ਸਟੂਅਰਟ ਬਰਾਡ ਨੇ ਟੈਸਟ ''ਕੀਤਾ ਕਮਾਲ, ਅਜਿਹਾ ਕਰਨ ਵਾਲਾ ਇਸ ਦਹਾਕੇ ਦਾ ਬਣਿਆ ਦੂਜਾ ਗੇਂਦਬਾਜ਼

Friday, Dec 27, 2019 - 12:07 PM (IST)

ਸਪੋਰਟਸ ਡੈਸਕ— ਇੰਗਲੈਂਡ ਅਤੇ ਦੱਖਣੀ ਅਫਰੀਕਾ ਵਿਚਾਲੇ ਟੈਸਟ ਸੀਰੀਜ਼ ਦਾ ਪਹਿਲਾ ਮੁਕਾਬਲਾ ਦੱਖਣੀ ਅਫਰੀਕਾ ਦੇ ਸੁਪਰਸਪੋਰਟ ਸੇਂਚੁਰੀਅਨ ਦੇ ਸਟੇਡੀਅਮ 'ਚ ਖੇਡਿਆ ਜਾ ਰਿਹਾ ਹੈ। ਜਿੱਥੇ ਇੰਗਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਦਾ ਫੈਸਲਾ ਕੀਤਾ ਹੈ। ਉਥੇ ਹੀ ਅਫਰੀਕਾ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 9 ਵਿਕਟਾਂ ਗੁਆ ਕੇ 277 ਦੌੜਾਂ ਬਣਾ ਲਈ ਹੈ। ਅਜਿਹੇ 'ਚ ਮੈਚ 'ਚ ਇੰਗਲੈਂਡ ਦੇ ਤੇਜ਼ ਗੇਂਦਬਾਜ਼ ਸਟੁਅਰਟ ਬਰਾਡ ਨੇ ਇਸ ਦਸ਼ਕ 'ਚ 400 ਟੈਸਟ ਵਿਕਟਾਂ ਵਰਲਡ 'ਚ ਲੈਣ ਵਾਲੇ ਦੂਜਾ ਗੇਂਦਬਾਜ਼ ਬਣ ਗਿਆ ਹੈ।PunjabKesari ਦਰਅਸਲ ਸੈਂਚੂਰੀਅਨ 'ਚ ਖੇਡੇ ਜਾ ਰਹੇ ਮੈਚ 'ਚ ਬਰਾਡ ਨੇ ਦੱਖਣੀ ਅਫਰੀਕੀ ਕਪਤਾਨ ਫਾਫ ਡੂ ਪਲੇਸਿਸ ਦੀ ਵਿਕਟ ਲੈ ਕੇ ਇਸ ਦਹਾਕੇ 'ਚ ਆਪਣੀ 400ਵੀਂ ਟੈਸਟ ਵਿਕਟ ਹਾਸਲ ਕਰ ਇਹ ਕਾਰਨਾਮਾ ਕੀਤਾ ਹੈ। 33 ਸਾਲ ਦੇ ਬਰਾਡ ਨੇ ਮੇਜ਼ਬਾਨ ਕਪਤਾਨ ਫਾਫ ਡੂ ਪਲੇਸਿਸ ਨੂੰ 29 ਦੌੜਾਂ 'ਤੇ ਆਊਟ ਕਰਦੇ ਹੋਏ ਖੁਦ ਨੂੰ ਇਸ ਕਲੱਬ 'ਚ ਸ਼ਾਮਲ ਕੀਤਾ। ਬਰਾਡ ਅਤੇ ਐਂਡਰਸਨ ਤੋਂ ਬਾਅਦ ਆਸਟਰੇਲੀਆ ਦੇ ਸਪਿਨਰ ਨਾਥਨ ਲਾਇਨ ਨੇ ਇਸ ਦਸ਼ਕ 'ਚ ਹੁਣ ਤੱਕ ਕੁਲ 376 ਵਿਕਟਾਂ ਲਈਆਂ ਹਨ। ਉਸ ਤੋਂ ਇਲਾਵਾ ਸ਼੍ਰੀਲੰਕਾ ਦੇ ਰੰਗਣਾ ਹੇਰਾਥ ਦੇ ਨਾਂ 363 ਵਿਕਟਾਂ ਹਨ ਜਦ ਕਿ ਭਾਰਤ ਦੇ ਸਟਾਰ ਸਪਿਨਰ ਰਵਿਚੰਦਰਨ ਅਸ਼ਵਿਨ ਨੇ ਇਸ ਦਸ਼ਕ 'ਚ 362 ਵਿਕਟਾਂ ਆਪਣੇ ਨਾਂ ਕੀਤੀਆਂ ਹਨ।PunjabKesari


Related News