UFC ਮਹਿਲਾ ਫਾਈਟਰ ਕੈਟਲਿਨ ਦੀ ਅਪੀਲ-ਅਸ਼ਲੀਲ ਫੋਟੋਆਂ ਭੇਜਣਾ ਬੰਦ ਕਰੋ
Sunday, May 12, 2019 - 08:23 PM (IST)

ਜਲੰਧਰ - ਯੂ. ਐੱਫ. ਸੀ. ਮਹਿਲਾ ਫਾਈਟਰ ਕੈਟਲਿਨ ਚੂਕਗਿਆਨ ਇਨ੍ਹੀਂ ਦਿਨੀਂ ਸਾਈਬਰ ਬੁਲਿੰਗ ਦਾ ਸ਼ਿਕਾਰ ਹੋਣ ਤੋਂ ਪ੍ਰੇਸ਼ਾਨ ਹੈ। ਕੈਟਲਿਨ ਨੇ ਇਸ ਤੋਂ ਪ੍ਰੇਸ਼ਾਨ ਹੋ ਕੇ ਆਪਣੇ ਟਵਿਟਰ ਅਕਾਊਂਟ 'ਤੇ ਲਿਖਿਆ ਹੈ, ''ਅਣਜਾਣ ਦੋਸਤੋ, ਕ੍ਰਿਪਾ ਕਰ ਕੇ ਮੈਨੂੰ ਅਸ਼ਲੀਲ ਫੋਟੋਆਂ ਜਾਂ ਕਲਿੱਪਸ ਭੇਜਣੀਆਂ ਬੰਦ ਕਰੋ। ਦੇਖਣੀਆਂ ਹਨ ਤਾਂ ਤੁਸੀਂ ਖੁਦ ਹੀ ਦੇਖੋ।''
ਕੈਟਲਿਨ ਦੀ ਇਸ ਪੋਸਟ ਤੋਂ ਬਾਅਦ ਹੀ ਇਸ 'ਤੇ ਕੁਮੈਂਟਸ ਦਾ ਮੀਂਹ ਆ ਗਿਆ। ਕਈਆਂ ਨੇ ਤਾਂ ਮੰਨਿਆ ਕਿ ਇਹ ਬਿਲਕੁਲ ਗਲਤ ਹੈ ਤਾਂ ਕੁਝ ਕੁ ਨੇ ਕਿਹਾ ਕਿ ਅਸੀਂ ਉਸ ਬੇਵਕੂਫ ਇਨਸਾਨ ਲਈ ਮੁਆਫੀ ਮੰਗਦੇ ਹਾਂ।
ਅਜਿਹਾ ਪਹਿਲੀ ਵਾਰ ਨਹੀਂ ਹੈ, ਜਦੋਂ ਯੂ. ਐੱਫ. ਸੀ. ਮਹਿਲਾ ਫਾਈਟਰ ਨੂੰ ਅਜਿਹੇ ਕੁਮੈਂਟ ਭੇਜੇ ਗਏ ਹੋਣ। ਇਸ ਤੋਂ ਪਹਿਲਾਂ ਬ੍ਰਾਜ਼ੀਲ ਦੀ ਮਹਿਲਾ ਫਾਈਟਰ ਕਲਾਊਡੀਆ ਗਾਡੇਲਹਾ ਨੇ 2016 'ਚ ਕਿਹਾ ਸੀ ਕਿ ਵਿਅਕਤੀਗਤ ਤੌਰ 'ਤੇ ਮੇਰੇ ਕੋਲ ਕਦੇ ਕੋਈ ਅਜਿਹਾ ਵਿਅਕਤੀ ਨਹੀਂ ਆਇਆ, ਜਿਹੜਾ ਅਜਿਹੀ ਭਾਵਨਾ ਰੱਖਦਾ ਹੋਵੇ ਪਰ ਜਦੋਂ ਤੁਸੀਂ ਸੋਸ਼ਲ ਮੀਡੀਆ 'ਤੇ ਆਉਂਦੇ ਹੋ ਤਾਂ ਅਜਿਹੇ ਲੋਕਾਂ ਦਾ ਹੜ੍ਹ ਆ ਜਾਂਦਾ ਹੈ। ਤੁਹਾਨੂੰ ਪਤਾ ਹੁੰਦਾ ਹੈ ਕਿ ਅਣਜਾਣ ਦੋਸਤ ਨੇ ਤੁਹਾਨੂੰ ਜਿਹੜੇ ਮੈਸੇਜ ਭੇਜੇ ਹਨ, ਉਹ ਅਸ਼ਲੀਲ ਹੋ ਸਕਦੇ ਹਨ ਪਰ ਤੁਸੀਂ ਹਰ ਵਾਰ ਅਜਿਹੀਆਂ ਚੀਜ਼ਾਂ ਨੂੰ ਇਗਨੋਰ ਨਹੀਂ ਕਰ ਸਕਦੇ।
ਫਿਲਹਾਲ ਕੈਟਲਿਨ ਉਕਤ ਘਟਨਾਚੱਕਰ ਤੋਂ ਬਾਅਦ ਤੋਂ ਆਪਣੀ ਜ਼ਿੰਦਗੀ ਜਿਊਣ ਵਿਚ ਰੁੱਝ ਗਈ ਹੈ। ਜ਼ਿਕਰਯੋਗ ਹੈ ਕਿ ਕੈਟਲਿਨ ਨੇ ਟਵਿਟਰ 'ਤੇ ਬਲੌਂਡੀ ਫਾਈਟਰ ਦੇ ਨਾਂ ਨਾਲ ਆਪਣਾ ਅਕਾਊਂਟ ਬਣਾਇਆ ਹੋਇਆ ਹੈ।