ਡਿੰਗ ਲੀਰੇਨ ਦੀ ਜ਼ੋਰਦਾਰ ਵਾਪਸੀ, ਫਾਬਿਆਨੋ ਨੂੰ ਹਰਾਇਆ

Saturday, Mar 21, 2020 - 12:48 AM (IST)

ਡਿੰਗ ਲੀਰੇਨ ਦੀ ਜ਼ੋਰਦਾਰ ਵਾਪਸੀ, ਫਾਬਿਆਨੋ ਨੂੰ ਹਰਾਇਆ

ਅਕਾਤੇਰਿਨਬੁਰਗ (ਰੂਸ) (ਨਿਕਲੇਸ਼ ਜੈਨ)- ਫਿਡੇ ਕੈਂਡੀਡੇਟ ਸ਼ਤਰੰਜ ਵਿਚ ਖਿਤਾਬ ਦੇ ਪ੍ਰਮੁੱਖ ਦਾਅਵੇਦਾਰ ਮੰਨੇ ਜਾ ਰਹੇ ਚੀਨ ਦੇ ਡਿੰਗ ਲੀਰੇਨ ਨੇ ਲਗਾਤਾਰ 2 ਹਾਰ ਤੋਂ ਬਾਅਦ ਤੀਜੇ ਰਾਊਂਡ ਵਿਚ ਜ਼ੋਰਦਾਰ ਵਾਪਸੀ ਕਰਦਿਆਂ ਅਮਰੀਕਾ ਦੇ ਵਿਸ਼ਵ ਨੰਬਰ-2 ਤੇ ਸਾਬਕਾ ਜੇਤੂ ਫਾਬਿਆਨੋ ਕਾਰੂਆਨਾ ਨੂੰ ਹਰਾÀੁਂਦਿਆਂ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਸਫੈਦ ਮੋਹਰਿਆਂ ਨਾਲ ਖੇਡਦੇ ਹੋਏ ਡਿੰਗ ਨੇ ਫਾਬਿਆਨੋ ਦੀ ਸਲਾਵ ਡਿਫੈਂਸ ਦਾ ਸ਼ਾਨਦਾਰ ਜਵਾਬ ਦਿੱਤਾ ਤੇ ਫਾਬਿਆਨੋ ਦੇ ਹਮਲੇ ਦੀ ਰਣਨੀਤੀ ਨੂੰ ਅਸਫਲ ਕਰਦਿਆਂ 15 ਚਾਲਾਂ ਵਿਚ 2 ਪਿਆਦਿਆਂ ਦੀ ਬੜ੍ਹਤ ਬਣਾ ਲਈ। ਉਸ ਤੋਂ ਬਾਅਦ ਆਪਣੇ ਸ਼ਾਨਦਾਰ ਡਿਪੈਂਸ ਨਾਲ ਕਾਰੂਆਨਾ ਨੂੰ ਕੋਈ ਮੌਕਾ ਨਾ ਦਿੰਦੇ ਹੋਏ 59 ਚਾਲਾਂ ਵਿਚ ਪ੍ਰਤੀਯੋਗਿਤਾ ਵਿਚ ਪਹਿਲੀ ਜਿੱਤ ਦਰਜ ਕੀਤੀ।


author

Gurdeep Singh

Content Editor

Related News