ਹੈਡਿੰਗਲੇ ਦੀ ਹਾਰ ਤੋਂ ਬਾਅਦ ਕੰਗਾਰੂ ਟੀਮ ਨਾਲ ਜੁਡ਼ੇ ਵਾ, ਨਿਭਾਉਣਗੇ ਇਹ ਜ਼ਿੰਮੇਵਾਰੀ
Monday, Sep 02, 2019 - 06:00 PM (IST)

ਮੈਨਚੈਸਟਰ : ਸਾਬਕਾ ਆਸਟਰੇਲੀਆਈ ਕਪਤਾਨ ਸਟੀਵ ਵਾ ਹੈਡਿੰਗਲੇ ’ਚ ਮਿਲੀ ਹਾਰ ਦੇ ਬਾਅਦ ਇੰਗਲੈਂਡ ਖਿਲਾਫ ਬਾਕੀ 2 ਏਸ਼ੇਜ਼ ਟੈਸਟ ਲਈ ਆਸਟਰੇਲੀਆ ਕ੍ਰਿਕਟ ਟੀਮ ਨਾਲ ਫਿਰ ਮੈਂਟਰ ਦੇ ਰੂਪ ’ਚ ਜੁੜ ਗਏ ਹਨ। ਆਸਟਰੇਲੀਆ ਹੈਡਿੰਗਲੇ ਵਿਚ ਜਿੱਤ ਦੇ ਕੰਢੇ ਸੀ ਪਰ ਬੇਨ ਸਟੋਕਸ ਨੇ 135 ਦੌੜਾਂ ਬਣਾ ਕੇ ਇੰਗਲੈਂਡ ਨੂੰ ਚਮਤਕਾਰੀ ਜਿੱਤ ਦਿਵਾ ਦਿੱਤੀ। ਵਾ ਐਤਵਾਰ ਦੀ ਰਾਤ ਇੱਥੇ ਪਹੁੰਚੇ ਜਦਕਿ ਚੌਥਾ ਟੈਸਟ ਬੁੱਧਵਾਰ ਨੂੰ ਖੇਡਿਆ ਜਾਵੇਗਾ। ਉਹ ਪਹਿਲੇ 2 ਟੈਸਟਾਂ ਵਿਚ ਮੈਂਟਰ ਦੇ ਰੂਪ ’ਚ ਨਾਲ ਸਨ। ਆਸਟਰੇਲੀਆ ਦੇ ਮੁੱਖ ਕੋਚ ਜਸਟਿਨ ਲੈਂਗਰ ਨੇ ਕਿਹਾ, ‘‘ਅਸÄ ਵਾ ਨੂੰ ਤੀਜੇ ਟੈਸਟ ਲਈ ਵੀ ਰੁਕਣ ਲਈ ਕਿਹਾ ਸੀ ਪਰ ਉਨ੍ਹਾਂ ਨੂੰ ਇਕ ਪ੍ਰੋਗਰਾਮ ਲਈ ਵਾਪਸ ਜਾਣਾ ਸੀ। ਇੰਨੇ ਸਮੇਂ ਤੋਂ ਖੇਡ ਤੋਂ ਦੂਰ ਰਹਿੰਦਿਆਂ ਵੀ ਉਨ੍ਹਾਂ ਦਾ ਜੁਨੂਨ ਅਤੇ ਉਤਸ਼ਾਹ ਸ਼ਲਾਘਾਯੋਗ ਹੈ। ਉਨ੍ਹਾਂ ਅਤੇ ਰਿਕੀ ਪੋਂਟਿੰਗ ਵਰਗੇ ਖਿਡਾਰੀਆਂ ਦਾ ਟੀਮ ’ਤੇ ਕਾਫੀ ਚੰਗਾ ਅਸਰ ਪੈਂਦਾ ਹੈ।