IPL-13 ਨਾਲ ਸ਼ੁਰੂਆਤੀ ਹਫਤੇ ''ਚ ਨਹੀਂ ਜੁੜਨਗੇ ਸਟੋਕਸ ਤੇ ਵਾਰਨਰ
Friday, Aug 14, 2020 - 11:14 PM (IST)

ਨਵੀਂ ਦਿੱਲੀ– ਆਈ. ਪੀ. ਐੱਲ.-13 ਦੀ ਸ਼ੁਰੂਆਤ 19 ਸਤੰਬਰ ਤੋਂ ਹੋਣੀ ਹੈ ਪਰ ਟੂਰਨਾਮੈਂਟ ਦੇ ਸ਼ੁਰੂਆਤੀ ਹਫਤੇ ਕਈ ਵੱਡੇ ਨਾਂ ਇਸ ਵਿਚ ਹਿੱਸਾ ਨਹੀਂ ਲੈ ਸਕਣਗੇ। ਇੰਗਲੈਂਡ ਤੇ ਆਸਟਰੇਲੀਆ ਵਿਚਾਲੇ ਇਸ ਦੌਰਾਨ ਹੋਣ ਵਾਲੀ ਟੀ-20 ਸੀਰੀਜ਼ ਦੇ ਕਾਰਣ ਕਈ ਸਟਾਰ ਆਈ. ਪੀ. ਐੱਲ. ਨਾਲ ਨਹੀਂ ਜੁੜਨਗੇ। ਸਾਰੀਆਂ 8 ਫ੍ਰੈਂਚਾਈਜ਼ੀਆਂ ਵਿਚ ਸਿਰਫ ਮੁੰਬਈ ਇੰਡੀਅਨਜ਼ ਦੀ ਟੀਮ ਹੀ ਅਜਿਹੀ ਹੈ, ਜਿਸ ਦੇ ਸਾਰੇ ਖਿਡਾਰੀ ਆਈ. ਪੀ. ਐੱਲ. ਦੀ ਸ਼ੁਰੂਆਤ ਤੋਂ ਹੀ ਟੀਮ ਨਾਲ ਰਹਿਣਗੇ, ਉਥੇ ਹੀ ਕਿੰਗਜ਼ ਇਲੈਵਨ ਪੰਜਾਬ ਦਾ ਗਲੇਨ ਮੈਕਸਵੈੱਲ ਵੀ ਅਜੇ ਟੀਮ ਨਾਲ ਨਹੀਂ ਜੁੜੇਗਾ।
ਰਾਜਸਥਾਨ ਤੇ ਦਿੱਲੀ ਹੋਣਗੇ ਸਭ ਤੋਂ ਵੱਧ ਪ੍ਰਭਾਵਿਤ
ਕੌਮਾਂਤਰੀ ਕ੍ਰਿਕਟ ਸ਼ੁਰੂ ਹੋਣ ਦੇ ਕਾਰਣ ਰਾਜਸਥਾਨ ਤੇ ਦਿੱਲੀ ਦੀਆਂ ਟੀਮਾਂ ਨੂੰ ਇਸਦਾ ਜ਼ਿਆਦਾ ਨੁਕਸਾਨ ਹੋਵੇਗਾ। ਰਾਜਸਥਾਨ ਦੇ ਛੇ ਖਿਡਾਰੀ ਅਜਿਹੇ ਹਨ, ਜਿਹੜੇ ਕਿਸੇ ਨਾ ਕਿਸੇ ਕਾਰਣ ਆਈ. ਪੀ. ਐੱਲ. ਦੇ ਸ਼ੁਰੂਆਤੀ ਹਫਤੇ ਵਿਚ ਹਿੱਸਾ ਨਹੀਂ ਲੈ ਸਕਣਗੇ। ਇਸ ਵਿਚ ਇਕ ਵੱਡਾ ਨਾਂ ਬੇਨ ਸਟੋਕਸ ਦਾ ਵੀ ਹੈ। ਸਟੀਵ ਸਮਿਥ ਤੇ ਜੋਸ ਬਟਲਰ ਵੀ ਅਜੇ ਰਾਜਸਥਾਨ ਦੇ ਨਾਲ ਨਹੀਂ ਜੁੜਣਗੇ, ਉਥੇ ਹੀ ਦਿੱਲੀ ਨੂੰ ਜੈਸਨ ਰਾਏ, ਕ੍ਰਿਸ ਵੋਕਸ ਤੇ ਐਲਕਸ ਕੇਰੀ ਦਾ ਸਾਥ ਨਹੀਂ ਮਿਲੇਗਾ।
ਉਹ ਖਿਡਾਰੀ ਜਿਹੜੇ ਪਹਿਲੇ ਹਫਤੇ ਨਹੀਂ ਖੇਡਣਗੇ-
ਚੇਨਈ ਸੁਪਰ ਕਿੰਗਜ਼ : ਜੋਸ਼ ਹੇਜ਼ਲਵੁਡ, ਸੈਮ ਕਿਊਰੇਨ।
ਕੋਲਕਾਤਾ ਨਾਈਟ ਰਾਈਡਰਜ਼ : ਪੈਟ ਕਮਿੰਸ, ਇਯੋਨ ਮੋਰਗਨ, ਮਿਸ਼ੇਲ ਮਾਰਸ਼।
ਮੁੰਬਈ ਇੰਡੀਅਨਜ਼ : ਕੋਈ ਨਹੀਂ।
ਸਨਰਾਈਜ਼ਰਜ਼ ਹੈਦਰਾਬਾਦ : ਡੇਵਿਡ ਵਾਰਨਰ, ਜਾਨੀ ਬੇਅਰਸਟੋ, ਮਿਸ਼ੇਲ ਮਾਰਸ਼।
ਰਾਇਲ ਚੈਲੰਜ਼ਰਜ਼ ਬੈਂਗਲੁਰੂ : ਮੋਈਨ ਅਲੀ, ਆਰੋਨ ਫਿੰਚ, ਜੋਸ਼ੂਆ ਫਿਲਿਪ, ਕੇਨ ਰਿਚਰਡਸਨ।
ਦਿੱਲੀ ਕੈਪੀਟਲਸ : ਜੈਸਨ ਰਾਏ, ਐਲਕਸ ਕੇਰੀ, ਮਾਰਕਸ ਸਟੋਇੰਸ, ਕ੍ਰਿਸ ਵੋਕਸ।
ਰਾਜਸਥਾਨ ਰਾਇਲਜ਼ : ਜੋਸ ਬਟਲਰ, ਸਟੀਵ ਸਮਿਥ, ਜੋਫ੍ਰਾ ਆਰਚਰ, ਬੇਨ ਸਟੋਕਸ, ਐਂਡ੍ਰਿਊ ਟਾਏ, ਟਾਮ ਕਿਊਰੇਨ।
ਕਿੰਗਜ਼ ਇਲੈਵਨ ਪੰਜਾਬ : ਗਲੇਨ ਮੈਕਸਵੈੱਲ।