ਸਟੀਵਨ ਸਮਿਥ ਦੇ ਬਚਾਅ ''ਚ ਬੋਲੇ ਸੈਮੀ, ਕਿਹਾ ਗਲਤੀ ਦੇ ਲਈ ਬਾਰ-ਬਾਰ ਕੋਸਣਾ ਗਲਤ
Friday, Jun 29, 2018 - 02:59 PM (IST)

ਨਵੀਂ ਦਿੱਲੀ—ਵੈਸਟਇੰਡੀਜ਼ ਦੇ ਸਾਬਕਾ ਕਪਤਾਨ ਡੈਰੇਨ ਸੈਮੀ ਨੇ ਬਾਲ ਟੈਂਪਰਿੰਗ ਮਾਮਲੇ 'ਚ ਆਸਟ੍ਰੇਲੀਆ ਦੇ ਸਾਬਕਾ ਕਪਤਾਨ ਸਟੀਵਨ ਸਮਿਥ ਦੇ ਨਾਲ ਹੋ ਰਹੀਆਂ ਘਟਨਾਵਾਂ ਨੂੰ ਲੈ ਕੇ ਮੀਡੀਆ ਦੀ ਆਲੋਚਨਾ ਕੀਤੀ ਹੈ, ਵੈੱਬਸਾਈਟ ਈ.ਐੱਸ.ਪੀ.ਐੱਨ.ਕ੍ਰਿਕਇੰਫੋ ਅਨੁਸਾਰ, ਸੈਮੀ ਨੇ ਕਿਹਾ ਕਿ ਮੀਡੀਆ ਨੂੰ ਗੇਂਦ ਟੈਂਪਰਿੰਗ ਮਾਮਲੇ ਤੋਂ ਬਾਹਰ ਆਉਣਾ ਚਾਹੀਦਾ ਹੈ ਅਤੇ ਸਮਿਥ ਨੂੰ ਫਿਰ ਤੋਂ ਆਪਣਾ ਕ੍ਰਿਕਟ ਕਰੀਅਰ ਸ਼ੁਰੂ ਕਰ ਦੇਣਾ ਚਾਹੀਦਾ ਹੈ। ਸਮਿਥ ਅਤੇ ਸੈਮੀ ਕਨਾਡਾ ਗਲੋਬਲ ਟੀ-20 ਲੀਗ 'ਚ ਖੇਡ ਰਹੇ ਹਨ। ਦੋਨੋਂ ਖਿਡਾਰੀ ਲੀਗ ਦੇ ਟੋਰੰਟੋ ਨੈਸ਼ਨਲ ਟੀਮ ਦਾ ਹਿੱਸਾ ਹਨ, ਜਿਸਦੇ ਕਪਤਾਨ ਸੈਮੀ ਹਨ।ਸੈਮੀ ਨੇ ਕੁਝ ਦਿਨ ਪਹਿਲਾਂ ਨਿਊਯਾਰਕ ਦੇ ਇਕ ਬਾਰ 'ਚ ਸਮਿਥ ਦੀ ਫੋਟੋ 'ਤੇ ਮੀਡੀਆ ਨਾਲ ਗੱਲਬਾਤ ਕੀਤੀ, ਸਮਿਥ ਬਾਰ 'ਚ ਇਕੱਲੇ ਬੈਠਕੇ ਸ਼ਰਾਬ ਪੀ ਰਹੇ ਸਨ, ਸਮਿਥ ਅਤੇ ਡੇਵਿਡ ਵਾਰਨਰ ਬਾਲ ਟੈਂਪਰਿੰਗ ਮਾਮਲੇ 'ਚ ਇਕ ਇਕ ਸਾਲ ਦਾ ਬੈਨ ਝੇਲ ਰਹੇ ਹਨ।
ਸੈਮੀ ਨੇ ਕਿਹਾ,' ਤੁਸੀਂ ਗਲਤੀ ਕਰਦੇ ਹੋ, ਤੁਹਾਡੀਆਂ ਗਲਤੀਆਂ ਦੇ ਲਈ ਸਜ਼ਾ ਹੈ, ਪਰ ਇਸਦਾ ਮਤਲਬ ਇਹ ਨਹੀਂ ਹੈ ਕਿ ਸਭ ਕੁਝ ਠੀਕ ਹੈ, ਤੁਸੀਂ ਗਲਤੀਆਂ ਦੇ ਬਦਲੇ ਉਸਦੀ ਕੀਮਤ ਚੁਕਾਉਂਦੇ ਹੋ ਤੇ ਮਾਫੀ ਮੰਗਦੇ ਹੋ ਅਤੇ ਅੱਗੇ ਵਧਦੇ ਹੋ। ਉਹ (ਸਮਿਥ ) ਇਹ ਸਭ ਕਰ ਚੁੱਕੇ ਹਨ, ਉਨ੍ਹਾਂ ਨੂੰ ਆਈ.ਪੀ.ਐੱਲ. ਤੋਂ ਬਰਖਾਸਤ ਕਰ ਦਿੱਤਾ ਗਿਆ ਸੀ, ਪਰ ਫਿਰ ਵੀ ਜ਼ਿੰਦਗੀ ਚੱਲ ਰਹੀ ਹੈ।'
ਆਪਣੀ ਕਪਤਾਨੀ 'ਚ 2016 'ਚ ਵੈਸਟਇੰਡੀਜ਼ ਨੂੰ ਟੀ-20 ਖਿਤਾਬ ਦਿਵਾ ਚੁੱਕੇ ਸੈਮੀ ਨੇ ਕਿਹਾ, ' ਇਸ ਫੋਟੋ ਨੂੰ ਦੇਖ ਕੇ ਮੈਨੂੰ ਅਜਿਹਾ ਲੱਗਦਾ ਹੈ ਕਿ ਇਹ ਅਜਿਹੀ ਚੀਜ਼ ਸੀ ਜਿਸਨੂੰ ਨਹੀਂ ਕੀਤਾ ਜਾਣਾ ਚਾਹੀਦਾ ਸੀ, ਪਰ ਇਹ ਪੂਰੀ ਤਰ੍ਹਾਂ ਨਾਲ ਮੀਡੀਆ 'ਤੇ ਨਿਰਭਰ ਕਰਦਾ ਹੈ, ਇਕ ਖਿਡਾਰੀ ਨੂੰ ਲੱਖਾਂ ਲੋਕ ਫੋਲੋ ਕਰਦੇ ਹਨ ਉਸਨੂੰ ਲੋਕਾਂ ਦੇ ਸਾਹਮਣੇ ਆਦਰਸ਼ ਸਥਾਪਿਤ ਕਰਨਾ ਚਾਹੀਦਾ ਹੈ, ਪਰ ਅਸੀਂ ਵੀ ਗਲਤੀਆਂ ਕਰਦੇ ਹਾਂ, ਇਸਦਾ ਇਹ ਮਤਲਬ ਨਹੀਂ ਹੈ ਕਿ ਤੁਸੀਂ (ਮੀਡੀਆ) ਸਾਡੀਆਂ ਗਲਤੀਆਂ ਦੇ ਲਈ ਸਾਨੂੰ ਬਾਰ-ਬਾਰ ਕੋਸਦੇ ਰਹੋਂ।