ਸਟੋਕਸ ਨੇ ਅੰਪਾਇਰਾਂ ਨੂੰ ਓਵਰਥ੍ਰੋਅ ਦੀ ਦੌੜ ਇੰਗਲੈਂਡ ਦੇ ਸਕੋਰ ''ਚ ਨਾ ਜੋੜਨ ਨੂੰ ਕਿਹਾ ਸੀ : ਐਂਡਰਸਨ

Thursday, Jul 18, 2019 - 02:20 AM (IST)

ਸਟੋਕਸ ਨੇ ਅੰਪਾਇਰਾਂ ਨੂੰ ਓਵਰਥ੍ਰੋਅ ਦੀ ਦੌੜ ਇੰਗਲੈਂਡ ਦੇ ਸਕੋਰ ''ਚ ਨਾ ਜੋੜਨ ਨੂੰ ਕਿਹਾ ਸੀ : ਐਂਡਰਸਨ

ਲੰਡਨ- ਇੰਗਲੈਂਡ ਦੀ ਟੈਸਟ ਟੀਮ ਦੇ ਮੈਂਬਰ ਜੇਮਸ ਐਂਡਰਸਨ ਅਨੁਸਾਰ ਵਿਸ਼ਵ ਕੱਪ ਵਿਚ ਟੀਮ ਦੀ ਜਿੱਤ ਦੇ ਹੀਰੋ ਬੇਨ ਸਟੋਕਸ ਨੇ ਨਿਊਜ਼ੀਲੈਂਡ ਖਿਲਾਫ ਫਾਈਨਲ ਦੌਰਾਨ ਅੰਪਾਇਰਾਂ ਨੂੰ ਟੀਮ ਦੇ ਸਕੋਰ ਨਾਲ ਓਵਰਥ੍ਰੋਅ ਦੀਆਂ 4 ਦੌੜਾਂ ਹਟਾਉਣ ਨੂੰ ਕਿਹਾ ਸੀ ਜੋ ਅਖੀਰ ਵਿਚ ਫੈਸਲਾਕੁੰਨ ਸਾਬਤ ਹੋਈਆਂ। ਟੈਸਟ ਟੀਮ ਵਿਚ ਸਟੋਕਸ ਦੇ ਸਾਥੀ ਐਂਡਰਸਨ ਨੇ ਕਿਹਾ ਕਿ ਇਸ ਆਲਰਾਊਂਡਰ ਨੇ ਓਵਰਥ੍ਰੋਅ ਦੇ ਤੁਰੰਤ ਬਾਅਦ ਹੱਥ ਚੁੱਕ ਕੇ ਮੁਆਫੀ ਮੰਗੀ ਸੀ। ਅੰਪਾਇਰਾਂ ਨੂੰ ਅਪੀਲ ਕੀਤੀ ਸੀ ਕਿ ਉਹ ਆਪਣਾ ਫੈਸਲਾ ਬਦਲ ਦੇਣ। ਐਂਡਰਸਨ ਨੇ ਬੀ. ਬੀ. ਸੀ. ਨੂੰ ਕਿਹਾ ਕਿ ਕ੍ਰਿਕਟ 'ਚ ਨਿਯਮ ਇਹ ਹੈ ਕਿ ਜੇਕਰ ਗੇਂਦ ਵਿਕਟਾਂ ਵਲ ਸੁੱਟੀ ਜਾਵੇ ਅਤੇ ਇਹ ਆਪਸ ਵਿਚ ਟਕਰਾਉਣ ਤੋਂ ਬਾਅਦ ਖਾਲੀ ਜਗ੍ਹਾ 'ਤੇ ਚਲੀ ਜਾਵੇ ਤਾਂ ਤੁਸੀਂ ਦੌੜ ਨਹੀਂ ਲੈ ਸਕਦੇ ਪਰ ਜੇਕਰ ਇਹ ਬਾਊਂਡਰੀ ਲਈ ਚਲੀ ਜਾਵੇ ਤਾਂ ਨਿਯਮਾਂ ਅਨੁਸਾਰ ਇਹ ਚੌਕਾ ਹੈ ਅਤੇ ਤੁਸੀਂ ਇਸ ਵਿਚ ਕੁੱਝ ਨਹੀਂ ਕਰ ਸਕਦੇ।


Related News