ਸਟੋਕਸ ਇਤਰਾਜ਼ਯੋਗ ਸ਼ਬਦ ਬੋਲ ਰਿਹਾ ਸੀ, ਵਿਰਾਟ ਨੇ ਚੰਗੀ ਤਰ੍ਹਾਂ ਨਾਲ ਸੰਭਾਲਿਆ : ਸਿਰਾਜ
Friday, Mar 05, 2021 - 12:32 AM (IST)
ਅਹਿਮਦਾਬਾਦ- ਭਾਰਤੀ ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ਨੇ ਵੀਰਵਾਰ ਨੂੰ ਕਿਹਾ ਕਿ ਇੰਗਲੈਂਡ ਦੇ ਆਲਰਾਊਂਡਰ ਬੇਨ ਸਟੋਕਸ ਨੇ ਇੱਥੇ ਚੌਥੇ ਤੇ ਆਖਰੀ ਟੈਸਟ ਦੇ ਸ਼ੁਰੂਆਤੀ ਦਿਨ ਉਨ੍ਹਾਂ ਨੂੰ ਇਤਰਾਜ਼ਯੋਗ ਸ਼ਬਦ ਕਹੇ ਪਰ ਕਪਤਾਨ ਵਿਰਾਟ ਕੋਹਲੀ ਨੇ ਮੈਦਾਨ ’ਤੇ ਹੋਈ ਇਸ ਘਟਨਾ ਨੂੰ ਚੰਗੀ ਤਰ੍ਹਾਂ ਨਾਲ ਸੰਭਾਲ ਲਿਆ।
ਮਹਿਮਾਨ ਟੀਮ ਦੇ ਇਸ ਆਲਰਾਊਂਡਰ ਨੇ ਜਦੋਂ ਸਿਰਾਜ ਨੂੰ ਅਪਸ਼ਬਦ ਕਹੇ ਤਾਂ ਕੋਹਲੀ ਉਸਦੇ ਨਾਲ ਚਰਚਾ ਕਰਦਾ ਦਿਸਿਆ। ਅੰਪਾਇਰ ਨਿਤਿਨ ਮੇਨਨ ਨੂੰ ਇਸ ਵਿਚ ਦਖਲ ਦੇਣਾ ਪਿਆ, ਜਿਸ ਤੋਂ ਬਾਅਦ ਖੇਡ ਸ਼ੁਰੂ ਹੋਈ, ਤਦ ਇੰਗਲੈਂਡ ਦੀ ਟੀਮ 3 ਵਿਕਟਾਂ ਗੁਆ ਕੇ 32 ਦੌੜਾਂ ਬਣਾ ਚੁੱਕੀ ਸੀ। ਸਿਰਾਜ ਨੇ ਮੈਚ ਤੋਂ ਬਾਅਦ ਕਿਹਾ,‘‘ਉਹ ਮੇਰੇ ਵਿਰੁੱਧ ਇਤਰਾਜ਼ਯੋਗ ਸ਼ਬਦਾਂ ਦਾ ਇਸਤੇਮਾਲ ਕਰ ਰਿਹਾ ਸੀ ਪਰ ਇਸ ਲਈ ਵਿਰਾਟ ਭਰਾ ਨੇ ਦਖਲ ਦਿੱਤਾ ਤੇ ਇਸ ਨਾਲ ਚੰਗੀ ਤਰ੍ਹਾਂ ਨਾਲ ਨਜਿਠਿਆ। ਮੈਦਾਨ ’ਤੇ ਇਸ ਤਰ੍ਹਾਂ ਦੀਆਂ ਚੀਜ਼ਾਂ ਹੁੰਦੀਆਂ ਹਨ।’’
ਇਹ ਖ਼ਬਰ ਪੜ੍ਹੋ- ਦੱਖਣੀ ਅਫਰੀਕਾ ਨੇ ਵਨ ਡੇ ਦੀ ਕਪਤਾਨੀ ਬਵੁਮਾ ਨੂੰ ਸੌਂਪੀ
