ਸਟੀਵ ਸਮਿਥ ਨੇ ਸਿਡਨੀ ਵਾਲਾ ਘਰ ਵੇਚ ਕੇ ਪ੍ਰਾਪਤ ਕੀਤਾ ਹੈਰਾਨੀਜਨਕ ਲਾਭ ,ਜਾਣੋ ਕਿੰਨੇ ਮਿਲੇ ਪੈਸੇ
Saturday, Jul 09, 2022 - 03:17 PM (IST)
ਸਪੋਰਟਸ ਡੈਸਕ- ਸਾਬਕਾ ਆਸਟਰੇਲੀਆਈ ਕਪਤਾਨ ਸਟੀਵ ਸਮਿਥ ਨੇ ਸਿਡਨੀ 'ਚ ਕਿੰਗਸ ਰੋਡ 'ਚ ਆਪਣਾ ਘਰ ਵੇਚ ਕੇ 30 ਕਰੋੜ ਰੁਪਏ ਦਾ ਹੈਰਾਨੀਜਨਕ ਲਾਭ ਕਮਾਇਆ ਹੈ। ਉਨ੍ਹਾਂ ਨੂੰ ਇਸ ਡੀਲ ਨਾਲ ਦੁਗਣੀ ਕਮਾਈ ਹੋਈ ਹੈ। ਉਨ੍ਹਾਂ ਨੇ ਇਸ ਤੋਂ ਪਹਿਲਾਂ ਘਰ 6.6 ਮਿਲੀਅਨ ਆਸਟਰੇਲੀਆਈ ਡਾਲਰ (ਲਗਭਗ 35 ਕਰੋੜ ਰੁਪਏ) 'ਚ ਖ਼ਰੀਦਿਆ ਸੀ ਤੇ ਹੁਣ ਇਸ ਨੂੰ ਲਗਭਗ 12.38 ਮਿਲੀਅਨ ਆਸਟਰੇਲੀਆਈ ਡਾਲਰ (ਲਗਭਗ 65 ਕਰੋੜ ਰੁਪਏ) 'ਚ ਵੇਚਿਆ ਹੈ।
59 ਕਿੰਗਜ਼ ਰੋਡ ਸਥਿਤ ਇਸ ਘਰ ਦੀ ਨਿਲਾਮੀ ਕਰਤਾ ਡੇਮੀਅਨ ਕੂਲੀ ਵਲੋਂ 11.5 ਮਿਲੀਅਨ ਦੀ ਸ਼ੁਰੂਆਤੀ ਬੋਲੀ 'ਤੇ ਨਿਲਾਮੀ ਸ਼ੁਰੂ ਕੀਤੀ ਗਈ ਸੀ। ਬੋਲੀ 11.5 ਮਿਲੀਅਨ ਡਾਲਰ (ਐੱਨ. ਜ਼ੈੱਡ. ਡੀ.) ਦੀ ਪੇਸ਼ਕਸ਼ ਦੇ ਨਾਲ ਖੁੱਲ੍ਹੀ ਤੇ ਛੇਤੀ ਹੀ ਖ਼ਰੀਦਾਰਾਂ ਨੇ ਵਿਕਰੀ ਮੁੱਲ ਨੂੰ 12 ਮਿਲੀਅਨ ਡਾਲਰ ਤੋਂ ਵੱਧ ਕਰ ਦਿੱਤਾ।
766 ਵਰਗ ਮੀਟਰ 'ਚ ਬਣੇ ਇਸ ਘਰ 'ਚ ਸਿਨੇਮਾ, ਗਰਮ ਪੂਲ ਤੇ ਚਿਮਨੀ ਦੇ ਨਾਲ ਬੰਦਰਗਾਹ ਦੇ ਨਜ਼ਾਰਿਆਂ ਸਮੇਤ ਕਈ ਲੁਭਾਉਣੀਆਂ ਵਿਸ਼ੇਸ਼ਤਾਵਾਂ ਹਨ। ਘਰ 'ਚ ਲੇਟੇਸਟ ਟੈਕਨਾਲੋਜੀ ਹੈ ਜੋ ਕਿ ਵਾਇਸ ਕਮਾਂਡ 'ਤੇ ਕੰਮ ਕਰਦੀ ਹੈ। ਇਸ 'ਚ ਇਕ ਹੋਮ ਥਿਏਟਰ, ਵਾਈਨ ਸਟੋਰੇਜ ਰੂਮ, ਸ਼ਾਨਦਾਰ ਬਾਥਰੂਮ, ਇਕ ਡਬਲ ਗੈਰੇਜ ਤੇ ਇਕ ਵੱਡਾ ਬੈੱਡਰੂਮ ਹੈ ਜਿਸ 'ਚ ਇਕ ਡ੍ਰੈਸਿੰਗ ਰੂਮ ਤੇ ਇਕ ਢਕੀ ਹੋਈ ਬਾਲਕੋਨੀ ਦੇ ਨਾਲ ਉੱਪਰਲੀ ਮੰਜ਼ਲ ਦਾ ਲਗਭਗ ਅੱਧਾ ਹਿੱਸਾ ਸ਼ਾਮਲ ਹੈ। ਘਰ ਪੂਰੀ ਤਰ੍ਹਾਂ ਨਾਲ ਲੇਟੇਸਟ ਟੈਕਨਾਲੋਜੀ ਨਾਲ ਲੈਸ ਹੈ ਜਿਸ 'ਚ ਗ਼ਰਮ ਫ਼ਰਸ਼, ਰਿਮੋਟ ਕੰਟਰੋਲ ਦਰਵਾਜ਼ੇ ਆਦਿ ਹਨ।