ਕਦੀ ਦੁਨੀਆ ਸਾਹਮਣੇ ਬਹੁਤ ਰੋਏ ਸਨ ਸਮਿਥ, ਦੁਬਾਰਾ ਕਪਤਾਨੀ ਮਿਲਦੇ ਹੀ ਕੀਤੀ ਸਾਰਿਆਂ ਦੀ ਬੋਲਤੀ ਬੰਦ

Sunday, Apr 21, 2019 - 10:48 AM (IST)

ਕਦੀ ਦੁਨੀਆ ਸਾਹਮਣੇ ਬਹੁਤ ਰੋਏ ਸਨ ਸਮਿਥ, ਦੁਬਾਰਾ ਕਪਤਾਨੀ ਮਿਲਦੇ ਹੀ ਕੀਤੀ ਸਾਰਿਆਂ ਦੀ ਬੋਲਤੀ ਬੰਦ

ਸਪੋਰਟਸ ਡੈਸਕ— ਆਈ.ਪੀ.ਐੱਲ. 2019 ਦੇ 36ਵੇਂ ਮੈਚ 'ਚ ਰਾਜਸਥਾਨ ਰਾਇਲਜ਼ ਨੇ ਮੁੰਬਈ ਇੰਡੀਅਨਜ਼ ਨੂੰ 5 ਵਿਕਟਾਂ ਨਾਲ ਹਰਾ ਦਿੱਤਾ। ਮੈਚ 'ਚ ਰਾਜਸਥਾਨ ਦੀ ਕਮਾਨ ਅਜਿੰਕਯ ਰਹਾਨੇ ਦੀ ਜਗ੍ਹਾ ਸਟੀਵ ਸਮਿਥ ਨੂੰ ਦਿੱਤੀ ਗਈ। ਲਗਭਗ 1 ਸਾਲ ਬਾਅਦ ਸਮਿਥ ਇਕ ਵਾਰ ਫਿਰ ਕਪਤਾਨੀ ਕਰਦੇ ਦਿਸੇ।
PunjabKesari
ਦਰਅਸਲ, 28 ਮਾਰਚ ਨੂੰ ਗੇਂਦ ਨਾਲ ਛੇੜਛਾੜ ਦੇ ਵਿਵਾਦ ਦੇ ਬਾਅਦ ਕਪਤਾਨ ਸਮਿਥ ਨੂੰ 12 ਮਹੀਨਿਆਂ ਲਈ ਪਾਬੰਦੀ ਲਗਾ ਦਿੱਤੀ ਗਈ ਸੀ। ਨਾਲ ਹੀ ਉਨ੍ਹਾਂ ਤੋਂ ਆਸਟਰੇਲੀਆ ਦੀ ਕਪਤਾਨੀ ਵੀ ਖੋਹ ਲਈ ਸੀ। ਇੰਨਾ ਹੀ ਨਹੀਂ ਸਮਿਥ ਨੂੰ ਆਈ.ਪੀ.ਐੱਲ. 2018 'ਚ ਹਿੱਸਾ ਲੈਣ ਤੋਂ ਰੋਕ ਦਿੱਤਾ ਗਿਆ ਸੀ। ਨਾਲ ਹੀ ਉਨ੍ਹਾਂ ਤੋਂ ਤੁਰੰਤ ਰਾਜਸਥਾਨ ਰਾਇਲਸ ਦੀ ਕਪਤਾਨੀ ਵੀ ਖੋਹ ਲਈ ਗਈ ਸੀ। ਗੇਂਦ ਨਾਲ ਛੇੜਛਾੜ ਦੇ ਬਾਅਦ ਇਕ ਪ੍ਰੈੱਸ ਕਾਨਫਰੰਸ ਦੇ ਦੌਰਾਨ ਸਮਿਥ ਆਪਣੀ ਗਲਤੀ ਮੰਨਦੇ ਹੋਏ ਬੁਕ-ਬੁਕ ਰੋਣ ਲੱਗੇ ਸਨ। 
PunjabKesari
ਹੁਣ ਲਗਭਗ 1 ਸਾਲ ਬਾਅਦ ਇਕ ਵਾਰ ਫਿਰ ਤੋਂ ਸਮਿਥ ਕਪਤਾਨ ਦੀ ਭੂਮਿਕਾ ਅਦਾ ਕਰਦੇ ਦਿਸੇ। ਸ਼ਨੀਵਾਰ ਨੂੰ ਮੁੰਬਈ ਖਿਲਾਫ ਜੈਪੁਰ 'ਚ ਖੇਡੇ ਗਏ 36ਵੇਂ ਮੈਚ 'ਚ ਸਮਿਥ ਨੂੰ ਰਹਾਨੇ ਦੀ ਜਗ੍ਹਾ ਕਪਤਾਨੀ ਸੌਂਪੀ ਗਈ। ਇਸ ਸੀਜ਼ਨ 'ਚ ਲਗਾਤਾਰ ਖਰਾਬ ਪ੍ਰਦਰਸ਼ਨ ਕਰਨ ਵਾਲੀ ਰਾਜਸਥਾਨ ਰਾਇਲਜ਼ ਲਈ ਸ਼ਨੀਵਾਰ ਦਾ ਮੁਕਾਬਲਾ ਕਾਫੀ ਅਹਿਮ ਸੀ। ਇਸ ਮੈਚ 'ਚ ਸਟੀਵ ਸਮਿਥ ਨੇ ਕਪਤਾਨੀ ਪਾਰੀ ਖੇਡਦੇ ਹੋਏ 48 ਗੇਂਦਾਂ 'ਚ 5 ਚੌਕੇ ਅਤੇ 1 ਛੱਕੇ ਦੇ ਮਦਦ ਨਾਲ ਅਜੇਤੂ 59 ਦੌੜਾਂ ਬਣਾਈਆਂ ਅਤੇ ਆਪਣੀ ਟੀਮ ਨੂੰ ਜਿੱਤ ਦਿਵਾਉਣ 'ਚ ਸਫਲ ਰਹੇ।


author

Tarsem Singh

Content Editor

Related News