ਉਥੇ ਹੀ ਸਟੋਕਸ ਨੇ ਇਸ ਘਟਨਾ ਨੂੰ ਕੋਈ ਅਹਿਮੀਅਤ ਨਹੀਂ ਦਿੱਤੀ। ਉਸ ਨੇ ਕਿਹਾ,‘‘ਉਹ ਚਰਚਾ ਬਹੁਤ ‘ਐਨਿਮੇਟਿਡ’ ਸੀ? ਇਸ ਨੂੰ ਵੱਖ ਤਰ੍ਹਾਂ ਨਾਲ ਦੇਖਿਆ, ਦੋ-ਤਿੰਨ ਖਿਡਾਰੀ, ਜਿਨ੍ਹਾਂ ਨੂੰ ਇਸ ਚੀਜ਼ ਦੀ ਫਿਕਰ ਹੈ ਕਿ ਉਹ ਕੀ ਕਰ ਰਹੇ ਹਨ, ਉਹ ਪ੍ਰਤੀਨਿਧਤਾ ਕਰਨ ਦਾ ਵੀ ਧਿਆਨ ਰੱਖਦੇ ਹਨ ਤੇ ਇਕ-ਦੂਜੇ ਵਿਰੁੱਧ ਖੇਡਦੇ ਹਨ ਤਾਂ ਉਹ ਮੁਕਾਬਲੇਬਾਜ਼ ਕਿਉਂ ਨਹੀਂ ਹੋਣਗੇ? ਉਸ ਨੇ ਕਿਹਾ, ‘‘ਇਸ ਲਈ ਅਸੀਂ ਕਿਸੇ ਤੋਂ ਵੀ ਪਿੱਛੇ ਨਹੀਂ ਹਟਣ ਵਾਲੇ, ਮੈਨੂੰ ਲੱਗਦਾ ਹੈ ਕਿ ਮੁਕਾਬਲੇਬਾਜ਼ੀ ਦੌਰਾਨ ਖਿਡਾਰੀ ਇਕ-ਦੂਜੇ ’ਤੇ ਹਾਵੀ ਹੋਣ ਦੀ ਕੋਸ਼ਿਸ਼ ਕਰ ਰਹੇ ਸਨ।’’
ਇਹ ਖ਼ਬਰ ਪੜ੍ਹੋ- IND v ENG : ਇੰਗਲੈਂਡ 205 ਦੌੜਾਂ 'ਤੇ ਢੇਰ, ਭਾਰਤ ਨੇ ਇਕ ਵਿਕਟ 'ਤੇ ਬਣਾਈਆਂ 24 ਦੌੜਾਂ
ਆਸਟਰੇਲੀਆ ਵਿਚ ਟੈਸਟ ਲੜੀ ਦੌਰਾਨ ਸਿਰਾਜ ਵਿਵਾਦਾਂ ਦਾ ਕੇਂਦਰ ਰਿਹਾ ਸੀ ਕਿਉਂਕਿ ਉਥੇ ਮੈਦਾਨ ’ਤੇ ਦਰਸ਼ਕਾਂ ਦੇ ਇਕ ਵਰਗ ਨੇ ਉਸ ’ਤੇ ਨਸਲੀ ਟਿੱਪਣੀ ਕੀਤੀ ਸੀ। ਕ੍ਰਿਕਟ ਆਸਟਰੇਲੀਆ ਨੇ ਉਸ ਘਟਨਾ ਲਈ ਮੁਆਫੀ ਮੰਗੀ ਸੀ ਤੇ ਕੁਝ ਦਰਸ਼ਕਾਂ ਨੂੰ ਮੈਦਾਨ ਤੋਂ ਬਾਹਰ ਵੀ ਕਰ ਦਿੱਤਾ ਸੀ। ਸਿਰਾਜ ਤੇ ਕੋਹਲੀ ਦੋਵੇਂ ਇੰਡੀਅਨ ਪ੍ਰੀਮੀਅਰ ਲੀਗ ਫ੍ਰੈਂਚਾਈਜ਼ੀ ਰਾਈਲ ਚੈਲੰਜਰਜ਼ ਬੈਂਗਲੁਰੂ ਵਿਚ ਵੀ ਇਕੱਠੇ ਖੇਡਦੇ ਹਨ।
ਨੋਟ- ਇਸ ਖਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।