ਉਭਰਦੇ ਧਾਕੜ ਕ੍ਰਿਕਟਰ ਦੀ ਹੋਈ ਮੌਤ, ਖੇਡ ਜਗਤ 'ਚ ਫੈਲੀ ਸੋਗ ਦੀ ਲਹਿਰ

Monday, Apr 13, 2026 - 11:13 AM (IST)

ਉਭਰਦੇ ਧਾਕੜ ਕ੍ਰਿਕਟਰ ਦੀ ਹੋਈ ਮੌਤ, ਖੇਡ ਜਗਤ 'ਚ ਫੈਲੀ ਸੋਗ ਦੀ ਲਹਿਰ

ਸਪੋਰਟਸ ਡੈਸਕ : ਕ੍ਰਿਕਟ ਜਗਤ ਤੋਂ ਇੱਕ ਬੇਹੱਦ ਦੁਖਦਾਈ ਖਬਰ ਸਾਹਮਣੇ ਆਈ ਹੈ। ਇੰਗਲੈਂਡ ਦੇ ਪੋਲਟਨ-ਲੇ-ਫਿਲਡੇ (Poulton-le-Fylde) ਦੇ ਰਹਿਣ ਵਾਲੇ 17 ਸਾਲਾ ਸਟਾਰ ਕ੍ਰਿਕਟਰ ਅਬਸੀ ਅਹਿਮਦ (Absi Ahmed) ਦੀ ਮੌਤ ਹੋ ਗਈ ਹੈ। ਅਬਸੀ ਦੀ ਮੌਤ ਦੀ ਪੁਸ਼ਟੀ ਹੋਣ ਤੋਂ ਬਾਅਦ ਕ੍ਰਿਕਟ ਪ੍ਰੇਮੀਆਂ ਅਤੇ ਉਸਦੇ ਕਲੱਬ ਵਿੱਚ ਸੋਗ ਦੀ ਲਹਿਰ ਹੈ।

ਭਾਰੀ ਮੁਸ਼ੱਕਤ ਤੋਂ ਬਾਅਦ ਮਿਲੀ ਲਾਸ਼ 
ਜਾਣਕਾਰੀ ਅਨੁਸਾਰ, ਪੁਲਸ ਨੇ ਅਬਸੀ ਅਹਿਮਦ ਦੀ ਲਾਸ਼ 7 ਅਪ੍ਰੈਲ ਨੂੰ ਬਰਾਮਦ ਕੀਤੀ ਸੀ। ਇਸ ਬਚਾਅ ਕਾਰਜ ਵਿੱਚ ਪੁਲਸ, ਫਾਇਰ ਬ੍ਰਿਗੇਡ, ਐਂਬੂਲੈਂਸ ਅਤੇ ਐਚ.ਐਮ. ਕੋਸਟਗਾਰਡ (HM Coastguard) ਦੀਆਂ ਟੀਮਾਂ ਸ਼ਾਮਲ ਸਨ। ਲਾਸ਼ ਨੂੰ ਕੱਢਣ ਲਈ ਬਚਾਅ ਟੀਮਾਂ ਨੂੰ ਕਾਫੀ ਮਿਹਨਤ ਕਰਨੀ ਪਈ, ਜਿਸ ਵਿੱਚ ਸਥਾਨਕ ਕਿਸਾਨਾਂ ਨੇ ਵੀ ਆਪਣੇ ਉਪਕਰਣਾਂ ਨਾਲ ਸੜਕ ਮਾਰਗ ਰਾਹੀਂ ਮਦਦ ਪਹੁੰਚਾਈ। ਕੁੰਬਰੀਆ ਪੁਲਿਸ ਦੇ ਸੁਪਰਡੈਂਟ ਪੈਟਰਿਕ ਓ'ਹਾਰਾ ਨੇ ਇਸ ਦੁਖਦ ਘੜੀ ਵਿੱਚ ਪਰਿਵਾਰ ਅਤੇ ਦੋਸਤਾਂ ਨਾਲ ਡੂੰਘੀ ਹਮਦਰਦੀ ਪ੍ਰਗਟਾਈ ਹੈ।

ਹੋਣਹਾਰ ਖਿਡਾਰੀ ਸੀ ਅਬਸੀ 
ਅਬਸੀ ਅਹਿਮਦ ਫਿਲਡੇ ਕ੍ਰਿਕਟ ਕਲੱਬ (Fylde Cricket Club) ਦੇ ਸਰਗਰਮ ਮੈਂਬਰ ਸਨ ਅਤੇ ਉੱਥੇ ਜੂਨੀਅਰ ਕ੍ਰਿਕਟ ਖੇਡਦੇ ਸਨ। ਸਾਲ 2024 ਵਿੱਚ ਉਨ੍ਹਾਂ ਨੂੰ ਮਾਣ ਨਾਲ ਸੀਨੀਅਰ ਕੈਪ ਨੰਬਰ 205 ਪ੍ਰਦਾਨ ਕੀਤੀ ਗਈ ਸੀ। ਉਹ ਬਲੈਕਪੂਲ ਸਿਕਸਥ ਫਾਰਮ (Blackpool Sixth Form) ਦੇ ਵਿਦਿਆਰਥੀ ਵੀ ਸਨ।

ਕਲੱਬ ਨੇ ਜਤਾਇਆ ਦੁੱਖ
ਫਿਲਡੇ ਕ੍ਰਿਕਟ ਕਲੱਬ ਦੇ ਬੁਲਾਰੇ ਨੇ ਅਬਸੀ ਦੀ ਮੌਤ 'ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਨੇ ਅਬਸੀ ਦੇ ਭਰਾ ਆਦਿਲ, ਜੋ ਕਲੱਬ ਦੀ ਤੀਜੀ ਇਲੈਵਨ ਦੇ ਕਪਤਾਨ ਹਨ, ਅਤੇ ਉਨ੍ਹਾਂ ਦੇ ਪਰਿਵਾਰ ਪ੍ਰਤੀ ਦਿਲੀ ਹਮਦਰਦੀ ਜ਼ਾਹਰ ਕੀਤੀ ਹੈ। ਕਲੱਬ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਅਬਸੀ ਨੂੰ ਗੁਆਉਣਾ ਪੂਰੇ ਕਲੱਬ ਲਈ ਇੱਕ ਵੱਡਾ ਘਾਟਾ ਹੈ।


author

Tarsem Singh

Content Editor

Related News