T-20 WC 'ਚ ਹਾਰਦਿਕ ਪੰਡਯਾ ਦੇ ਗੇਂਦਬਾਜ਼ੀ ਕਰਨ ਬਾਰੇ ਰੋਹਿਤ ਨੇ ਦਿੱਤਾ ਇਹ ਬਿਆਨ

10/10/2021 6:20:30 PM

ਆਬੂਧਾਬੀ– ਭਾਰਤੀ ਚੋਣ ਕਮੇਟੀ ਦੇ ਮੁਖੀ ਚੇਤਨ ਸ਼ਰਮਾ ਨੂੰ ਭਰੋਸਾ ਸੀ ਕਿ ਹਾਰਦਿਕ ਪੰਡਯਾ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਵਿਚ ਗੇਂਦਬਾਜ਼ੀ ਕਰੇਗਾ ਪਰ ਅਜਿਹਾ ਨਹੀਂ ਹੋਇਆ ਤੇ ਹੁਣ ਭਾਰਤੀ ਉਪ ਕਪਤਾਨ ਰੋਹਿਤ ਸ਼ਰਮਾ ਨੇ ਉਮੀਦ ਜਤਾਈ ਹੈ ਕਿ ਇਹ ਆਲਰਾਊਂਡਰ ਟੀ-20 ਵਿਸ਼ਵ ਕੱਪ ਤੋਂ ਪਹਿਲਾਂ ਅਗਲੇ ਹਫਤੇ ਗੇਂਦਬਾਜ਼ੀ ਕਰਨਾ ਸ਼ੁਰੂ ਕਰ ਦੇਵੇਗਾ। ਪੰਡਯਾ ਨੇ ਆਈ. ਪੀ. ਐੱਲ. ਦੇ ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਗੇੜ ਵਿਚ 5 ਮੈਚ ਖੇਡੇ, ਜਿਨ੍ਹਾਂ ਵਿਚ ਉਸ ਨੂੰ ਕੋਈ ਖਾਸ ਸਫਲਤਾ ਨਹੀਂ ਮਿਲੀ। 

PunjabKesariਚੋਣ ਕਮੇਟੀ ਦੇ ਮੁਖੀ ਦੇ ਜਨਤਕ ਐਲਾਨ ਤੋਂ ਬਾਅਦ ਲੱਗ ਰਿਹਾ ਸੀ ਕਿ ਉਹ ਗੇਂਦਬਾਜ਼ੀ ਕਰੇਗਾ ਪਰ ਉਸ ਨੇ ਇਸ ਵਿਚਾਲੇ ਇਕ ਵੀ ਓਵਰ ਨਹੀਂ ਕੀਤਾ। ਰੋਹਿਤ ਨੇ ਕਿਹਾ,‘‘ਜਿੱਥੋਂ ਤਕ ਉਸਦੀ (ਹਾਰਦਿਕ) ਗੇਂਦਬਾਜ਼ੀ ਦਾ ਸਵਾਲ ਹੈ ਤਾਂ ਫਿਜ਼ੀਓ ਤੇ ਟ੍ਰੇਨਰ ਉਸਦੀ ਗੇਂਦਬਾਜ਼ੀ ’ਤੇ ਕੰਮ ਕਰ ਰਹੇ ਹਨ। ਉਸ ਨੇ ਅਜੇ ਤਕ ਇਕ ਵੀ ਗੇਂਦ ਨਹੀਂ ਕੀਤੀ ਹੈ। ਅਸੀਂ ਇਕ ਵਾਰ ਵਿਚ ਇਕ ਮੈਚ ਨੂੰ ਧਿਆਨ ਵਿਚ ਰੱਖ ਕੇ ਉਸਦੀ ਫਿਟਨੈੱਸ ਦਾ ਮੁਲਾਂਕਣ ਕਰਨਾ ਚਾਹੁੰਦੇ ਸੀ।’’ ਉਸ ਨੇ ਕਿਹਾ, ‘‘ਉਸ ਵਿਚ ਦਿਨ ਪ੍ਰਤੀ ਦਿਨ ਸੁਧਾਰ ਹੋ ਰਿਹਾ ਹੈ। ਹੋ ਸਕਦਾ ਹੈ ਕਿ ਅਗਲੇ ਹਫਤੇ ਤਕ ਉਹ ਗੇਂਦਬਾਜ਼ੀ ਕਰਨ ਲੱਗ ਪਵੇ। ਸਿਰਫ ਡਾਕਟਰ ਤੇ ਫਿਜ਼ੀਓ ਇਸਦੇ ਬਾਰੇ ਵਿਚ ਚੰਗੀ ਤਰ੍ਹਾਂ ਨਾਲ ਦੱਸ ਸਕਦੇ ਹਨ।’’


Tarsem Singh

Content Editor

Related News