ਕੀਤੀ ਹੈ, ਜਿਸ ’ਚ ਆਪਣੀ ਗਰਲਫ੍ਰੈਂਡ ਮੋਲੀ ਨੂੰ ਕਿਸ ਕਰਦੇ ਹੋਏ ਨਜ਼ਰ ਆ ਰਹੇ ਹਨ। ਤਸਵੀਰ ਸ਼ੇਅਰ ਕਰ ਬਰਾਡ ਨੇ ਸੋਸ਼ਲ ਮੀਡੀਆ ’ਤੇ ਲਿਖਿਆ-‘2021 ਦੀ ਸ਼ੁਰੂਆਤ ਕਰਨ ਦਾ ਸਭ ਤੋਂ ਵਧੀਆ ਤਰੀਕਾ।’ ਬਰਾਡ ਦੀ ਇਸ ਤਸਵੀਰ ’ਤੇ ਗਰਲਫ੍ਰੈਂਡ ਨੇ ਵੀ ਕੁਮੈਂਟ ਕੀਤਾ ਅਤੇ ਲਿਖਿਆ-‘ਹਜ਼ਾਰ ਵਾਰ ਹਾਂ, ਮੈਂ ਅਜੇ ਵੀ ਵਿਸ਼ਵਾਸ ਨਹੀਂ ਕਰ ਪਾ ਰਹੀ ਹਾਂ। ਨਵੇਂ ਸਾਲ ਦੀ ਸਭ ਤੋਂ ਜਾਦੁਈ ਸ਼ੁਰੂਆਤ, ਸਟੁਅਰਡ ਹੁਣ ਤੁਹਾਡੇ ਨਾਲ ਅਗੇ ਦੇ ਸਾਲ ਬਿਤਾਉਣ ਦਾ ਇੰਤਜ਼ਾਰ ਨਹੀਂ ਕਰ ਸਕਦੀ।’

 
 
 
 
 
 
 
 
 
 
 
 
 
 
 
 

A post shared by Stuart Broad (@stuartbroad)


ਇੰਗਲੈਂਡ ਕ੍ਰਿਕਟ ਸਟੁਆਰਡ ਬਰਾਡ ਦੀ ਮੰਗਣੀ ’ਤੇ ਕੁਮੈਂਟ ਵੀ ਕਰ ਰਹੇ ਹਨ। ਜੇਸਨ ਰਾਏ ਨੇ ਦੋਵਾਂ ਨੂੰ ਸ਼ੁੱਭਕਾਮਨਾਵਾਂ ਵੀ ਦਿੱਤੀਆਂ ਹਨ। ਦੱਸ ਦੇਈਏ ਕਿ 2020 ਦੀ ਪਹਿਲੀ ਜਨਵਰੀ ’ਤੇ ਹਾਰਦਿਕ ਪੰਡਯਾ ਨੇ ਦੁਬਈ ’ਚ ਨਤਾਸ਼ਾ ਦੇ ਨਾਲ ਮੰਗਣੀ ਕੀਤੀ ਸੀ। ਹੁਣ ਬਰਾਡ ਨੇ ਵੀ 1 ਜਨਵਰੀ ਦਾ ਦਿਨ ਮੰਗਣੀ ਦੇ ਲਈ ਚੁਣਿਆ ਹੈ।

 
 
 
 
 
 
 
 
 
 
 
 
 
 
 
 

A post shared by Stuart Broad (@stuartbroad)

 


ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News