ਪਾਕਿ ਵਿਰੁੱਧ ਦੂਜੇ ਟੈਸਟ 'ਚ ਸਟੋਕਸ ਦੀ ਜਗ੍ਹਾ ਇਸ ਖਿਡਾਰੀ ਨੂੰ ਕੀਤਾ ਸ਼ਾਮਲ
Thursday, Aug 13, 2020 - 02:11 AM (IST)
ਨਵੀਂ ਦਿੱਲੀ- ਇੰਗਲੈਂਡ ਨੇ ਪਾਕਿਸਤਾਨ ਦੇ ਵਿਰੁੱਧ ਵੀਰਵਾਰ ਤੋਂ ਸ਼ੁਰੂ ਹੋ ਰਹੇ ਦੂਜੇ ਟੈਸਟ ਮੈਚ 'ਚ ਬੇਨ ਸਟੋਕਸ ਦੀ ਜਗ੍ਹਾ ਤੇਜ਼ ਗੇਂਦਬਾਜ਼ ਓਲੀ ਰੋਬਿਨਸਨ ਨੂੰ 14 ਮੈਂਬਰੀ ਟੀਮ 'ਚ ਸ਼ਾਮਲ ਕੀਤਾ ਗਿਆ ਹੈ। ਬੇਨ ਸਟੋਕਸ ਨਿੱਜੀ ਕਾਰਨਾਂ ਦੇ ਕਰਕੇ ਸੀਰੀਜ਼ ਦੇ ਬਾਕੀ ਮੈਚਾਂ 'ਚੋਂ ਬਾਹਰ ਹੋ ਗਏ ਹਨ। 26 ਸਾਲਾ ਦੇ ਗੇਂਦਬਾਜ਼ ਨੇ ਹੁਣ ਤੱਕ 57 ਫਸਟ ਕਲਾਸ ਮੈਚਾਂ 'ਚ 244 ਵਿਕਟਾਂ ਹਾਸਲ ਕੀਤੀਆਂ ਹਨ ਤੇ ਉਹ ਪਹਿਲਾਂ ਵੀ ਇੰਗਲੈਂਡ ਦੀ ਟੈਸਟ ਟੀਮ ਦਾ ਹਿੱਸਾ ਰਹਿ ਚੁੱਕਿਆ ਹੈ ਪਰ ਉਸ ਨੂੰ ਰਾਸ਼ਟਰੀ ਟੀਮ ਦੇ ਲਈ ਖੇਡਣ ਦਾ ਮੌਕਾ ਨਹੀਂ ਮਿਲਿਆ। ਮੇਜ਼ਬਾਨ ਟੀਮ ਨੇ ਮਾਨਚੈਸਟਰ ਦੇ ਓਲਡ ਟ੍ਰੇਫਰਡ ਮੈਦਾਨ 'ਤੇ ਖੇਡੇ ਗਏ ਪਹਿਲੇ ਟੈਸਟ ਮੈਚ 'ਚ ਰੋਮਾਂਚਕ ਜਿੱਤ ਹਾਸਲ ਕਰ ਸੀਰੀਜ਼ 'ਚ 1-0 ਨਾਲ ਬੜ੍ਹਤ ਬਣਾ ਲਈ ਹੈ।