ਸਮਿਥ ਨੇ ਪਿਚ ''ਤੇ ਡਿੱਗਦਿਆਂ ਲਗਾਇਆ ਹੈਰਾਨ ਕਰਨ ਵਾਲਾ ਸ਼ਾਟ, ਪੂਰਾ ਕੀਤਾ ਅਰਧ ਸੈਂਕੜਾ (Video)

Thursday, Sep 05, 2019 - 02:34 PM (IST)

ਸਮਿਥ ਨੇ ਪਿਚ ''ਤੇ ਡਿੱਗਦਿਆਂ ਲਗਾਇਆ ਹੈਰਾਨ ਕਰਨ ਵਾਲਾ ਸ਼ਾਟ, ਪੂਰਾ ਕੀਤਾ ਅਰਧ ਸੈਂਕੜਾ (Video)

ਨਵੀਂ ਦਿੱਲੀ : ਏਸ਼ੇਜ਼ ਸੀਰੀਜ਼ ਦੌਰਾਨ ਆਸਰੇਲੀਅਨ ਕ੍ਰਿਕਟਰ ਸਟੀਵ ਸਮਿਥ ਨੇ ਮੈਨਚੈਸਟਰ ਦੇ ਮੈਦਾਨ 'ਤੇ ਖੇਡੇ ਗਏ ਚੌਥੇ ਟੈਸਟ ਵਿਚ ਹੈਰਾਨ ਕਰਨ ਵਾਲਾ ਸ਼ਾਟ ਲਗਾ ਕੇ ਆਪਣਾ ਅਰਧ ਸੈਂਕੜਾ ਪੂਰਾ ਕੀਤਾ। ਦਰਅਸਲ ਆਸਟਰੇਲੀਆਈ ਟੀਮ ਜਦੋਂ 28 ਦੌੜਾਂ 'ਤੇ ਆਪਣੀਆਂ 2 ਵਿਕਟਾਂ ਗੁਆ ਚੁੱਕੀ ਸੀ ਤਦ ਕ੍ਰੀਜ਼ 'ਤੇ ਉੱਤਰੇ ਸਮਿਥ ਨੇ ਲਾਬੁਸ਼ੇਨ ਦੇ ਨਾਲ ਮਿਲ ਕੇ 116 ਦੌੜਾਂ ਦੀ ਸਾਂਝੇਦਾਰੀ ਕੀਤੀ ਅਤੇ ਆਪਣੀ ਟੀਮ ਨੂੰ ਮੁਸ਼ਕਿਲ ਹਾਲਾਤਾਂ 'ਚੋਂ ਬਾਹਰ ਕੱਢਿਆ ਪਰ ਮੈਚ ਵਿਚ ਦਿਲਚਸਪ ਪਲ ਉਸ ਸਮੇਂ ਆਇਆ ਜਦੋਂ ਸਮਿਥ ਨੇ ਆਪਣਾ ਅਰਧ ਸੈਂਕੜਾ ਪੂਰਾ ਕਰਨ ਲਈ ਇਕ ਅਜਿਹਾ ਸ਼ਾਟ ਖੇਡਿਆ ਜਿਸ ਕਾਰਨ ਉਹ ਪਿਚ 'ਤੇ ਡਿੱਗ ਗਏ।

ਦੱਸ ਦਈਏ ਕਿ ਏਸ਼ੇਜ਼ ਸੀਰੀਜ਼ ਦੌਰਾਨ ਸਮਿਥ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ ਹੈ। ਪਹਿਲੇ ਟੈਸਟ ਦੀਆਂ ਦੋਵਾਂ ਪਾਰੀਆਂ ਵਿਚ ਸੈਂਕੜਾ ਲਗਾਉਣ ਦੇ ਬਾਅਦ ਉਸਨੇ ਦੂਜੇ ਟੈਸਟ ਵਿਚ ਵੀ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ। ਸਮਿਥ ਦੇ ਨਾਂ ਵੈਸੇ ਵੀ ਏਸ਼ੇਜ਼ ਦੀ ਲਗਾਤਾਰ 8 ਪਾਰੀਆਂ ਵਿਚ 50 ਤੋਂ ਵੱਧ ਦੌੜਾਂ ਬਣਾਉਣ ਦਾ ਰਿਕਾਰਡ ਦਰਜ ਹੈ। ਪਿਛਲੇ 8 ਟੈਸਟਾਂ ਵਿਚ ਉਸਦਾ ਇੰਗਲੈਂਡ ਖਿਲਾਪ 130 ਤੋਂ ਵੀ ਜ਼ਿਆਦਾ ਔਸਤ ਹੈ। ਤੀਜੇ ਟੈਸਟ ਵਿਚ ਵੀ ਉਹ ਫਿੱਟ ਨਾ ਹੋਣ ਕਾਰਨ ਖੇਡ ਨਹੀਂ ਸਕੇ ਸੀ ਪਰ ਹੁਣ ਚੌਥੇ ਟੈਸਟ ਦੀ ਪਹਿਲੀ ਪਾਰੀ ਵਿਚ ਉਸਨੇ ਅਰਧ ਸੈਂਕੜਾ ਲਗਾ ਕੇ ਖੁੱਦ ਨੂੰ ਸਾਬਤ ਕਰ ਦਿੱਤਾ ਹੈ।


Related News