ਹੈਨਰਿਕ ਕਲਾਸੇਨ ਨੇ ਕੌਮਾਂਤਰੀ ਕ੍ਰਿਕਟ ’ਚ ਵਾਪਸੀ ਤੋਂ ਕੀਤਾ ਇਨਕਾਰ
Saturday, Apr 04, 2026 - 04:58 PM (IST)
ਨਵੀਂ ਦਿੱਲੀ (ਭਾਸ਼ਾ)- ਦੱਖਣੀ ਅਫਰੀਕਾ ਦੇ ਹਮਲਾਵਰ ਬੱਲੇਬਾਜ਼ ਹੈਨਰਿਕ ਕਲਾਸੇਨ ਨੇ ਕੌਮਾਂਤਰੀ ਕ੍ਰਿਕਟ ’ਚ ਵਾਪਸੀ ਤੋਂ ਇਨਕਾਰ ਕਰਦਿਅਾਂ ਕਿਹਾ ਕਿ ਪਰਿਵਾਰ ਨੂੰ ਸਮਾਂ ਦੇਣ ਲਈ ਉਸ ਨੇ ਇਹ ਫੈਸਲਾ ਕੀਤਾ ਹੈ। 34 ਸਾਲਾ ਕਲਾਸੇਨ ਨੇ ਦੱਖਣੀ ਅਫਰੀਕਾ ਦਾ ਕੇਂਦਰੀ ਕਰਾਰ ਨਾ ਮਿਲਣ ਤੋਂ ਬਾਅਦ ਪਿਛਲੇ ਸਾਲ ਜੂਨ ’ਚ ਕੌਮਾਂਤਰੀ ਕ੍ਰਿਕਟ ਦੇ ਸਾਰੇ ਫਾਰਮੈੱਟਾਂ ਤੋਂ ਵਿਦਾਈ ਲਈ ਸੀ। ਉਹ ਟੀ-20 ਲੀਗ ਖੇਡਦਾ ਹੈ। ਆਈ. ਪੀ. ਐੱਲ. ਵੱਲੋਂ ਸੋਸ਼ਲ ਮੀਡੀਆ ’ਤੇ ਜਾਰੀ ਵੀਡੀਓ ’ਚ ਕਲਾਸੇਨ ਨੇ ਸਨਰਾਈਜ਼ਰਸ ਹੈਦਰਾਬਾਦ ਦੇ ਆਪਣੇ ਸਾਥੀ ਨਿਤੀਸ਼ ਕੁਮਾਰ ਰੈੱਡੀ ਨਾਲ ਗੱਲ ਕੀਤੀ। ਕਲਾਸੇਨ ਨੇ ਕਿਹਾ, ‘‘ਮੈਂ 2 ਹਫ਼ਤਿਆਂ ਤੱਕ ਇਸ ਬਾਰੇ ’ਚ ਸੋਚਿਆ ਅਤੇ ਫਿਰ ਫੈਸਲਾ ਲਿਆ ਕਿ ਵਾਪਸੀ ਨਹੀਂ ਕਰਨੀ।’’
ਉਸ ਨੇ ਕਿਹਾ, ‘‘ਮੇਰੇ ਪਰਿਵਾਰ ਦੀ ਇਸ ’ਚ ਵੱਡੀ ਭੂਮਿਕਾ ਹੈ। ਮੇਰੇ ਦੋਸਤ ਜਦੋਂ ਟੀ-20 ਵਿਸ਼ਵ ਕੱਪ ’ਚ ਚੰਗਾ ਖੇਡ ਰਹੇ ਸਨ ਤਾਂ ਮੈਨੂੰ ਲੱਗ ਰਿਹਾ ਸੀ ਕਿ ਮੈਂ ਕਿਉਂ ਉਨ੍ਹਾਂ ਦੇ ਨਾਲ ਨਹੀਂ ਹਾਂ। ਮੈਂ ਵਾਪਸੀ ਕਰਨਾ ਚਾਹੁੰਦਾ ਸੀ। ਮੈਂ ਏਡਨ (ਮਾਰਕ੍ਰਮ) ਨਾਲ ਗੱਲ ਵੀ ਕੀਤੀ।’’ ਉਸ ਨੇ ਕਿਹਾ, ‘‘ਉਸ ਨੇ ਕਿਹਾ ਸੀ ਕਿ ਜੇਕਰ ਉਸ ਨੂੰ ਟੀਮ ’ਚ ਸ਼ਾਮਿਲ ਕੀਤਾ ਗਿਆ ਤਾਂ ਮੈਂ ਜ਼ਰੂਰ ਵਾਪਸੀ ਕਰਾਂਗਾ ਪਰ ਵਿਸ਼ਵ ਕੱਪ ਤੋਂ ਬਾਅਦ ਮੈਨੂੰ ਲੱਗਿਆ ਕਿ ਅਜਿਹਾ ਨਹੀਂ ਹੋਵੇਗਾ। ਇਸ ਲਈ ਮੈਂ ਵਾਪਸੀ ਨਹੀਂ ਕਰ ਰਿਹਾ।’’
