ਇਰਾਕ ਤੇ ਬ੍ਰਾਜ਼ੀਲ ਖਿਲਾਫ ਨਹੀਂ ਖੇਡ ਸਕਣਗੇ ਸਟਾਰ ਫੁੱਟਬਾਲਰ ਮੇਸੀ
Tuesday, Sep 25, 2018 - 02:35 PM (IST)

ਲੰਡਨ : ਅਰਜਨਟੀਨਾ ਦੇ ਸਟਾਰ ਖਿਡਾਰੀ ਲਿਓਨਲ ਮੇਸੀ ਦੀ ਰਾਸ਼ਟਰੀ ਟੀਮ ਤੋਂ ਲਈਆਂ ਛੁੱਟੀਆਂ ਨਵੰਬਰ ਤੱਕ ਵੱਧ ਗਈਆਂ ਹਨ। ਇਸ ਕਾਰਨ ਮੇਸੀ ਇਰਾਕ ਅਤੇ ਬ੍ਰਾਜ਼ੀਲ ਖਿਲਾਫ ਖੇਡੇ ਜਾਣ ਵਾਲੇ ਦੋਸਤਾਨਾ ਮੈਚ ਵਿਚ ਆਪਣੀ ਟੀਮ ਦੇ ਨਾਲ ਨਹੀਂ ਖੇਡ ਸਕਣਗੇ। ਟੀਮ ਦੇ ਅਸਥਾਈ ਕੋਚ ਲਿਓਨਲ ਸਕਾਲਾਨੀ ਨੇ ਇਸ ਦੀ ਜਾਣਕਾਰੀ ਦਿੱਤੀ। ਲੰਡਨ ਵਿਚ ਆਯੋਜਿਤ ਫੀਫਾ ਦੇ ਪੁਰਸਕਾਰ ਸਮਾਰੋਹ ਵਿਚ ਸਕਾਲੋਨੀ ਨੇ ਕਿਹਾ, '' ਮੇਸੀ ਸਾਊਦੀ ਅਰਬ ਵਿਚ ਅਗਲੇ ਮਹੀਨੇ ਹੋਣ ਵਾਲੇ ਦੋਸਤਾਨਾ ਮੈਚਾਂ ਵਿਚ ਨਹੀਂ ਖੇਡ ਸਕਣਗੇ। ਸਕਾਲੋਨੀ ਨੂੰ ਜਾਰਜ ਸਾਂਪੋਜ਼ੀ ਨੂੰ ਕੋਚ ਆਹੁਦੇ ਤੋਂ ਹਟਾਉਣ ਦੇ ਬਾਅਦ ਰਾਸ਼ਟਰੀ ਟੀਮ ਦਾ ਕੋਚ ਨਿਯੁਕਤ ਕੀਤਾ ਸੀ।
ਸਕਾਲੋਨੀ ਨੇ ਕਿਹਾ, ''ਮੇਸੀ ਨੂੰ ਟੀਮ ਵਿਚ ਸ਼ਾਮਲ ਨਹੀਂ ਕੀਤਾ ਗਿਆ ਹੈ। ਮੈਂ ਉਸ ਨਾਲ ਗੱਲ ਕੀਤੀ ਹੈ ਅਤੇ ਇਹ ਸਹੀ ਹੈ ਕਿ ਉਹ ਅਜੇ ਟੀਮ ਵਿਚ ਵਾਪਸੀ ਨਾ ਕਰਨ। ਅਰਜਨਟੀਨਾ ਦਾ ਸਾਹਮਣਾ ਇਰਾਕ ਨਾਲ ਰਿਆਜ ਵਿਚ 12 ਅਕਤੂਬਰ ਨੂੰ ਹੋਵੇਗਾ ਅਤੇ 6 ਦਿਨ ਬਾਅਦ ਬ੍ਰਾਜ਼ੀਲ ਨਾਲ ਭਿੜੇਗੀ।