ਅਜੇ ਸੰਨਿਆਸ ''ਤੇ ਵਿਚਾਰ ਨਹੀਂ ਕੀਤਾ : ਆਨੰਦ

07/22/2017 2:02:26 AM

ਚੇਨਈ— ਸਾਬਕਾ ਵਿਸ਼ਵ ਚੈਂਪੀਅਨ ਵਿਸ਼ਵਨਾਥਨ ਆਨੰਦ ਨੂੰ ਇਨ੍ਹਾਂ ਦਿਨਾਂ 'ਚ ਸੰਨਿਆਸ ਸ਼ਬਦ ਕਾਫੀ ਸੁਣਨ ਨੂੰ ਮਿਲ ਰਿਹਾ ਹੈ ਪਰ 2017 'ਚ ਚੰਗਾ ਪ੍ਰਦਰਸ਼ਨ ਨਾ ਦੇ ਕਰਨ ਦੇ ਬਾਵਜੂਦ ਇਸ ਧਾਕੜ ਸ਼ਤਰੰਜ ਖਿਡਾਰੀ ਨੇ ਕਿਹਾ ਕਿ ਉਸ ਨੇ ਫਿਲਹਾਲ ਖੇਡ ਛੱਡਣ 'ਤੇ ਵਿਚਾਰ ਨਹੀਂ ਕੀਤਾ ਹੈ।
ਅਮਰੀਕਾ ਦੇ ਸੇਂਟ ਲੂਈ 'ਚ ਟੂਰਨਾਮੈਂਟ ਤੋਂ ਪਹਿਲਾਂ 47 ਸਾਲ ਦਾ ਆਨੰਦ ਕੁਝ ਸਮੇਂ ਦੀ ਬ੍ਰੇਕ ਲੈ ਰਿਹਾ ਹੈ। ਅਮਰੀਕਾ 'ਚ ਹੋਣ ਵਾਲੇ ਇਸ ਟੂਰਨਾਮੈਂਟ 'ਚ ਸਾਰਿਆਂ ਦੀਆਂ ਨਜ਼ਰਾਂ ਰੂਸ ਦੇ ਮਹਾਨ ਸ਼ਤਰੰਜ ਖਿਡਾਰੀ ਗੈਰੀ ਕਾਸਪਰੋਵ 'ਤੇ ਹੋਣਗੀਆਂ, ਜਿਹੜਾ ਸਾਰਿਆਂ ਨੂੰ ਹੈਰਾਨ ਕਰਦਿਆਂ ਵਾਪਸੀ ਕਰ ਰਿਹਾ ਹੈ।


Related News