ਸਟੋਕਸ ਨੇ ਦੱਖਣੀ ਅਫਰੀਕੀ ਦਰਸ਼ਕ ਨੂੰ ਗਾਲਾਂ ਕੱਢਣ ’ਤੇ ਮੰਗੀ ਮੁਆਫੀ, ICC ਕਰ ਸਕਦੈ ਕਾਰਵਾਈ

01/25/2020 1:21:07 PM

ਜੋਹਾਨਸਬਰਗ : ਇੰਗਲੈਂਡ ਦੇ ਆਲਰਾਊਂਡਰ ਬੇਨ ਸਟੋਕਸ ਦੀ ਦੱਖਣੀ ਅਫਰੀਕਾ ਖਿਲਾਫ ਚੌਥੇ ਟੈਸਟ ਮੈਚ ਦੇ ਪਹਿਲੇ ਦਿਨ ਵਾਂਡਰਸ ਮੈਦਾਨ ’ਤੇ ਇਕ ਦੱਖਣੀ ਅਫਰੀਕੀ ਦਰਸ਼ਕ ਦੇ ਨਾਲ ਬਹਿਸ ਹੋ ਗਈ। ਆਪਣੇ ਖਿਲਾਫ ਲਗਾਤਾਰ ਹੋ ਰਹੇ ਇਤਰਾਜ਼ਯੋਗ ਕੁਮੈਂਟਸ ਤੋਂ ਨਾਰਾਜ਼ ਹੋ ਕੇ ਬੇਨ ਸਟੋਕਸ ਵੀ ਗੁੱਸਾ ਹੋ ਗਏ ਅਤੇ ਉਸ ਨੇ ਦਰਸ਼ਕ ਨਾਲ ਇਤਰਾਜ਼ਯੋਗ ਭਾਸ਼ਾ ਦੀ ਵਰਤੋ ਕਰਦਿਆਂ ਗਾਲਾਂ ਕੱਢੀਆਂ। ਇਸ ਘਟਨਾ ਤੋਂ ਬਾਅਦ ਬੇਨ ਸਟੋਕਸ ਨੇ ਆਪਣੇ ਰਵੱਈਏ ਨੂੰ ਗੈਰ ਪ੍ਰੋਫੈਸ਼ਨਲ ਦੱਸਦਿਆਂ ਮੁਆਫੀ ਮੰਗੀ।

ਦੱਖਣੀ ਅਫਰੀਕਾ ਖਿਲਾਫ ਚੌਥੇ ਟੈਸਟ ਦੇ ਪਹਿਲੇ ਦਿਨ ਸਟੋਕਸ ਜਦੋਂ ਆਊਟ ਹੋ ਕੇ ਪਵੇਲੀਅਨ ਪਰਤ ਰਹੇ ਸੀ ਤਦ ਇਹ ਘਟਨਾ ਹੋਈ। ਇੰਗਲੈਂਡ ਨੂੰ 4 ਟੈਟ ਮੈਚਾਂ ਦੀ ਸੀਰੀਜ਼ ਵਿਚ 2-1 ਦੀ ਬੜ੍ਹਤ ਦਿਵਾਉਣ ਵਿਚ ਅਹਿਮ ਭੂਮਿਕਾ ਨਿਭਾਉਣ ਵਾਲੇ ਬੇਨ ਸਟੋਕਸ ਇਸ ਪਾਰੀ ਵਿਚ 2 ਦੌੜਾਂ ਬਣਾ ਕੇ ਆਊਟ ਹੋਏ ਸਨ। ਉਹ ਜਦੋਂ ਪਵੇਲੀਅਨ ਦੇ ਕੋਲ ਪਹੁੰਚੇ ਤਦ ਦੱਖਣੀ ਅਫਰੀਕਾ ਵਨ ਡੇ ਟੀਮ ਦੀ ਟੀ-ਸ਼ਰਟ ਪਹਿਨੇ ਇਕ ਦਰਸ਼ਕ ਨੇ ਉਸ ਦੀ ਬੇਇੱਜ਼ਤੀ ਕਰਦਿਆਂ ਇਤਰਾਜ਼ਯੋਗ ਕੁਮੈਂਟਸ ਕੀਤੇ। ਸਟੋਕਸ ਨੂੰ ਇਸ ’ਤੇ ਗੁੱਸਾ ਆ ਗਿਆ ਅਤੇ ਉਸ ਨੇ ਉਸ ਦਰਸ਼ਕ ਨੂੰ ਗਾਲਾਂ ਕੱਢ ਦਿੱਤੀਆਂ। ਇਸ ਘਟਨਾ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਸਟੋਕਸ ਨੂੰ ਸੋਸ਼ਲ ਮੀਡੀਆ ਰਾਹੀਂ ਇਸ ’ਤੇ ਮੁਆਫੀ ਮੰਗਣੀ ਪਈ।

