ਚੌਰਸੀਆ ਡੈਨਮਾਰਕ ''ਚ ਸਾਂਝੇ 18ਵੇਂ ਸਥਾਨ ''ਤੇ
Monday, May 27, 2019 - 09:30 AM (IST)

ਫਾਰਸੋ (ਡੈਨਮਾਰਕ)— ਭਾਰਤ ਦੇ ਐੱਸ.ਐੱਸ.ਪੀ. ਚੌਰਸੀਆ ਅੰਤਿਮ ਦੌਰ 'ਚ 6 ਅੰਡਰ 65 ਦੇ ਸਕੋਰ ਦੇ ਨਾਲ ਮੇਡ ਇਨ ਡੈਨਮਾਰਕ ਗੋਲਫ ਟੂਰਨਾਮੈਂਟ 'ਚ ਸਾਂਝੇ 18ਵੇਂ ਸਥਾਨ 'ਤੇ ਰਹੇ। ਨਵੰਬਰ 2017 ਦੇ ਬਾਅਦ ਯੂਰਪੀ ਟੂਰ ਦੇ ਕਿਸੇ ਦੌਰ 'ਚ ਇਹ ਚੌਰਸੀਆ ਦਾ ਸਰਵਸ੍ਰੇਸ਼ਠ ਪ੍ਰਦਰਸ਼ਨ ਹੈ। ਉਨ੍ਹਾਂ ਨੇ ਪਿਛਲੀ ਵਾਰ ਨਵੰਬਰ 2017 'ਚ ਹਾਂਗਕਾਂਗ ਓਪਨ 'ਚ 65 ਦਾ ਸਕੋਰ ਬਣਾਇਆ ਸੀ। ਆਸਟ੍ਰੀਆ ਦੇ ਬਰਨਡ ਵਿਸਬਰਗਰ ਨੇ ਅੰਤਿਮ ਦਿਨ ਰੋਬਰਟ ਮੈਕਲਿਨਟਾਇਰ ਨੂੰ ਪਛਾੜਕੇ ਆਪਣਾ ਪੰਜਵਾਂ ਯੂਰਪੀ ਖਿਤਾਬ ਜਿੱਤਿਆ। ਬਿਸਬਰਗਰ ਨੇ ਅੰਤਿਮ ਦੌਰ 'ਚ 66 ਦੇ ਸਕੋਰ ਨਾਲ ਕੁਲ 14 ਅੰਡਰ 270 ਦਾ ਸਕੋਰ ਬਣਾਇਆ। ਮੈਕਲਿਨਟਾਇਰ (66) 13 ਅੰਡਰ 271 ਦੇ ਸਕੋਰ ਦੇ ਨਾਲ ਦੂਜੇ ਸਥਾਨ 'ਤੇ ਰਹੇ। ਗਗਨਜੀਤ ਭੁੱਲਰ (75) ਸਾਂਝੇ 75ਵੇਂ ਜਦਕਿ ਸ਼ੁਭੰਕਰ ਸ਼ਰਮਾ (74) ਸਾਂਝੇ 73ਵੇਂ ਸਥਾਨ 'ਤੇ ਰਹੇ।