IPL ’ਚ ਚੰਗਾ ਖੇਡਣ ਤੋਂ ਬਾਅਦ ਵੀ ਭਾਰਤ-ਏ ਲਈ ਖੇਡਣ ਦਾ ਮੌਕਾ ਨਹੀਂ ਮਿਲਿਆ : ਬਰਾੜ
Tuesday, Mar 31, 2026 - 10:26 AM (IST)
ਨਵੀਂ ਦਿੱਲੀ– ਪੰਜਾਬ ਕਿੰਗਜ਼ ਦੇ ਖੱਬੇ ਹੱਥ ਦੇ ਸਪਿੰਨਰ ਹਰਪ੍ਰੀਤ ਬਰਾੜ ਨੂੰ ਇਹ ਸੋਚ ਕੇ ਦੁੱਖ ਹੁੰਦਾ ਹੈ ਕਿ ਪਿਛਲੇ 5 ਸਾਲ ਤੋਂ ਆਈ. ਪੀ. ਐੱਲ. ਵਰਗੇ ਮੰਚ ’ਤੇ ਲਗਾਤਾਰ ਚੰਗਾ ਖੇਡਣ ਤੋਂ ਬਾਅਦ ਵੀ ਉਸ ਨੂੰ ਭਾਰਤ-ਏ ਟੀਮ ’ਚ ਨਹੀਂ ਚੁਣਿਆ ਗਿਆ।
30 ਸਾਲਾ ਇਸ ਖਿਡਾਰੀ ਨੇ 2019 ’ਚ ਪੰਜਾਬ ਕਿੰਗਜ਼ ਨਾਲ ਜੁੜਨ ਤੋਂ ਬਾਅਦ ਤੋਂ ਹੀ ਆਪਣੀ ਆਈ. ਪੀ. ਐੱਲ. ਟੀਮ ਦੇ ਲਈ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਉਸ ਨੂੰ ਪਹਿਲੇ ਦੋ ਸੈਸ਼ਨਾਂ ’ਚ ਜ਼ਿਆਦਾ ਮੌਕੇ ਨਹੀਂ ਮਿਲੇ ਪਰ 2021 ’ਚ ਉਸ ਨੇ ਇਕ ਹੀ ਮੈਚ ’ਚ ਵਿਰਾਟ ਕੋਹਲੀ, ਗਲੇਨ ਮੈਕਸਵੈੱਲ ਅਤੇ ਏ. ਬੀ. ਡਿਵਿਲੀਅਰਜ਼ ਵਰਗੇ ਵੱਡੇ ਖਿਡਾਰੀਆਂ ਨੂੰ ਆਊਟ ਕੀਤਾ ਤਾਂ ਡਰੈਸਿੰਗ ਰੂਮ ’ਚ ਉਸ ਦੀ ਜਗ੍ਹਾ ਪੱਕੀ ਹੋ ਗਈ। ਉਸ ਦੀ ਆਈ. ਪੀ. ਐੱਲ. ਦੀ ਪਹਿਲੀ ਵਿਕਟ ਕੋਹਲੀ ਦੀ ਰਹੀ।
ਬਰਾੜ ਪੰਜਾਬ ਲਈ ਘਰੇਲੂ ਕ੍ਰਿਕਟ ਖੇਡਦਾ ਹੈ ਅਤੇ ਇਸ ਸਫਰ ’ਚ ਵੀ ਉਸ ਨੂੰ ਕਈ ਮੁਸ਼ਕਿਲਾਂ ਨਾਲ ਰੂਬਰੂ ਹੋਣਾ ਪਿਆ। ਪਿਛਲੇ 5 ਸਾਲ ਤੱਕ ਬੈਂਚ ’ਤੇ ਬੈਠਣ ਤੋਂ ਬਾਅਦ ਆਖਿਰਕਾਰ ਪਿਛਲੇ ਸੈਸ਼ਨ ’ਚ ਉਸ ਨੇ ਰਣਜੀ ਟਰਾਫੀ ’ਚ ਪਹਿਲਾ ਮੈਚ ਖੇਡਿਆ ਅਤੇ 4 ਮੈਚਾਂ ’ਚ 23 ਵਿਕਟਾਂ ਲੈ ਕੇ ਆਪਣੀ ਛਾਪ ਛੱਡੀ। ਉਸ ਨੇ ਟੀ-20 ਫਾਰਮੈੱਟ ’ਚ ਆਪਣਾ ਨਾਂ ਬਣਾਇਆ ਹੈ ਪਰ ਉਸ ਨੂੰ ਲਾਲ ਗੇਂਦ ਦੀ ਕ੍ਰਿਕਟ ਇੰਨੀ ਚੰਗਾ ਲੱਗਦਾ ਹੈ ਕਿ ਉਹ ਇਸ ਪੱਧਰ ਤੱ000ਕ ਪਹੁੰਚਣ ਲਈ ਕੁਝ ਵੀ ਕਰਨ ਨੂੰ ਤਿਆਰ ਹੈ।
ਉਸ ਦੇ ਕਰੀਅਰ ’ਚ ਅਗਲਾ ਕਦਮ ਇਹ ਹੋਵੇਗਾ ਕਿ ਉਹ ਸਭ ਤੋਂ ਪਹਿਲਾਂ ਉਸੇ ਫਾਰਮੈੱਟ (ਟੀ-20) ’ਚ ਭਾਰਤ-ਏ ਦੇ ਲਈ ਖੇਡੇ ਜਿਸ ਵਿਚ ਉਹ ਪਹਿਲਾਂ ਹੀ ਖੁਦ ਨੂੰ ਸਾਬਤ ਕਰ ਚੁੱਕਾ ਹੈ।
ਬਰਾੜ ਨੂੰ ਕਦੇ-ਕਦੇ ਦੁੱਖ ਹੁੰਦਾ ਹੈ ਕਿ ਜਿਨ੍ਹਾਂ ਦੂਜੇ ਖਿਡਾਰੀਆਂ ਨੇ ਉਸ ਤੋਂ ਬਾਅਦ ਆਈ. ਪੀ. ਐੱਲ. ’ਚ ਚੰਗਾ ਪ੍ਰਦਰਸ਼ਨ ਕੀਤਾ, ਉਨ੍ਹਾਂ ਨੂੰ ਭਾਰਤ-ਏ ’ਚ ਖੇਡਣ ਦਾ ਮੌਕਾ ਮਿਲ ਗਿਆ ਜਦਕਿ ਉਸ ਦਾ ਇੰਤਜ਼ਾਰ ਲੰਬਾ ਹੁੰਦਾ ਜਾ ਰਿਹਾ ਹੈ। ਹਾਲਾਂਕਿ ਉਹ ਅਜੇ ਹਾਰ ਮੰਨਣ ਦੇ ਮੂਡ ’ਚ ਬਿਲਕੁਲ ਨਹੀਂ ਹੈ।
Related News
''ਮੈਨੂੰ ਨਹੀਂ ਪਤਾ ਸੀ 'ਸਰਪੰਚ ਸਾਬ੍ਹ' ਦਾ ਮਤਲਬ..!'' IPL ਸ਼ੁਰੂ ਹੋਣ ਤੋਂ ਪਹਿਲਾਂ ਕੈਪਟਨ ਅਈਅਰ ਨੇ ਦਿੱਤਾ ਵੱਡਾ ਬਿਆਨ
