ਸ਼੍ਰੀਕਾਂਤ ਸਵਿਸ ਓਪਨ ਤੋਂ ਬਾਹਰ, ਸੈਮੀਫਾਈਨਲ ''ਚ ਲਿਨ ਚੁਨ ਯੀ ਤੋਂ ਹਾਰਿਆ

03/24/2024 5:58:59 PM

ਬਾਸੇਲ (ਸਵਿਟਜ਼ਰਲੈਂਡ), (ਭਾਸ਼ਾ) ਭਾਰਤ ਦੇ ਸਟਾਰ ਬੈਡਮਿੰਟਨ ਖਿਡਾਰੀ ਕਿਦਾਂਬੀ ਸ਼੍ਰੀਕਾਂਤ ਦੀ ਸਵਿਸ ਓਪਨ ਸੁਪਰ 300 ਬੈਡਮਿੰਟਨ ਟੂਰਨਾਮੈਂਟ 'ਚ ਜਿੱਤ ਦਾ ਸਿਲਸਿਲਾ ਇੱਥੇ ਚੀਨੀ ਤਾਈਪੇ ਦੇ ਲਿਨ ਚੁਨ ਯੀ ਖਿਲਾਫ ਸੈਮੀਫਾਈਨਲ 'ਚ ਹਾਰ ਤੋਂ ਬਾਅਦ ਖਤਮ ਹੋ ਗਿਆ। ਸਾਬਕਾ ਨੰਬਰ ਇਕ ਸ਼੍ਰੀਕਾਂਤ ਸ਼ਨੀਵਾਰ ਰਾਤ ਨੂੰ ਇਕ ਘੰਟੇ ਪੰਜ ਮਿੰਟ ਤੱਕ ਚੱਲੇ ਆਖਰੀ ਚਾਰ ਮੈਚਾਂ ਵਿਚ ਲਿਨ ਚੁਨ ਯੀ ਤੋਂ 21-15, 9-21, 18-21 ਨਾਲ ਹਾਰ ਗਿਆ। ਇਸ ਹਾਰ ਨਾਲ 210,000 ਡਾਲਰ ਦੇ ਟੂਰਨਾਮੈਂਟ ਵਿੱਚ ਭਾਰਤ ਦੀ ਚੁਣੌਤੀ ਵੀ ਖ਼ਤਮ ਹੋ ਗਈ। ਸ਼੍ਰੀਕਾਂਤ 16 ਮਹੀਨਿਆਂ 'ਚ ਪਹਿਲੀ ਵਾਰ ਸੈਮੀਫਾਈਨਲ 'ਚ ਪਹੁੰਚੇ ਸਨ। ਉਹ ਨਵੰਬਰ 2022 ਵਿੱਚ HiLo ਓਪਨ ਵਿੱਚ ਆਖਰੀ ਚਾਰ ਵਿੱਚ ਪਹੁੰਚੇ ਸਨ। 


Tarsem Singh

Content Editor

Related News