ਸਨਰਾਈਜ਼ਰਸ ਹੈਦਰਾਬਾਦ ਦੇ ਗੇਂਦਬਾਜ਼ੀ ਕੋਚ ਦਾ ਅਹੁਦਾ ਛੱਡੇਗਾ ਸਟੇਨ

Thursday, Oct 17, 2024 - 06:57 PM (IST)

ਸਨਰਾਈਜ਼ਰਸ ਹੈਦਰਾਬਾਦ ਦੇ ਗੇਂਦਬਾਜ਼ੀ ਕੋਚ ਦਾ ਅਹੁਦਾ ਛੱਡੇਗਾ ਸਟੇਨ

ਮੁੰਬਈ- ਦੱਖਣੀ ਅਫਰੀਕਾ ਦੇ ਸਾਬਕਾ ਤੇਜ਼ ਗੇਂਦਬਾਜ਼ ਡੇਲ ਸਟੇਨ ਨੇ ਪੁਸ਼ਟੀ ਕੀਤੀ ਹੈ ਕਿ ਉਹ ਇੰਡੀਅਨ ਪ੍ਰੀਮੀਅਰ ਲੀਗ ਦੇ ਅਗਲੇ ਸੈਸ਼ਨ ’ਚ ਸਨਰਾਈਜ਼ਰਸ ਹੈਦਰਾਬਾਦ ਦਾ ਗੇਂਦਬਾਜ਼ੀ ਕੋਚ ਨਹੀਂ ਹੋਵੇਗਾ। ਉਹ ਐੱਸ. ਏ. 20 ਲੀਗ ’ਚ ਸਨਰਾਈਜ਼ਰਸ ਦੀ ਦੂਸਰੀ ਟੀਮ ਸਨਰਾਈਜ਼ਰਸ ਈਸਟਰਨ ਕੈਪ ਨਾਲ ਬਣਿਆ ਰਹੇਗਾ, ਜਿਸ ਨੇ ਪਹਿਲੇ 2 ਸੈਸ਼ਨ ’ਚ ਖਿਤਾਬ ਜਿੱਤੇ ਹਨ।

ਸਟੇਨ ਨੇ  ਕਿਹਾ ਕਿ ਸਨਰਾਈਜ਼ਰਸ ਹੈਦਰਾਬਾਦ ਦਾ ਧੰਨਵਾਦ, ਜਿਸ ਦੇ ਨਾਲ ਮੈਂ ਆਈ. ਪੀ. ਐੱਲ. ਵਿਚ ਗੇਂਦਬਾਜ਼ੀ ਕੋਚ ਰਿਹਾ। ਮਾੜੀ ਕਿਸਮਤ ਨਾਲ ਮੈਂ ਹੁਣ ਆਈ. ਪੀ. ਐੱਲ. 2025 ਲਈ ਨਹੀਂ ਪਰਤਾਂਗਾ। ਲੇਕਿਨ ਮੈਂ ਸਨਰਾਈਜ਼ਰਸ ਈਸਟਰਨ ਕੈਪ ਨਾਲ ਐੱਸ. ਏ. 20 ਵਿਚ ਬਣਿਆ ਰਹਾਂਗਾ। ਸਾਡੀ ਕੋਸ਼ਿਸ਼ ਲਗਾਤਾਰ ਤੀਸਰਾ ਖਿਤਾਬ ਜਿੱਤਣ ਦੀ ਰਹੇਗੀ। ਸਟੇਨ ਪਿਛਲੇ ਸਾਲ ਸਨਰਾਈਜ਼ਰਸ ਦੇ ਨਾਲ ਨਹੀਂ ਸੀ। ਸਨਰਾਈਜ਼ਰਸ ਨੇ 2016 ’ਚ ਖਿਤਾਬ ਜਿੱਤਿਆ ਅਤੇ 2018 ਨੂੰ ਫਾਈਨਲ ਖੇਡਿਆ ਸੀ। ਨਿਊਜ਼ੀਲੈਂਡ ਦਾ ਸਾਬਕਾ ਗੇਂਦਬਾਜ਼ ਫ੍ਰੈਂਕਲਿਨ ਉਸ ਦਾ ਜਗ੍ਹਾ ਲਵੇਗਾ।
 


author

Tarsem Singh

Content Editor

Related News