ਸਟੋਕਸ ਨੇ ਟਵਿੱਟਰ ’ਤੇ ਮੁਆਫੀ ਮੰਗਦਿਆਂ ਲਿਖਿਆ, ‘‘ਲਾਈਵ ਟੈਲੀਕਾਸਟ ਦੌਰਾਨ ਮੈਨੂੰ ਅਸ਼ਲੀਲ ਭਾਸ਼ਾ ਦੀ ਵਰਤੋਂ ਕਰਦਿਆਂ ਦੇਖਿਆ ਅਤੇ ਸੁਣਿਆ ਗਿਆ ਜਿਸ ਦੇ ਲਈ ਮੈਂ ਮੁਆਫੀ ਮੰਗਦਾ ਹਾਂ। ਮੈਨੂੰ ਇਸ ਤਰ੍ਹਾਂ ਦੀ ਪ੍ਰਤੀਕਿਰਿਆ ਨਹੀਂ ਦੇਣੀ ਚਾਹੀਦੀ ਸੀ। ਜਦੋਂ ਮੈਂ ਆਊਟ ਹੋ ਕੇ ਬਾਹਰ ਜਾ ਰਿਹਾ ਸੀ ਤਦ ਲਗਾਤਾਰ ਮੇਰੇ ਖਿਲਾਫ ਇਤਰਾਜ਼ਯੋਗ ਭਾਸ਼ਾ ਦੀ ਵੀ ਵਰਤੋਂ ਕੀਤੀ ਗਈ, ਇਸ ਦੇ ਬਾਵਜੂਦ ਮੇਰੀ ਪ੍ਰਤਿਕਿਰਿਆ ਪ੍ਰੋਫੈਸ਼ਨਲ ਨਹੀਂ ਸੀ। ਮੈਂ ਦੁਨੀਆ ਭਰ ਵਿਚ ਦੇਖ ਰਹੇ ਆਪਣੇ ਪ੍ਰਸ਼ੰਸਕਾਂ ਤੋਂ ਮੁਆਫੀ ਮੰਗਦਾ ਹਾਂ।’’

ਹੋ ਸਕਦੀ ਹੈ ਕਾਰਵਾਈ
ਇੰਗਲੈਂਡ ਅਤੇ ਵੇਲਸ ਕ੍ਰਿਕਟ ਬੋਰਡ ਨੇ ਬਿਆਨ ’ਚ ਕਿਹਾ ਕਿ ਉਸ ਦੀ ਟੀਮ ਦੇ ਖਿਡਾਰੀਆਂ ਅਤੇ ਸਟਾਫ ਨੂੰ ਪਹਿਲੇ ਦਿਨ ਇਤਰਾਜ਼ਯੋਗ ਕੁਮੈਂਟਸ ਦਾ ਸਾਹਮਣਾ ਕਰਨਾ ਪਿਆ। ਸਟੋਕਸ ਨੇ ਆਪਣੇ ਰਵੱਈਏ ਲਈ ਆਈ. ਸੀ. ਸੀ. ਦੀ ਅਨੁਸ਼ਾਸਨੀ ਕਾਰਵਾਈ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਉਸ ’ਤੇ ਖੇਡ ਜ਼ਾਬਤਾ ਦੀ ਉਲੰਘਣਾ ਦੇ (ਲੈਵਲ ਵਨ) ਦਾ ਮਾਮਲਾ ਬਣੇਗਾ।


Related News