IPL : ਰਾਜਸਥਾਨ ਨੂੰ ਝਟਕਾ, ਆਪਣੇ ਦੇਸ਼ ਪਰਤਨਗੇ ਸਮਿਥ, ਇਹ ਖਿਡਾਰੀ ਹੋਵੇਗਾ ਕਪਤਾਨ
Friday, Apr 26, 2019 - 05:02 PM (IST)
ਸਪੋਰਟਸ ਡੈਸਕ— ਆਈ.ਪੀ.ਐੱਲ. 12 'ਚ ਰਾਜਸਥਾਨ ਰਾਇਲਜ਼ 11 ਮੈਚਾਂ 'ਚ 4 ਜਿੱਤਣ ਅਤੇ 7 ਹਾਰਨ ਦੇ ਬਾਅਦ ਸਕੋਰ ਬੋਰਡ 'ਚ 7ਵੇਂ ਸਥਾਨ 'ਤੇ ਹੈ। ਟੀਮ ਦੇ ਨਵੇਂ ਕਪਤਾਨ ਸਟੀਵ ਸਮਿਥ ਦੇ ਆਉਣ ਨਾਲ ਟੀਮ ਨੂੰ ਮਜ਼ਬੂਤ ਮਿਲੀ ਸੀ ਪਰ ਹੁਣ ਰਾਜਸਥਾਨ ਨੂੰ ਇਕ ਵਾਰ ਫਿਰ ਝਟਕਾ ਲੱਗਣ ਵਾਲਾ ਹੈ। ਦਰਅਸਲ ਟੀਮ ਦੇ ਮੌਜੂਦਾ ਕਪਤਾਨ ਸਮਿਥ ਵਰਲਡ ਕੱਪ ਦੀਆਂ ਤਿਆਰੀਆਂ ਲਈ ਵਾਪਸ ਆਪਣੇ ਦੇਸ਼ ਪਰਤ ਰਹੇ ਹਨ। ਜਾਣਕਾਰੀ ਮੁਤਾਬਕ ਉਹ 30 ਅਪ੍ਰੈਲ ਨੂੰ ਆਸਟਰੇਲੀਆ ਵਾਪਸ ਪਰਤ ਜਾਣਗੇ।
ਸਮਿਥ ਨੇ ਕਿਹਾ ਕਿ ਮੈਂ ਇੱਥੇ 13 ਮੈਚਾਂ ਲਈ ਹਾਂ, ਇਸ ਤੋਂ ਬਾਅਦ ਵਿਸ਼ਵ ਕੱਪ ਦੇ ਚਲਦੇ ਆਪਣੇ ਦੇਸ਼ ਪਰਤ ਜਾਵਾਂਗਾ। ਪਰ ਜਦੋਂ ਤਕ ਹਾਂ ਟੀਮ ਲਈ ਜੋ ਕਰ ਸਕਦਾ ਹਾਂ, ਕਰਨ ਦੀ ਕੋਸ਼ਿਸ਼ ਕਰਾਂਗਾ। ਜਾਣਕਾਰੀ ਮੁਤਾਬਕ ਸਮਿਥ ਦੇ ਚਲੇ ਜਾਣ ਦੇ ਬਾਅਦ ਇਕ ਵਾਰ ਫਿਰ ਰਾਜਸਥਾਨ ਦੀ ਟੀਮ ਦੀ ਕਪਤਾਨੀ ਅਜਿੰਕਯ ਰਹਾਨੇ ਦੇ ਹੱਥਾਂ 'ਚ ਹੋਵੇਗੀ। ਇਸ ਤੋਂ ਪਹਿਲਾਂ ਰਹਾਨੇ 8 ਮੈਚਾਂ 'ਚ ਰਾਜਸਥਾਨ ਦੀ ਟੀਮ ਦੇ ਕਪਤਾਨ ਰਹੇ ਸਨ ਅਤੇ ਉਨ੍ਹਾਂ ਦੀ ਕਪਤਾਨੀ 'ਚ ਰਾਇਲਜ਼ ਸਿਰਫ 2 ਮੈਚ ਹੀ ਜਿੱਤ ਸਕੀ ਸੀ ਜਿਸ ਤੋਂ ਬਾਅਦ ਬੋਰਡ ਨੇ ਉਨ੍ਹਾਂ ਤੋਂ ਕਪਤਾਨੀ ਖੋਹ ਕੇ ਸਮਿਥ ਨੂੰ ਸੌਂਪ ਦਿੱਤੀ ਸੀ। ਸਮਿਥ ਦੇ ਜਾਣ ਦੇ ਬਾਅਦ ਇਕ ਵਾਰ ਫਿਰ ਰਹਾਨੇ ਟੀਮ ਦੀ ਅਗਵਾਈ ਕਰਨਗੇ।
ਜ਼ਿਕਰਯੋਗ ਹੈ ਕਿ ਵੀਰਵਾਰ ਨੂੰ ਰਾਜਸਥਾਨ ਨੇ ਕੋਲਕਾਤਾ ਨਾਈਟ ਰਾਈਡਰਜ਼ ਦੇ ਖਿਲਾਫ ਖੇਡਦੇ ਹੋਏ 3 ਵਿਕਟਾਂ ਨਾਲ ਜਿੱਤ ਦਰਜ ਕਰਕੇ ਕੋਲਕਾਤਾ ਨੂੰ ਛੇਵੀਂ ਹਾਰ ਦਿੱਤੀ। ਕੋਲਕਾਤਾ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 6 ਵਿਕਟਾਂ ਗੁਆ ਕੇ 175 ਦੌੜਾਂ ਬਣਾਈਆਂ। 176 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਰਾਜਸਥਾਨ ਰਾਇਲਜ਼ ਨੇ 19.2 ਓਵਰ 'ਚ 7 ਵਿਕਟਾਂ ਦੇ ਨੁਕਸਾਨ 'ਤੇ 177 ਦੌੜਾਂ ਬਣਾ ਕੇ ਟੀਚਾ ਹਾਸਲ ਕਰ ਲਿਆ ਅਤੇ ਚੌਥੀ ਜਿੱਤ ਦਰਜ ਕੀਤੀ।
