ਭਾਰਤ ਖਿਲਾਫ ਟੀ-20 ਸੀਰੀਜ਼ ਤੋਂ ਪਹਿਲਾਂ ਸ਼੍ਰੀਲੰਕਾ ਨੂੰ ਵੱਡਾ ਝਟਕਾ, ਇਸ ਬੱਲੇਬਾਜ਼ ਨੇ ਲਿਆ ਸੰਨਿਆਸ
Wednesday, Dec 25, 2019 - 01:57 PM (IST)

ਨਵੀਂ ਦਿੱਲੀ : ਸ਼੍ਰੀਲੰਕਾ ਕ੍ਰਿਕਟ ਟੀਮ ਦੇ ਬੱਲੇਬਾਜ਼ ਅਤੇ ਵਨ ਡੇ ਕਪਤਾਨ ਚਮਾਰਾ ਕਪੂਗੇਦਰਾ ਨੇ ਕੌਮਾਂਤਰੀ ਕ੍ਰਿਕਟ ਦੇ ਸਾਰੇ ਫਾਰਮੈੱਟ ਤੋਂ ਸੰਨਿਆਸ ਦਾ ਐਲਾਨ ਕਰ ਦਿੱਤਾ ਹੈ। ਚਮਾਰਾ ਕਪੂਗੇਦਰਾ ਨੇ ਆਖਰੀ ਕੌਮਾਂਤਰੀ ਮੈਚ 2017 ਵਿਚ ਖੇਡਿਆ ਸੀ। ਉਹ ਹੁਣ ਕੌਚਿੰਗ ਫੀਲਡ ਵਿਚ ਆ ਗਏ ਹਨ। ਇਸੇ ਵਜ੍ਹਾ ਤੋਂ ਉਸ ਨੇ ਕੌਮਾਂਤਰੀ ਕ੍ਰਿਕਟ ਨੂੰ ਅਲਵਿਦਾ ਕਹਿਣ ਦਾ ਫੈਸਲਾ ਕੀਤਾ ਹੈ। ਸ਼੍ਰੀਲੰਕਾ ਦੇ ਇਕ ਰਿਪੋਰਟਰ ਨੇ ਸੋਸ਼ਲ ਮੀਡੀਆ ਦੇ ਜ਼ਰੀਏ ਇਸ ਗੱਲ ਦੀ ਜਾਣਕਾਰੀ ਦਿੱਤੀ।
Sri Lankan Cricketer Chamara Kapugedara (32) who played in 8 Tests, 102 ODIs & 43 T20Is has announced his retirement from all forms of Cricket. He is coaching Sarecense Sports Club this season. 🇱🇰🏏 pic.twitter.com/jqDYSLDIcz
— Azzam Ameen (@AzzamAmeen) December 24, 2019
ਉਸ ਨੇ ਟਵੀਟ ਕਰ ਦੱਸਿਆ ਚਮਾਰਾ ਕਪੂਗੇਦਰਾ, ਜਿਸ ਨੇ ਆਪਣੀ ਟੀਮ ਲਈ 8 ਟੈਸਟ, 102 ਵਨ ਡੇ ਅਤੇ 43 ਟੀ-20 ਮੈਚ ਖੇਡੇ ਹਨ, ਉਸਨੇ ਕ੍ਰਿਕਟ ਦੇ ਸਾਰੇ ਫਾਰਮੈੱਟ ਤੋਂ ਸੰਨਿਆਸ ਦਾ ਐਲਾਨ ਕਰ ਦਿੱਤਾ ਹੈ। ਉਹ ਇਸ ਸੀਜ਼ਨ ਵਿਚ Sarecense Sports 3lub ਦੇ ਨਾਲ ਬਤੌਰ ਕੋਚਿੰਗ ਸਟਾਫ ਨਾਲ ਜੁੜ ਗਏ ਹਨ। ਚਮਾਰਾ ਕਪੂਗੇਦਰਾ ਨੇ ਕੌਮਾਂਤਰੀ ਕਰੀਅਰ ਵਿਚ 100 ਤੋਂ ਵੱਧ ਮੈਚ ਖੇਡੇ ਹਨ। ਹਾਲਾਂਕਿ ਉਹ ਇਕ ਵੀ ਸੈਂਕੜਾ ਨਹੀਂ ਲਗਾ ਸਕੇ ਹਨ। ਇਸ ਤੋਂ ਇਲਾਵਾ ਟੈਸਟ ਕ੍ਰਿਕਟ ਵਿਚ ਵੀ ਉਹ ਇਕ ਵੀ ਸੈਂਕੜਾ ਨਹੀਂ ਲਗਾ ਸਕੇ। ਉਸ ਦਾ ਸਰਵਉੱਚ ਸਕੋਰ 96 ਦੌੜਾਂ ਹੈ। ਜੇਕਰ ਟੀ-20 ਦੀ ਗੱਲ ਕਰੀਏ ਤਾਂ ਉਸ ਦਾ ਸਰਵਸ੍ਰੇਸ਼ਠ ਸਕੋਰ 50 ਦੌੜਾਂ ਹੈ। ਚਮਾਰਾ ਕਪੂਗੇਦਰਾ ਨੇ ਵਨ ਡੇ ਟੀਮ ਦੀ ਕਪਤਾਨੀ ਵੀ ਕੀਤੀ ਹੈ ਪਰ ਉਹ ਇਕ ਅੰਡਰਰੇਟਿਡ ਖਿਡਾਰੀ ਦੇ ਰੂਪ ਵਿਚ ਹੀ ਪਛਾਣ ਬਣਾ ਸਕੇ ਹਨ।